ਸ੍ਰੀ ਰਾਮ ਭਵਨ ਵਿਖੇ ਦੀਵਾਲੀ ਮੌਕੇ ਬਣਾਈ ਗਈ ਰੰਗੋਲੀ ਸਮੇਂ ਸ਼ਰਧਾਲੂਆਂ ਨਾਲ ਸਵਾਮੀ ਕਮਲਾਨੰਦ ਗਿਰੀ।
ਸ੍ਰੀ ਰਾਮ ਭਵਨ ਵਿਖੇ ਸਾਲਾਨਾ ਕੱਤਕ ਮਹਾਂਉਤਸਵ ਦਾ 15ਵਾਂ ਦਿਨ
ਸ੍ਰੀ ਮੁਕਤਸਰ ਸਾਹਿਬ, 9 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਚੱਲ ਰਹੇ ਸਾਲਾਨਾ ਕੱਤਕ ਮਹਾਂਉਤਸਵ ਦੇ 15ਵੇਂ ਦਿਨ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਜੀਵਨ ਵਿਚ ਇਕ ਇਸ਼ਟਦੇਵ ਜ਼ਰੂਰ ਬਣਾਉਣਾ ਚਾਹੀਦਾ ਹੈ। ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੇ ਨਾਲ ਕਿਸੇ ਇਕ ਦੇਵਤਾ ਨੂੰ ਆਪਣਾ ਇਸ਼ਟ ਮੰਨ ਕੇ ਉਸ ਦੀ ਨਿਯਮਿਤ ਭਗਤੀ ਕਰਨੀ ਚਾਹੀਦੀ ਹੈ।
ਸ੍ਰੀ ਮੁਕਤਸਰ ਸਾਹਿਬ, 9 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਚੱਲ ਰਹੇ ਸਾਲਾਨਾ ਕੱਤਕ ਮਹਾਂਉਤਸਵ ਦੇ 15ਵੇਂ ਦਿਨ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਜੀਵਨ ਵਿਚ ਇਕ ਇਸ਼ਟਦੇਵ ਜ਼ਰੂਰ ਬਣਾਉਣਾ ਚਾਹੀਦਾ ਹੈ। ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੇ ਨਾਲ ਕਿਸੇ ਇਕ ਦੇਵਤਾ ਨੂੰ ਆਪਣਾ ਇਸ਼ਟ ਮੰਨ ਕੇ ਉਸ ਦੀ ਨਿਯਮਿਤ ਭਗਤੀ ਕਰਨੀ ਚਾਹੀਦੀ ਹੈ। ਸਵਾਮੀ ਨੇ ਅਤਿਥੀ ਸੇਵਾ ਦਾ ਮਹੱਤਵ ਦੱਸਦਿਆਂ ਕਿਹਾ ਕਿ ਘਰ ਆਉਣ ਵਾਲੇ ਹਰ ਵਿਅਕਤੀ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ। ਲੋੜਵੰਦ ਤੇ ਭੁੱਖੇ ਵਿਅਕਤੀ ਨੂੰ ਭੋਜਨ ਕਰਵਾਉਣਾ ਵੀ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕਿਸੇ ਵੀ ਰੂਪ ਵਿਚ ਆ ਸਕਦੇ ਹਨ, ਇਸ ਲਈ ਹਰ ਜੀਵ ਨਾਲ ਪਿਆਰ ਅਤੇ ਸਤਿਕਾਰ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਰਮਨ ਜੈਨ ਨੇ ਭਜਨ ਗਾਇਨ ਕਰਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਭਜਨ ਸੰਕੀਰਤਨ ਦੌਰਾਨ ਸ਼ਰਧਾਲੂ ਝੂਮ ਉੱਠੇ। ਕੱਤਕ ਉਤਸਵ ਦੌਰਾਨ ਸ੍ਰੀ ਹਨੂੰਮਾਨ ਚਾਲੀਸਾ ਮੰਡਲ ਵਲੋਂ ਦੀਵਾਲੀ ਦੇ ਸੰਬੰਧ ਵਿਚ 6 ਲੱਕੀ ਡਰਾਅ ਕੱਢੇ ਗਏ ਅਤੇ ਜੇਤੂ ਸ਼ਰਧਾਲੂਆਂ ਨੂੰ ਸਵਾਮੀ ਕਮਲਾਨੰਦ ਵਲੋਂ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਕੱਤਕ ਮਹਾਂਉਤਸਵ ਤਹਿਤ 10 ਨਵੰਬਰ ਨੂੰ ਸ੍ਰੀ ਰਾਮ ਭਵਨ ਵਿਖੇ ਗੋਵਰਧਨ ਪੂਜਾ ਉਤਸਵ ਮਨਾਇਆ ਜਾਵੇਗਾ।