ਫ਼ਰੀਦਕੋਟ, 8 ਮਾਰਚ (ਜਸਵੰਤ ਸਿੰਘ ਪੁਰਬਾ)-ਮੇਰਾ ਯੁਵਾ ਭਾਰਤ (ਫ਼ਰੀਦਕੋਟ) ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਸਮਿਤਾ ਲੀਗ ਖੇਲੋ ਇੰਡੀਆ ਨੀਤੀ ਤਹਿਤ ਮਹਿਲਾਵਾਂ ਲਈ 100 ਮੀਟਰ, 200 ਮੀਟਰ ਤੇ 400 ਮੀਟਰ ਦੌੜ ਤੇ ਰੱਸਾਕੱਸੀ ਦੀਆਂ ਖੇਡਾਂ 13 ਸਾਲ ਤੋਂ ਘੱਟ ਅਤੇ 18 ਸਾਲ ਤੋਂ ਘੱਟ, 18 ਤੋਂ 25 ਸਾਲ ਦੀਆਂ ਲੜਕੀਆਂ ਤੇ ਇਸ ਤੋਂ ਉੱਪਰ ਉਮਰ ਵਰਗ ਦੇ ਮੁਕਾਬਲੇ ਮੋਹਿਤ ਕੁਮਾਰ ਸੈਣੀ ਡਿਪਟੀ ਡਾਇਰੈਕਟਰ ਤੇ ਮਨਜੀਤ ਸਿੰਘ ਭੂੱਲਰ ਸੀਨੀਅਰ ਲੇਖਾ ਦੀ ਦੇਖ ਰੇਖ ਹੇਠ ਖੇਡ ਵਿਭਾਗ ਫ਼ਰੀਦਕੋਟ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ | ਪ੍ਰੋਗਰਾਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਦੀ ਧਰਮ ਪਤਨੀ ਬੇਅੰਤ ਕੌਰ ਸੇਖੋਂ ਤੇ ਤਰਲੋਚਨ ਸਿੰਘ ਡੀ. ਐੱਸ. ਪੀ ਫ਼ਰੀਦਕੋਟ ਸਨ | ਪ੍ਰੋਗਰਾਮ ਦੇ ਸ਼ੁਰੂ 'ਚ ਮਨਜੀਤ ਸਿੰਘ ਭੁੱਲਰ ਨੇ ਆਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ | ਮੁੱਖ ਮਹਿਮਾਨ ਤਰਲੋਚਨ ਸਿੰਘ ਡੀ .ਐਸ .ਪੀ ਫਰੀਦਕੋਟ ਨੇ ਮੇਰਾ ਯੁਵਾ ਭਾਰਤ ਫ਼ਰੀਦਕੋਟ ਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ 'ਤੇ ਇਹ ਖੁਬਸੂਰਤ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ | ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨਿਤ | ਇਸ ਮੌਕੇ ਪ੍ਰਬੰਧਕਾਂ ਵਲੋਂ ਬੇਅੰਤ ਕੌਰ ਸੇਖੋਂ ਨੂੰ ਸ਼ਾਲ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਿਲਬਾਗ ਸਿੰਘ ਮਾਨ ਸਾਬਕਾ ਕਪਤਾਨ, ਪਰਮਜੀਤ ਸਿੰਘ ਧਾਲੀਵਾਲ, ਚਰਨਜੀਵ ਸਿੰਘ (ਮਾਈਕਲ) ਹੈਂਡਬਾਲ ਕੋਚ, ਦਲਜੀਤ ਕੌਰ ਕੁਸ਼ਤੀ ਕੋਚ, ਮਨਜੀਤ ਕੌਰ ਕਬੱਡੀ ਕੋਚ, ਪੂਜਾ ਕੁਮਾਰੀ ਕੋਚ, ਸੁਖਰਾਜ ਕੌਰ ਕੋਚ ਨਿਸ਼ਾਨੇ ਬਾਜ਼ੀ, ਹਰਪ੍ਰੀਤ ਕੌਰ ਕੋਚ, ਮਨਦੀਪ ਸਿੰਘ ਕੋਚ, ਜਸਵਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਅਮਨਦੀਪ ਕੌਰ, ਕੁਲਵੰਤ ਸਿੰਘ ਮਾਨ ਕਬੱਡੀ ਕੋਚ ਲੜਕੀਆਂ, ਜਸਪਾਲ ਸਿੰਘ (ਬਾਜ) ਅÏਲਖ ਕਲੱਬ ਪ੍ਰਧਾਨ ਅਤੇ ਬਲਵਿੰਦਰ ਸਿੰਘ ਮੁਲਾਜ਼ਮ ਆਦਿ ਹਾਜ਼ਰ ਸਨ | ਅੰਤ ਮੋਹਿਤ ਕੁਮਾਰ ਸੈਣੀ ਨੇ ਸਾਰਿਆਂ ਦਾ ਧੰਨਵਾਦ ਕੀਤਾ |