10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਖ਼ਾਲਸਾਈ ਰਿਵਾਇਤ ਅਨੁਸਾਰ ਮਨਾਇਆ ਹੋਲਾ ਮਹੱਲਾ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਕੋਟਕਪੂਰਾ, 6 ਮਾਰਚ (ਮੇਘਰਾਜ)-ਬੀਤੇ ਦਿਨ ਹੋਲੀ ਦਾ ਤਿਉਹਾਰ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਸਿੱਖ ਸਵੈਮਾਣ ਦਿਵਸ ਵਜੋਂ ਸਥਾਨਕ ਸਿੱਖਾਂਵਾਲਾ ਰੋਡ 'ਤੇ ਸਥਿਤ ਜ਼ੋਨਲ ਦਫ਼ਤਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੀ ਰਹਿਤ ਅਨੁਸਾਰ ਕੱਚੇ ਰੰਗਾਂ ਤੇ ਸਮਾਜਿਕ ਭੇਦ-ਭਾਵ ਵਾਲੀ ਹੋਲੀ 'ਚੋਂ ਕੱਢ ਕੇ ਖ਼ਾਲਸਾਈ ਰਿਵਾਇਤ ਤੇ ਗੁਰਮਤਿ ਰਹਿਤ ਅਨੁਸਾਰ ਮਨਾਇਆ ਗਿਆ | ਜਿਸ ਦੀ ਸ਼ੁਰੂਆਤ ਜ਼ੋਨਲ ਕੋਆਰਡੀਨੇਟਰ ਮਹਿਲਾ ਵਿੰਗ ਗੁਰਲੀਨ ਕੌਰ ਵਲੋਂ 'ਹੋਲੀ ਕੀਨੀ ਸੰਤ ਸੇਵ' | ਸ਼ਬਦ ਗਾਇਨ ਕਰਕੇ ਕੀਤੀ ਗਈ | ਗੁਰਵਿੰਦਰ ਸਿੰਘ ਯੁਨਿਟ ਕੋਆਰਡੀਨੇਟਰ ਕੋਟਕਪੂਰਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ | ਜਗਮੋਹਨ ਸਿੰਘ ਖੇਤਰ ਸਕੱਤਰ ਕੋਟਕਪੂਰਾ ਵਲੋਂ ਹੋਲਾ ਮਹੱਲੇ ਦੀ ਮਹੱਤਤਾ ਸਾਂਝੀ ਕੀਤੀ ਗਈ | ਉਪਰੰਤ ਨੌਜਵਾਨਾਂ ਦਾ ਗੋਲਾ ਸੁੱਟਣ, ਸਲੋਅ ਸਾਇਕਲਿੰਗ, ਵਿਰਾਸਤੀ ਦੌੜ ਤੇ ਛੋਟੇ ਬੱਚਿਆਂ ਦੀ ਨਿੰਬੂ ਦੌੜ, ਲੜਕੀਆਂ ਦੀ ਸਲੋਅ ਸਾਇਕਲਿੰਗ, ਚਾਟੀ ਦੌੜ ਤੇ ਕਪਲ ਗੇਮ ਕਰਵਾਈਆਂ ਗਈਆਂ | ਇਸ ਮੌਕੇ ਪਰਮਜੀਤ ਸਿੰਘ ਵਲੋਂ ਸੁੰਦਰ ਲਿਖਾਈ ਮੁਕਾਬਲਾ ਵੀ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਅਜੇਪਾਲ ਸਿੰਘ ਸੰਧੂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ | ਸਟੇਜ਼ ਦਾ ਸੰਚਾਲਨ ਚਮਕੌਰ ਸਿੰਘ ਖੇਤਰ ਪ੍ਰਧਾਨ ਕੋਟਕਪੂਰਾ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੀ. ਐਚ. ਸੀ. ਸਾਦਿਕ 'ਚ ਐਚ. ਪੀ. ਵੀ. ਨਵੀਂ ਵੈਕਸੀਨ ਦੀ ਸ਼ੁਰੂਆਤ ਅਗਲੀ ਖ਼ਬਰ ਆਈ.ਜੀ. ਤੇ ਐੱਸ.ਐੱਸ.ਪੀ. ਵਲੋਂ ਥਾਣਾ ਸਿਟੀ, ਬੱਸ ਸਟੈਂਡ ਚੌਂਕੀ ਤੇ ਨਾਕਿਆਂ ਦੀ ਚੈਕਿੰਗ
Ad Position 24