ਕਿਸਾਨ ਨੂੰ ਅਧੂਰੀ ਕੰਬਾਈਨ ਵੇਚਣ ਵਾਲੇ ਡੀਲਰ ਵਿਰੁੱਧ ਮਾਮਲਾ ਦਰਜ
ਕੋਟਕਪੂਰਾ, 18 ਨਵੰਬਰ (ਮੋਹਰ ਸਿੰਘ ਗਿੱਲ)-ਜਗਸੀਰ ਸਿੰਘ ਪੁੱਤਰ ਬਲਵੀਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੰਧਵਾਂ ਹਾਲ ਆਬਾਦ ਹੀਰਾ ਸਿੰਘ ਨਗਰ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਡੀਲਰ ਤਰਵਿੰਦਰ ਸਿੰਘ ਵਾਸੀ ਘੋੜੇਨਾਬ, ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਕੰਪਨੀ ਏ ਵੀ ਫ਼ਾਰਮਓਰਕ ਐਗਰੀਕਲਚਰ ਇੰਪਲੀਮੈਂਟ ਪਾਸੋਂ ਗੈਮ ਟਰੈਕ ਹਾਰਵੈਸਟਰ ਕੰਬਾਈਨ ਮਾਡਲ 102 ਐਚ. ਪੀ ਮਸ਼ੀਨ ਕੁੱਲ ਕੀਮਤ 21,50,000 ਰੁਪਏ ਵਿਚ ਖ਼ਰੀਦੀ ਸੀ।
ਕੋਟਕਪੂਰਾ, 18 ਨਵੰਬਰ (ਮੋਹਰ ਸਿੰਘ ਗਿੱਲ)-ਜਗਸੀਰ ਸਿੰਘ ਪੁੱਤਰ ਬਲਵੀਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੰਧਵਾਂ ਹਾਲ ਆਬਾਦ ਹੀਰਾ ਸਿੰਘ ਨਗਰ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਡੀਲਰ ਤਰਵਿੰਦਰ ਸਿੰਘ ਵਾਸੀ ਘੋੜੇਨਾਬ, ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਕੰਪਨੀ ਏ ਵੀ ਫ਼ਾਰਮਓਰਕ ਐਗਰੀਕਲਚਰ ਇੰਪਲੀਮੈਂਟ ਪਾਸੋਂ ਗੈਮ ਟਰੈਕ ਹਾਰਵੈਸਟਰ ਕੰਬਾਈਨ ਮਾਡਲ 102 ਐਚ.ਪੀ ਮਸ਼ੀਨ ਕੁੱਲ ਕੀਮਤ 21,50,000 ਰੁਪਏ ਵਿਚ ਖ਼ਰੀਦੀ ਸੀ। ਜੋ ਮੁਦਈ ਨੇ ਵੱਖ-ਵੱਖ ਚੈੱਕਾਂ ਰਾਹੀਂ ਕੁੱਲ 21,10,000 ਰੁਪਏ ਦਾ ਭੁਗਤਾਨ ਕਰ ਦਿੱਤਾ ਸੀ ਪ੍ਰੰਤੂ ਕੰਬਾੀੲਨ ਦਾ ਜਦ ਟਰਾਇਲ ਲਿਆ ਤਾਂ ਉਕਤ ਕੰਬਾਈਨ ਨੇ ਝੋਨੇ ਦੀ ਕਟਾਈ ਨਹੀਂ ਕੀਤੀ। ਜਦ ਕੰਪਨੀ ਨੂੰ ਕੰਪਲੇਂਟ ਕੀਤੀ ਤਾਂ ਉਨ੍ਹਾਂ ਨੇ ਮੁਦਈ ਦੀ ਕੋਈ ਗੱਲ ਨਹੀਂ ਸੁਣੀ ਅਤੇ ਮਸ਼ੀਨ ਠੀਕ ਨਹੀਂ ਕੀਤੀ। ਮੁਦਈ ਨੇ ਬਾਹਰੋਂ ਮਕੈਨਿਕ ਤੋਂ ਚੈਕ ਕਰਾਇਆ ਤਾਂ ਪਤਾ ਲੱਗਾ ਕਿ ਉਕਤ ਮਸ਼ੀਨ ਵਿਚ ਝੋਨਾ ਕੱਟਣ ਵਾਲੇ ਪਾਰਟਸ ਅਤੇ ਛਾਨਣੇ ਹੀ ਨਹੀਂ ਲੱਗੇ ਸਨ। ਜੋ ਮੁਦਈ ਨੂੰ ਧੋਖੇ ਵਿਚ ਰੱਖ ਕੇ ਝੋਨੇ ਦੀ ਕਟਾਈ ਵਾਲੀ ਮਸ਼ੀਨ ਦੀ ਜਗ੍ਹਾ ਗਲਤ ਮਸ਼ੀਨ ਦੇ ਕੇ ਉਕਤ ਕੰਪਨੀ/ਡੀਲਰ ਵਲੋਂ 21,10,000 ਰੁਪਏ ਲੈ ਕੇ ਠੱਗੀ ਮਾਰੀ ਗਈ ਹੈ। ਇਸ ਸਬੰਧ ’ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਉਕਤ ਡੀਲਰ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।