ਵੱਖ-ਵੱਖ ਪਿੰਡਾਂ ’ਚ ਪਾਣੀ ਦੇ 10 ਨਮੂਨੇ ਭਰੇ
ਰੁਪਾਣਾ, 9 ਨਵੰਬਰ (ਜਗਜੀਤ ਸਿੰਘ)- ਐਸ. ਐਮ.
ਰੁਪਾਣਾ, 9 ਨਵੰਬਰ (ਜਗਜੀਤ ਸਿੰਘ)- ਐਸ.ਐਮ.ਓ. ਡਾ. ਸਿੰਪਲ ਕੁਮਾਰ ਦੀ ਅਗਵਾਈ ਹੇਠ ਜਨਤਕ ਸਿਹਤ ਦੀ ਸੁਰੱਖਿਆ ਲਈ ਪਾਣੀ ਦੀ ਗੁਣਵੱਤਾ ਚੈੱਕ ਕਰਨ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਹੈਲਥ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਬਲਜੀਤ ਸਿੰਘ ਵਲੋਂ ਪਿੰਡ ਭੰਗਚੜੀ, ਦਬੜਾ ਅਤੇ ਫੂਲੇਵਾਲਾ ਤੋਂ ਪਾਣੀ ਦੇ ਕੁੱਲ 10 ਸੈਂਪਲ ਇਕੱਤਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਰੇ ਸੈਂਪਲ ਜਾਂਚ ਲਈ ਚੰਡੀਗੜ੍ਹ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।