14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਡਾ. ਸੁਖਜੀਤ ਕੌਰ ਮੱਕੜ ਨੇ ਬਾਂਝਪਣ 'ਤੇ ਪੱੱਛਮੀ ਬੰਗਾਲ 'ਚ ਦਿੱਤਾ ਲੈਕਚਰ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਕੋਟਕਪੂਰਾ, 1 ਜਨਵਰੀ (ਮੋਹਰ ਸਿੰਘ ਗਿੱਲ)-ਹੋਮਿਓਪੈਥਿਕ ਮੈਡੀਕਲ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਗੋਲਡਨ ਜੁਬਲੀ ਸਮਾਰੋਹ ਦੇ ਮੌਕੇ 'ਤੇ 23ਵੀਂ ਆਲ ਇੰਡੀਆ ਹੋਮਿਓਪੈਥਿਕ ਕਾਂਗਰਸ-2025, ਬਿਸਵਾ ਬੰਗਲਾ ਕਨਵੈਨਸ਼ਨ ਸੈਂਟਰ, ਕੋਲਕਾਤਾ (ਪੱਛਮੀ ਬੰਗਾਲ) ਵਿਖੇ ਕੀਤਾ ਗਿਆ | ਇਸ ਤਿੰਨ ਦਿਨਾਂ ਦੇ ਵਿਗਿਆਨਕ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਆਏ ਪ੍ਰਸਿੱਧ ਹੋਮਿਓਪੈਥਿਕ ਡਾਕਟਰਾਂ, ਖੋਜਕਰਤਾ ਅਤੇ ਅਧਿਆਪਕਾਂ ਨੇ ਭਾਗ ਲਿਆ | ਇਸ ਮੰਚ 'ਤੇ ਡਾ. ਸੁਖਜੀਤ ਕੌਰ ਮੱਕੜ ਕੋਟਕਪੂਰਾ ਨੂੰ ਤੀਜੇ ਦਿਨ ਆਪਣਾ ਕਲੀਨੀਕਲ ਕੇਸ ਪੇਸ਼ ਕਰਨ ਦਾ ਮੌਕਾ ਪ੍ਰਾਪਤ ਹੋਇਆ | ਡਾ. ਸੁਖਜੀਤ ਕੌਰ ਨੇ ਇਕ ਵਿਸ਼ੇਸ਼ ਬਾਂਝਪਣ ਕੇਸ ਪੇਸ਼ ਕੀਤਾ, ਜਿਸ ਵਿਚ ਦੱਸਿਆ ਗਿਆ ਕਿ ਕਿਵੇਂ ਵਿਅਕਤੀਗਤ ਹੋਮਿਓਪੈਥਿਕ ਇਲਾਜ ਨਾਲ ਦੰਪਤੀ ਦੀ ਕੁੱਲ ਸਿਹਤ ਸੁਧਰੀ | ਨਤੀਜੇ ਵਜੋਂ ਅੰਡੇ ਅਤੇ ਸ਼ੁਕਰਾਣੂ ਦੀ ਗੁਣਵੱਤਾ ਵਿਚ ਸੁਧਾਰ ਆਇਆ | ਇਸ ਕਾਰਨ ਦੰਪਤੀ ਨੂੰ ਡੋਨਰ ਗੈਮੀਟਸ ਦੀ ਲੋੜ ਨਹੀਂ ਪਈ, ਹਾਲਾਂਕਿ ਉਨ੍ਹਾਂ ਨੇ ਆਪਣੇ ਹੀ ਜੈਵਿਕ ਸੈੱਲਾਂ ਨਾਲ ਆਈ. ਵੀ. ਐਫ਼ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮਗੜ੍ਹ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਕਲੱਬ ਨੇ ਸੜਕੀ ਹਾਦਸਿਆਂ ਤੋਂ ਬਚਾਅ ਲਈ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ
Ad Position 24