ਬਾਬਾ ਮਹਿੰਦਰ ਦਾਸ ਦੀ ਪਹਿਲੀ ਬਰਸੀ ਸ਼ਰਧਾ ਨਾਲ ਮਨਾਈ
ਫ਼ਰੀਦਕੋਟ, 18 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਸੰਤ ਬਾਬਾ ਮਹਿੰਦਰ ਦਾਸ ਚੈਰੀਟੇਬਲ ਟਰੱਸਟ ਰਜਿ. ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਮਹਿੰਦਰ ਦਾਸ ਦੀ ਪਹਿਲੀ ਬਰਸੀ ਸੰਤ ਬਾਬਾ ਮਹਿੰਦਰ ਦਾਸ ਧਾਮ, ਵਿਵੇਕ ਆਸ਼ਰਮ, ਗੁਰੂ ਰਾਮਦਾਸ ਨਗਰ ਫ਼ਿਰੋਜ਼ਪੁਰ ਰੋਡ, ਫ਼ਰੀਦਕੋਟ ਵਿਖੇ ਮਨਾਈ ਗਈ।
ਫ਼ਰੀਦਕੋਟ, 18 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਸੰਤ ਬਾਬਾ ਮਹਿੰਦਰ ਦਾਸ ਚੈਰੀਟੇਬਲ ਟਰੱਸਟ ਰਜਿ. ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਮਹਿੰਦਰ ਦਾਸ ਦੀ ਪਹਿਲੀ ਬਰਸੀ ਸੰਤ ਬਾਬਾ ਮਹਿੰਦਰ ਦਾਸ ਧਾਮ, ਵਿਵੇਕ ਆਸ਼ਰਮ, ਗੁਰੂ ਰਾਮਦਾਸ ਨਗਰ ਫ਼ਿਰੋਜ਼ਪੁਰ ਰੋਡ, ਫ਼ਰੀਦਕੋਟ ਵਿਖੇ ਮਨਾਈ ਗਈ। ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੰਤ ਬਾਬਾ ਗੁਰਚਰਨ ਦਾਸ ਨੂੰ ਪਗੜੀ ਪਹਿਨਾਉਣ ਦੀ ਰਸਮ ਨਿਭਾਈ ਗਈ। ਇਸ ਮੌਕੇ ਪਗੜੀ ਪਹਿਨਾਉਣ ਦੀ ਰਸਮ ਸੰਤ ਬਾਬਾ ਹਰਨੇਕ ਸਿੰਘ ਪੋਨੇਵਾਲੇ, ਸੰਤ ਬਾਬਾ ਗੁਰਸੇਵਕ ਸਿੰਘ ਮਾਣੂਕੇ ਗਿੱਲ, ਸੰਤ ਬਾਬਾ ਮਲਕੀਤ ਦਾਸ ਜੀ ਗਊਸ਼ਾਲਾ ਬੀੜ ਸਿੱਖਾਂਵਾਲਾ, ਸੰਤ ਬਾਬਾ ਬਲਦੇਵ ਦਾਸ ਫ਼ਰੀਦਕੋਟ, ਸੰਤ ਬਾਬਾ ਸੁਖਬੀਰ ਦਾਸ ਰੋਮਾਣਾ ਅਲਬੇਲ ਸਿੰਘ, ਸੰਤ ਬਾਬਾ ਚਮਕੌਰ ਸਿੰਘ ਪੰਜਗਰਾਈਂ ਕਲਾਂ, ਬਾਬਾ ਮੋਹਨ ਦਾਸ ਬਰਗਾੜੀ, ਸੰਤ ਬਾਬਾ ਬਿੱਟੂ ਦਾਸ ਪਿਪਲੀ, ਸੰਤ ਬਾਬਾ ਨਿਰੰਜਨ ਦਾਸ ਪੱਖੀ ਕਲਾਂ, ਸੰਤ ਬਾਬਾ ਹਰਦੀਪ ਸਿੰਘ ਗੋਲੇਵਾਲਾ, ਸੰਤ ਬਾਬਾ ਗੁਰਦੀਪ ਸਿੰਘ ਖਵਾਜਾ ਖੜਕ, ਸੰਤ ਬਾਬਾ ਹਰਪਾਲ ਸਿੰਘ ਚੇਅਰਮੇਨ ਬਾਘਾ ਪੁਰਾਣਾ, ਸੰਤ ਬਾਬਾ ਦੇਵਦਾਸ, ਬਾਬ ਕਮਲਾ ਦੇਵ ਭਗਤੂਆਣਾ, ਬਾਬਾ ਗੁਰਪ੍ਰੀਤ ਸਿੰਘ ਸਮਾਲਸਰ, ਸੰਤ ਬਾਬਾ ਕੁਲਦੀਪ ਸਿੰਘ, ਸਰਬਜੀਤ ਸਿੰਘ ਭੋਲਾ, ਗੁਰਜੰਟ ਸਿੰਘ ਅਤੇ ਦੇਵਾਨੰਦ ਕਲਿਆਣ ਨੇ ਨਿਭਾਈ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਕੁਸ਼ਲਦੀਪ ਕਿੱਕੀ ਢਿੱਲੋਂ ਸਾਬਕਾ ਵਿਧਾਇਕ, ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ, ਗਗਨਦੀਪ ਸਿੰਘ ਧਾਲੀਵਾਲ ਚੇਅਰਮੇਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਅਮਨਦੀਪ ਸਿੰਘ ਬਾਬਾ ਚੇਅਰਮੇਨ ਮਾਰਕੀਟ ਕਮੇਟੀ ਫ਼ਰੀਦਕੋਟ ਅਤੇ ਐਡਵੋਕੇਟ ਬੀਰਇੰਦਰ ਸਿੰਘ ਆਦਿ ਵੀ ਹਾਜ਼ਰ ਸਨ।