ਤੀਰਥ ਯਾਤਰਾ ਬੱਸ ਹਾਦਸੇ ਦੇ ਮਿ੍ਤਕ ਬਲਵੀਰ ਰਾਮ ਬਰਗਾੜੀ ਦਾ ਅੰਤਿਮ ਸਸਕਾਰ ਹੋਇਆ
ਬਰਗਾੜੀ, 15 ਨਵੰਬਰ (ਲਖਵਿੰਦਰ ਸ਼ਰਮਾ)-ਬੀਤੇ ਕੱਲ੍ਹ ਪੰਜਾਬ ਸਰਕਾਰ ਦੀਆਂ ਦੋ ਤੀਰਥ ਯਾਤਰਾ ਬੱਸਾਂ ਦੀ ਆਪਸੀ ਟੱਕਰ ਨੌਸ਼ਹਿਰਾ ਪਨੂੰਆਂ ਕੋਲ ਹੋ ਗਈ ਸੀ। ਇਨ੍ਹਾਂ ਵਿਚੋਂ ਇਕ ਬੱਸ ਬਰਗਾੜੀ ਅਤੇ ਆਸ ਪਾਸ ਦੇ ਪਿੰਡਾਂ ਤੋਂ ਯਾਤਰੀਆਂ ਨਾਲ ਭਰੀ ਹੋਈ ਸੀ।
ਬਰਗਾੜੀ, 15 ਨਵੰਬਰ (ਲਖਵਿੰਦਰ ਸ਼ਰਮਾ)-ਬੀਤੇ ਕੱਲ੍ਹ ਪੰਜਾਬ ਸਰਕਾਰ ਦੀਆਂ ਦੋ ਤੀਰਥ ਯਾਤਰਾ ਬੱਸਾਂ ਦੀ ਆਪਸੀ ਟੱਕਰ ਨੌਸ਼ਹਿਰਾ ਪਨੂੰਆਂ ਕੋਲ ਹੋ ਗਈ ਸੀ। ਇਨ੍ਹਾਂ ਵਿਚੋਂ ਇਕ ਬੱਸ ਬਰਗਾੜੀ ਅਤੇ ਆਸ ਪਾਸ ਦੇ ਪਿੰਡਾਂ ਤੋਂ ਯਾਤਰੀਆਂ ਨਾਲ ਭਰੀ ਹੋਈ ਸੀ। ਇਸ ਹਾਦਸੇ ਵਿਚ ਕਸਬਾ ਬਰਗਾੜੀ ਦੇ ਬਲਵੀਰ ਰਾਮ ਸਪੁੱਤਰ ਸਵ. ਕਾਲੂ ਰਾਮ ਦੀ ਮੌਤ ਹੋ ਗਈ ਸੀ ਅਤੇ ਕੁਝ ਬਰਗਾੜੀ ਦੇ ਯਾਤਰੀ ਜ਼ਖਮੀ ਹੋਏ ਹਨ। ਮਿ੍ਤਕ ਬਲਵੀਰ ਰਾਮ ਦਾ ਅੱਜ ਸ਼ਨਸ਼ਾਨ ਘਾਟ ਬਰਗਾੜੀ ਵਿਖੇ ਪੋਸਟ ਮਾਰਟਮ ਉਪਰੰਤ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਅਮੋਲਕ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਗੁਰਚੇਤ ਸਿੰਘ ਢਿੱਲੋਂ, ਕਾਂਗਰਸ ਪਾਰਟੀ ਦੇ ਪ੍ਰੀਤਪਾਲ ਸਿੰਘ ਭਲੂਰੀਆ, ਭਾਜਪਾ ਦੇ ਡਾ. ਬਲਵਿੰਦਰ ਸੀਵੀਆ, ਆਪ ਦੇ ਨੀਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਨਗਰ ਨਿਵਾਸੀ ਆਦਿ ਹਾਜ਼ਰ ਸਨ ।