25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸ੍ਰੀ ਮੁਕਤਸਰ ਸਾਹਿਬ ਵਿਖੇ ਟ੍ਰੈਫ਼ਿਕ ਦੀ ਸਮੱਸਿਆ ਬਣੀ ਘਾਤਕ ਜ਼ਿੰਦਗੀ-ਮੌਤ ਦਾ ਸੰਘਰਸ਼ ਬਣ ਰਿਹਾ ਵਿਦਿਆਰਥੀਆਂ ਦਾ ਸਕੂਲੀ ਸਫ਼ਰ

ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਹਰਮਹਿੰਦਰ ਪਾਲ)- ਸਕੂਲ ਲੱਗਣ ’ਤੇ ਛੁੱਟੀ ਹੋਣ ਸਮੇਂ ਹਜ਼ਾਰਾਂ ਵਿਦਿਆਰਥੀ ਭਾਰੀ ਆਵਾਜਾਈ ’ਚ ਫਸ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਜਾਈ ਐਨੀ ਭਿਅੰਕਰ ਹੁੰਦੀ ਹੈ ਕਿ ਹਰ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ।

Ad Position 21
No active advertisement
ਅਜੀਤ ਡੈਸਕ 25-11-2026
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਹਰਮਹਿੰਦਰ ਪਾਲ)- ਸਕੂਲ ਲੱਗਣ ’ਤੇ ਛੁੱਟੀ ਹੋਣ ਸਮੇਂ ਹਜ਼ਾਰਾਂ ਵਿਦਿਆਰਥੀ ਭਾਰੀ ਆਵਾਜਾਈ ’ਚ ਫਸ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਜਾਈ ਐਨੀ ਭਿਅੰਕਰ ਹੁੰਦੀ ਹੈ ਕਿ ਹਰ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਟਰੱਕ, ਰੇਤੇ ਦੇ ਭਰੇ ਟਰਾਲੇ, ਝੋਨੇ ਦੀਆਂ ਭਰੀਆਂ ਟਰਾਲੀਆਂ, ਤੇਜ਼ ਰਫ਼ਤਾਰ ਕਾਰਾਂ ਤੇ ਹੋਰ ਵਾਹਨ ਬੱਚਿਆਂ ਦੀ ਕੋਈ ਪ੍ਰਵਾਹ ਨਹੀਂ ਕਰਦੀਆਂ ਅਤੇ ਮਾਸੂਮ ਬੱਚੇ ਜਾਨਲੇਵਾ ਧੂੰਏਂ, ਤੇਜ਼ ਹਾਰਨਾਂ ’ਚ ਫਸੇ ਕਿਸੇ ਨੂੰ ਵਿਖਾਈ ਵੀ ਨਹੀਂ ਦਿੰਦੇ। ਟ੍ਰੈਫ਼ਿਕ ਜਾਮ ਕਾਰਨ ਵਿਦਿਆਰਥੀਆਂ, ਮਾਪਿਆਂ ਦੇ ਨਾਲ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਵਲੋਂ ਸਾਹਮਣੇ ਲਿਆਂਦੀ ਗਈ ਜ਼ਮੀਨੀ ਹਕੀਕਤ ਅਨੁਸਾਰ ਬਠਿੰਡਾ ਰੋਡ ਉਪਰ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ, ਮਲੋਟ ਰੋਡ ਉਪਰ ਅਕਾਲ ਅਕੈਡਮੀ ਤੇ ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਬੂੜਾ ਗੁੱਜਰ ਰੋਡ ਉਪਰ ਲਿਟਲ ਫਲਾਵਰ, ਡੀ.ਏ.ਵੀ. ਅਤੇ ਸਰਵਹਿੱਤਕਾਰੀ ਸਕੂਲਾਂ ਸਣੇ ਹੋਰ ਕਈ ਸਕੂਲ ਸ਼ਹਿਰ ਖੇਤਰ ਵਿਚ ਹਨ। ਸਕੂਲਾਂ ਦੇ ਲੱਗਣ ਤੇ ਛੁੱਟੀ ਹੋਣ ਦਾ ਸਮਾਂ ਕਰੀਬ ਇਕੋ ਜਿਹਾ ਹੈ। ਇਸ ਲਈ ਨਿਸ਼ਚਿਤ ਸਮੇਂ ’ਤੇ ਸ਼ਹਿਰ ਅੰਦਰ ਬੱਚਿਆਂ ਦੀਆਂ ਵੈਨਾਂ ਅਤੇ ਮਾਪਿਆਂ ਦੀਆਂ ਕਾਰਾਂ ਤੇ ਦੋਪਹੀਆਂ ਦੀ ਭਾਰੀ ਭੀੜ ਬਣ ਜਾਂਦੀ ਹੈ, ਪਰ ਇਸੇ ਦੌਰਾਨ ਆਮ ਆਵਾਜਾਈ ਵੀ ਆਮ ਵਾਂਗ ਚੱਲਦੀ ਹੈ। ਸਵੇਰ ਦੇ ਸਮੇਂ ਤਾਂ ਬੱਸਾਂ ਤੇ ਟਰੱਕ ਵੀ ਸ਼ਹਿਰ ਵਿਚ ਦੀ ਲੰਘਦੇ ਹਨ। ਜਦੋਂਕਿ ਦਿਨ ਭਰ ਟਰੈਕਟਰ-ਟਰਾਲੀਆਂ, ਭਾੜੇ ਵਾਲੇ ਵਾਹਨ ਤੇ ਨਿੱਜੀ ਵਾਹਨਾਂ ਨਾਲ ਸੜਕਾਂ ਭਰੀਆਂ ਰਹਿੰਦੀਆਂ ਹਨ। ਇਸ ਲਈ ਦੁਪਹਿਰ 3 ਵਜੇ ਦੇ ਕਰੀਬ ਛੁੱਟੀ ਹੋਣ ਵੇਲੇ ਸੜਕ ’ਤੇ ਭਾਰੀ ਭੀੜ ਜਮ੍ਹਾਂ ਹੋ ਜਾਂਦੀ ਹੈ। ਝੋਨੇ ਦਾ ਸੀਜ਼ਨ ਹੋਣ ਕਾਰਨ ਦਾਣਾ ਮੰਡੀ ਵਲੋਂ ਆਉਣ ਵਾਲੀਆਂ ਟਰੈਕਟਰ-ਟਰਾਲੀਆਂ ਅਤੇ ਰੇਤੇ ਨਾਲ ਭਰੇ ਭਾਰੀ ਵਾਹਨ ਸਕੂਲ ਛੁੱਟੀ ਦੇ ਸਮੇਂ ਵੀ ਲਗਾਤਾਰ ਇਸ ਭੀੜੀ ਸੜਕ ਤੋਂ ਲੰਘਦੇ ਹਨ। ਮੌਕੇ ’ਤੇ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਕੋਈ ਵੀ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ, ਜਿਸ ਕਾਰਨ ਮਹਿਜ਼ 200-300 ਮੀਟਰ ਦਾ ਸਫ਼ਰ ਤਹਿ ਕਰਨ ’ਚ ਅੱਧੇ ਘੰਟੇ ਤੱਕ ਦਾ ਸਮਾਂ ਲੱਗ ਜਾਂਦਾ ਹੈ। ਈ-ਰਿਕਸ਼ਾ, ਸਕੂਲ ਵੈਨਾਂ, ਦੋ-ਪਹੀਆ ਵਾਹਨਾਂ ਅਤੇ ਭਾਰੀ ਟਰਾਲੀਆਂ ਦੇ ਆਪਸ ’ਚ ਫਸਣ ਕਾਰਨ ਛੋਟੇ ਬੱਚਿਆਂ ਲਈ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਟ੍ਰੈਫ਼ਿਕ ਪੁਲਿਸ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਵੇਰੇ ਸਕੂਲ ਲੱਗਣ ਸਮੇਂ ਅਤੇ ਬਾਅਦ ਦੁਪਹਿਰ ਸਕੂਲ ਛੁੱਟੀ ਦੇ ਸਮੇਂ ਦਾਣਾ ਮੰਡੀ ਵਾਲੇ ਪਾਸਿਓਂ ਅਤੇ ਮਲੋਟ ਰੋਡ ’ਤੇ ਮੰਗੇ ਦੇ ਪੰਪ ਤੋਂ ਪਿੱਛੇ ਅਤੇ ਬੂੜਾ ਗੁੱਜਰ ਰੋਡ ਵਾਲੇ ਪਾਸੇ ਮਸੀਤ ਵਾਲੇ ਚੌਂਕ, ਕੋਟਕਪੂਰਾ ਚੌਂਕ ਅਤੇ ਹੋਰ ਅਹਿਮ ਮਾਰਗਾਂ ਉਪਰ ਭਾਰੀ ਵਾਹਨਾਂ ਅਤੇ ਟਰੈਕਟਰ-ਟਰਾਲੀਆਂ ਨੂੰ ਅੱਧੇ ਘੰਟੇ ਲਈ ਰੋਕਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਰੁਜ਼ਗਾਰ ਅਤੇ ਅਪ੍ਰੈਂਟਿਸਸ਼ਿਪ ਮੇਲਾ ਲਗਾਇਆ ਅਗਲੀ ਖ਼ਬਰ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ 40ਵਾਂ ਸਥਾਪਨਾ ਦਿਵਸ ਮਨਾਇਆ
Ad Position 24