ਫ਼ਰੀਦਕੋਟ, 8 ਮਾਰਚ (ਜਸਵੰਤ ਸਿੰਘ ਪੁਰਬਾ)-ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਮਹਿਲਾ ਦਿਵਸ ਮਨਾਇਆ ਗਿਆ, ਜੋ ਮਹਿਲਾ ਸਟਾਫ਼ ਲਈ ਯਾਦਗਾਰ ਬਣ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਿਵਲ ਜੱਜ ਗੁਰਪ੍ਰੀਤ ਕੌਰ, ਐਡਵੋਕੇਟ ਅਵਿਨਾਸ਼ ਕੌਰ ਅਤੇ ਮਨਜੀਤ ਕੌਰ ਸਨ | ਇਨਵਾਂ ਸ਼ਖ਼ਸੀਅਤਾਂ ਨੇ ਅÏਰਤ ਦੀ ਮਹੱਤਤਾ ਬਾਰੇ ਦੱਸਿਆ ਕਿ ਇਕ ਅÏਰਤ ਜੋ ਕਿ ਇਕ ਮਾਂ ਹੋਣ ਦੇ ਨਾਲ ਨਾਲ ਆਪਣੇ ਬੱਚਿਆਂ ਦੀ ਪਹਿਲੀ ਅਧਿਆਪਕਾ ਵੀ ਹੁੰਦੀ ਹੈ, ਜੋ ਉਸ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ | ਅÏਰਤ ਤੋਂ ਬਿਨ੍ਹਾਂ ਅਸੀਂ ਸਮਾਜ ਦੀ ਸਿਰਜਣਾ ਬਾਰੇ ਸੋਚ ਵੀ ਨਹੀਂ ਸਕਦੇ | ਸਾਡੇ ਧਰਮ ਗ੍ਰੰਥ ਵੀ ਅÏਰਤ ਨੂੰ ਸਿਰਜਣਹਾਰਾ ਵਜੋਂ ਦਰਸਾਉਂਦੇ ਹਨ | ਇਸ ਮੌਕੇ ਅਧਿਆਪਕਾਂ ਵਲੋਂ ਸ਼ਾਇਰੀ, ਗੀਤ ਤੇ ਕਵਿਤਾਵਾਂ ਰਾਹੀਂ ਅÏਰਤ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ | ਅੰਤ 'ਚ ਪਿ੍ੰਸੀਪਲ ਮਨਪ੍ਰੀਤ ਸਿੰਘ ਨੇ ਅਧਿਆਪਕਾਂ ਦੀਆਂ ਵੱਖ-ਵੱਖ ਖੇਤਰਾਂ ਵਿਚ ਪਾਈਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |