08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਦਿਹਾੜਾ

ਕੋਟਕਪੂਰਾ, 9 ਨਵੰਬਰ (ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਨਾ)- ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਕੋਟਕਪੂਰਾ ਵਿਖੇ ਇਲਾਕੇ ਅੰਦਰ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਦਸਤਕਾਰੀ ਕਿੱਤੇ ਨਾਲ ਜੁੜੇ ਵਿਅਕਤੀਆਂ ਨੇ ਅੱਜ ਆਪਣੇ ਸੰਦਾਂ ਦੀ ਸਫ਼ਾਈ ਕੀਤੀ ਅਤੇ ਸਤਿਕਾਰ ਵਜੋਂ ਆਪਣਾ ਕਾਰੋਬਾਰ ਸਾਰਾ ਦਿਨ ਬੰਦ ਰੱਖਿਆ।

Ad Position 21
No active advertisement
ਅਜੀਤ ਡੈਸਕ 10-11-2026
ਕੋਟਕਪੂਰਾ, 9 ਨਵੰਬਰ (ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਨਾ)- ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਕੋਟਕਪੂਰਾ ਵਿਖੇ ਇਲਾਕੇ ਅੰਦਰ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਦਸਤਕਾਰੀ ਕਿੱਤੇ ਨਾਲ ਜੁੜੇ ਵਿਅਕਤੀਆਂ ਨੇ ਅੱਜ ਆਪਣੇ ਸੰਦਾਂ ਦੀ ਸਫ਼ਾਈ ਕੀਤੀ ਅਤੇ ਸਤਿਕਾਰ ਵਜੋਂ ਆਪਣਾ ਕਾਰੋਬਾਰ ਸਾਰਾ ਦਿਨ ਬੰਦ ਰੱਖਿਆ। ਇਸ ਪਵਿੱਤਰ ਦਿਹਾੜੇ ’ਤੇ ਸਥਾਨਕ ਮੋਗਾ ਸੜਕ ’ਤੇ ਸਥਿਤ ਬਾਬਾ ਵਿਸ਼ਵਕਰਮਾ ਭਵਨ ਵਿਖੇ ਬਾਬਾ ਵਿਸ਼ਵਕਰਮਾ ਸਭਾ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਭਾਈ ਗੁਰਪ੍ਰੀਤ ਸਿੰਘ ਦੇ ਰਾਗੀ ਜਥੇ ਵਲੋਂ ਨਿਰੋਲ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਗਈ। ਬਾਬਾ ਵਿਸ਼ਵਕਰਮਾ ਸਭਾ ਅਤੇ ਗ੍ਰੰਥੀ ਰਛਪਾਲ ਸਿੰਘ ਨੇ ਸਮੂਹ ਸੰਗਤ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਲੋਕ ਗਾਇਕ ਨਾਹਰ ਸਿੰਘ ਗਿੱਲ ਨੇ ਸਿੱਖ ਇਤਿਹਾਰ ਨਾਲ ਸਬੰਧਿਤ ਗੀਤ ਪੇੇਸ਼ ਕੀਤੇ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ, ਕੌਂਸਲਰ ਰੋਮਾ ਬਰਾੜ, ਸਭਾ ਦੇ ਪ੍ਰਧਾਨ ਰਘਬੀਰ ਸਿੰਘ, ਜਰਨੈਲ ਸਿੰਘ ਗੈਦੂ ਜੇ.ਕੇ ਲਿਫ਼ਟ ਪੰਪ, ਮਹਿੰਦਰ ਸਿੰਘ, ਬਲਜਿੰਦਰ ਸਿੰਘ ਮਠਾੜੂ, ਪਰਮਿੰਦਰ ਸਿੰਘ ਮਠਾੜੂ, ਬਿੱਟੂ ਕਲਸੀ, ਕੁਲਜਿੰਦਰ ਸਿੰਘ, ਅਮਰਜੀਤ ਸਿੰਘ ਮੰਟੂ , ਦਰਸ਼ਨ ਸਿੰਘ ਸੇਖੋਂ, ਮਾਸਟਰ ਅਜੀਤ ਸਿੰਘ, ਸੁਰਿੰਦਰਪਾਲ ਸਿੰਘ ਭਿੰਦੀ, ਰਣਜੀਤ ਸਿੰਘ ਗੈਦੂ, ਗੁਰਿੰਦਰ ਸਿੰਘ ਜੇ.ਕੇ ਲਿਫ਼ਟ ਪੰਪ, ਅਜੈਬ ਸਿੰਘ ਕਲੇਰ , ਸਾਧੂ ਸਿੰਘ ਕਲੇਰ, ਗੋਰਾ ਕਲੇਰ, ਕਾਲਾ ਕਲੇਰ, ਹਰਨੇਕ ਸਿੰਘ ਚੰਨੀ, ਸੁਖਮੰਦਰ ਸਿੰਘ ਗੋਗੀ, ਬਸੰਤ ਸਿੰਘ ਖ਼ਾਲਸਾ, ਸਵਰਨ ਸਿੰਘ ਵਿਰਦੀ, ਬਲਵੀਰ ਸਿੰਘ, ਨਛੱਤਰ ਸਿੰਘ, ਪੱਪੀ ਟਰਾਲਾ ਮੈਨਫੈਕਚਰ ਢਿੱਲਵਾਂ, ਤੇਜ ਸਿੰਘ ਸੱਗੂ, ਮਲਕੀਤ ਸਿੰਘ ਪੰਜਗਰਾਈਂ ਸਮੇਤ ਸ਼ਹਿਰ ਨਿਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ
Ad Position 24