ਫ਼ਰੀਦਕੋਟ, 8 ਮਾਰਚ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਦੀਆਂ ਸਾਲਾਨਾ ਖੇਡ ਸਮਾਗਮ ਐਡੀਜ਼ਨ-2026 ਕਰਵਾਇਆ ਗਿਆ | ਖੇਡ ਸਮਾਗਮ ਦਾ ਉਦਘਾਟਨ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਤੇ ਕਮੇਟੀ ਮੈਂਬਰ ਗੁਰਮੀਤ ਸਿੰਘ ਢਿੱਲੋਂ ਨੇ ਸਾਂਝੇ ਰੂਪ 'ਚ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੇ ਦੌਰ 'ਚ ਸਫ਼ਲਤਾ ਪ੍ਰਾਪਤ ਕਰਨ ਲਈ ਅਤੇ ਵਿਦਿਆਰਥੀਆਂ ਦੇ ਬੁਹਪੱਖੀ ਵਿਕਾਸ ਲਈ ਪੜਾਈ ਦੇ ਨਾਲ-ਨਾਲ ਖੇਡਾਂ ਦਾ ਬੁਹਤ ਵੱਡਾ ਯੋਗਦਾਨ ਹੈ | ਪਿ੍ੰਸੀਪਲ ਡਾ.ਐਮ.ਕੇ.ਸੁਨੀਲ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਖੇਡ ਸਮਾਗਮ ਅੱਜ ਤੋਂ ਸ਼ੁਰੂ ਹੋ ਕੇ 14 ਮਾਰਚ ਤੱਕ ਨਿਰੰਤਰ ਚੱਲੇਗਾ | ਇਸ ਮੌਕੇ ਕਿ੍ਕਟ, ਵਾਲੀਬਾਲ, ਥਰੋਅ ਬਾਲ, ਟੇਬਲ ਟੈਨਿਸ, ਬੈਡਮਿੰਟਨ, ਕੈਰਮ ਬੋਰਡ, ਚੈਸ, ਬਾਸਕਿਟਬਾਲ, ਅਥਲੈਟਿਕਸ ਤੇ ਹੋਰ ਖੇਡ ਮੁਕਾਬਲੇ ਕਰਵਾਏ ਜਾਣਗੇ | ਖੇਡ ਮੁਕਾਬਲੇ ਦੇ ਚੀਫ਼ ਕੋਆਰਡੀਨੇਟਰ ਡਾ. ਰਮਨਦੀਪ ਸਿੰਘ ਬਰਾੜ, ਕਨਵੀਨਰ ਡਾ. ਬਸਵਾਰਾਜ, ਡਾ. ਪਰਦੀਪ ਬਾਂਸਲ, ਡਾ. ਨਿਤੀਨ ਖੁੱਲਰ, ਡਾ. ਪਿਯੂਸ ਗਾਂਧੀ, ਡਾ. ਹਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ | ਇਸ ਲਈ ਖੇਡ ਮੁਕਾਬਲੇ 'ਚ ਕਾਲਜ ਦੇ ਸਮੂਹ ਖਿਡਾਰੀਆਂ ਨੂੰ ਪੰਜਾਬ ਦੇ ਪੰਜ ਦਰਿਆਵਾਂ ਦੇ ਨਾਮ 'ਤੇ ਹਾਊਸ ਬਣਾ ਕੇ ਸ਼ਾਮਿਲ ਕੀਤਾ ਗਿਆ ਹੈ | ਇਸ ਮੌਕੇ ਵੱਖ-ਵੱਖ ਹਾਊਸ ਲਈ ਤਿਆਰ ਕੀਤੀਆਂ ਮਨਮੋਹਕ ਟੀ ਸ਼ਰਟਾਂ ਵੀ ਰਿਲੀਜ਼ ਕੀਤੀਆਂ ਗਈਆਂ | ਕੋਪ੍ਰਬੰਧਕ ਚੇਅਰਮੈਨ ਡਾ. ਤਰੁਨ ਕੁਮਾਰ ਨੇ ਖਿਡਾਰੀਆਂ ਨੂੰ ਸਹੁੰ ਚੁਕਾਈ | ਡਾ. ਸਮਰਪ੍ਰੀਤ ਕੌਰ ਨੇ ਮੰਚ ਸੰਚਾਲਨ ਕੀਤਾ |