ਕਿਰਤੀਆਂ ਨੂੰ ਮਠਿਆਈ ਵੰਡ ਕੇ ਮਨਾਈ ਦੀਵਾਲੀ
ਕੋਟਕਪੂਰਾ, 9 ਨਵੰਬਰ (ਮੋਹਰ ਸਿੰਘ ਗਿੱਲ)-ਲਾਇਨਜ਼ ਕਲੱਬ ਕੋਟਕਪੂੁਰਾ ਵਿਸ਼ਵਾਸ ਨੇ ਵਿਲੱਖਣ ਪਿਰਤ ਪਾਉਂਦੇ ਹੋਏ ਕਿਰਤੀ ਅਤੇ ਲੋੜਵੰਦ ਪਰਿਵਾਰਾਂ ਨਾਲ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਦੌਰਾਨ ਕਲੱਬ ਨੇ 100 ਪਰਿਵਾਰਾਂ ਨੂੰ ਮਠਿਆਈ ਅਤੇ ਨਕਦੀ ਵੰਡ ਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।
ਕੋਟਕਪੂਰਾ, 9 ਨਵੰਬਰ (ਮੋਹਰ ਸਿੰਘ ਗਿੱਲ)-ਲਾਇਨਜ਼ ਕਲੱਬ ਕੋਟਕਪੂੁਰਾ ਵਿਸ਼ਵਾਸ ਨੇ ਵਿਲੱਖਣ ਪਿਰਤ ਪਾਉਂਦੇ ਹੋਏ ਕਿਰਤੀ ਅਤੇ ਲੋੜਵੰਦ ਪਰਿਵਾਰਾਂ ਨਾਲ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਦੌਰਾਨ ਕਲੱਬ ਨੇ 100 ਪਰਿਵਾਰਾਂ ਨੂੰ ਮਠਿਆਈ ਅਤੇ ਨਕਦੀ ਵੰਡ ਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਨੇ ਕਲੱਬ ਦੇ ਇਸ ਮਾਨਵਤਾ ਭਲਾਈ ਕਾਰਜ ਦੀ ਭਰਵੀਂ ਪ੍ਰਸੰਸਾ ਕੀਤੀ। ਜ਼ਿਲ੍ਹਾ ਹਿਊਮਨ ਰਾਈਟਸ ਐਸੋੋਸੀਏਸ਼ਨ ਦੇ ਪ੍ਰਧਾਨ ਸਤਪਾਲ ਸਾਈਂ ਅਤੇ ਹੀਰੇ ਵੈਲਫ਼ੇਅਰ ਕਲੱਬ ਦੇ ਚੇਅਰਮੈਨ ਦਲਜਿੰਦਰ ਸਿੰਘ ਸੰਧੂ ਨੇ ਇਸ ਉਪਰਾਲੇ ’ਚ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਸੰਦੀਪ ਕੌੜਾ, ਮਿੱਕੀ ਬਰਗਾੜੀ ਲਾਈਨਜ਼ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸਰਾਂ, ਰਜਿੰਦਰ ਸਿੰਘ ਸਰਾਂ ਕੈਬਨਿਟ ਮੈਂਬਰ ਐਮ.ਜੇ.ਐਫ਼ ਲਾਇਨ, ਗੁਰਦੀਪ ਸਿੰਘ, ਕੈਪਟਨ ਜਰਨੈਲ ਸਿੰਘ ਮਾਨ ਆਦਿ ਹਾਜ਼ਰ ਸਨ।