10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਭਲਕੇ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਮੋਗਾ, 1 ਜਨਵਰੀ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵਾ ਸੰਸਥਾ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਦਾਨੀ ਤੇ ਵਾਈਸ ਚੇਅਰਮੈਨ ਵੀ.ਪੀ. ਸੇਠੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ 3 ਜਨਵਰੀ ਨੂੰ ਹੋਟਲ ਫੋਰ-ਜੀ ਵਿਖੇ ਸ਼ਾਮ 4 ਵਜੇ ਹੋਵੇਗੀ | ਮੀਟਿੰਗ ਵਿਚ ਗੀਤ ਸੰਗੀਤ, ਤੰਬੋਲਾ, ਚੁਟਕਲੇ, ਕੁਇਜ਼ ਤੋਂ ਇਲਾਵਾ ਉੱਘੇ ਡਾਕਟਰ ਸਾਹਿਬਾਨ ਹੈਲਥ ਸਬੰਧੀ ਲੈਕਚਰ ਦੇਣਗੇ | ਇਸ ਮੌਕੇ ਵਾਈਸ ਚੇਅਰਮੈਨ ਵੀ.ਪੀ. ਸੇਠੀ, ਸੁਮਨ ਕਾਂਤ ਵਿਜ, ਐਸ.ਕੇ. ਬਾਂਸਲ ਚੀਫ਼ ਐਡਵਾਈਜ਼ਰ, ਅਮਰਜੀਤ ਸਿੰਘ ਜੁਆਇੰਟ ਸਕੱਤਰ, ਦਿਆਲ ਸਿੰਘ ਵਿੱਤ ਸਕੱਤਰ, ਸੂਬੇਦਾਰ ਹਰਭਜਨ ਸਿੰਘ, ਵਿਜੇ ਧੀਰ ਕਾਨੂੰਨੀ ਸਲਾਹਕਾਰ, ਗੁਰਬੀਰ ਸਿੰਘ ਜੱਸਲ, ਕੇਵਲ ਬਾਂਸਲ ਵਾਈਸ ਪ੍ਰਧਾਨ ਆਦਿ ਹਾਜ਼ਰ ਸਨ | ਜਸਵੰਤ ਸਿੰਘ ਦਾਨੀ ਨੇ ਸਮੂਹ ਮੈਂਬਰਾਂ ਨੂੰ ਮੀਟਿੰਗ ਵਿਚ ਹਾਜ਼ਰ ਹੋਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਵੱਡਾ ਘਰ 'ਆਪ' ਦੇ ਬਲਾਕ ਪ੍ਰਧਾਨ ਬਣੇ <br/> ਅਗਲੀ ਖ਼ਬਰ ਲਿਫਟ ਪੰਪ ਦੀ ਲੀਕ ਪਾਈਪ ਕਰਕੇ ਕੌਮੀ ਸ਼ਾਹ ਰਾਹ 354-ਈ ਟੁੱਟੀ
Ad Position 24