13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਉੱਦਮੀ ਮਨਦੀਪ ਕੌਰ ਤੰਗੜਾ ਨੇ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦਾ ਦੌਰਾ ਕੀਤਾ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਫ਼ਰੀਦਕੋਟ, 8 ਮਾਰਚ (ਜਸਵੰਤ ਸਿੰਘ ਪੁਰਬਾ)-ਵਿਸ਼ਵ ਪੱਧਰ 'ਤੇ ਪ੍ਰਸਿੱਧ ਵਿਚਾਰ ਆਗੂ ਤੇ ਉੱਦਮੀ ਮਨਦੀਪ ਕੌਰ ਤੰਗੜਾ ਨੇ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਉਨ੍ਹਾਂ ਨੇ ਸਕੂਲ ਦੇ ਪ੍ਰਬੰਧਕਾਂ ਨਾਲ ਇਕ ਵਿਸ਼ੇਸ਼ ਪੋਡਕਾਸਟ ਵੀ ਰਿਕਾਰਡ ਕੀਤਾ | ਇਸ ਮੌਕੇ ਸਕੂਲ ਦੀ ਚੇਅਰਪਰਸਨ ਰਕਸ਼ੰਦਾ ਸ਼ਰਮਾ, ਚੇਅਰਮੈਨ ਵਾਸੂ ਸ਼ਰਮਾ, ਪਿ੍ੰਸੀਪਲ ਨੀਲਮ ਵਰਮਾ, ਅਕਾਦਮਿਕ ਡਾਇਰੈਕਟਰ ਵਿਨੋਦ ਵਰਮਾ ਵੀ ਮੌਜੂਦ ਸਨ | ਪੋਡਕਾਸਟ ਦੌਰਾਨ ਸਿੱਖਿਆ ਦੇ ਨਵੇਂ ਤਰੀਕਿਆਂ, ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਤੇ ਆਧੁਨਿਕ ਸਿੱਖਣ ਪ੍ਰਣਾਲੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ | ਇਸ ਮੌਕੇ ਚੇਅਰਪਰਸਨ ਰਕਸ਼ੰਦਾ ਸ਼ਰਮਾ ਤੇ ਚੇਅਰਮੈਨ ਵਾਸੂ ਸ਼ਰਮਾ ਵਲੋਂ ਮਨਦੀਪ ਕੌਰ ਤੰਗੜਾ ਨੂੰ ਸਨਮਾਨਿਤ ਕਰਦਿਆਂ ਦੌਰੇ ਲਈ ਧੰਨਵਾਦ ਕੀਤਾ | ਮਨਦੀਪ ਕੌਰ ਤੰਗੜਾ ਇਕ ਪ੍ਰਸਿੱਧ ਟੀਈਡੀਐਕਸ ਸਪੀਕਰ ਤੇ ਉਦਮੀ ਹਨ, ਜਿਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਉਨ੍ਹਾਂ ਦੇ ਨੇਤਿ੍ਤਵ ਅਤੇ ਸਮਾਜਿਕ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਹ ਦੇਸ਼ ਤੇ ਵਿਦੇਸ਼ 'ਚ 600 ਤੋਂ ਵੱਧ ਮੰਚਾਂ 'ਤੇ ਆਪਣੇ ਪ੍ਰੇਰਣਾਦਾਇਕ ਵਿਚਾਰਾਂ ਨਾਲ ਲੋਕਾਂ ਨੂੰ ਪ੍ਰੇਰਿਤ ਕਰ ਚੁੱਕੇ ਹਨ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੇਰਣਾਦਾਇਕ ਵਿਅਕਤੀਤਵ ਨਾਲ ਸੰਵਾਦ ਵਿਦਿਆਰਥੀਆਂ ਤੇ ਸਮਾਜ ਲਈ ਬਹੁਤ ਲਾਭਦਾਇਕ ਹੁੰਦਾ ਹੈ | ਦੌਰੇ ਦੇ ਅੰਤ 'ਚ ਮਨਦੀਪ ਕੌਰ ਤੰਗੜਾ ਨੇ ਸਕੂਲ ਕੈਂਪਸ ਦਾ ਦੌਰਾ ਵੀ ਕੀਤਾ ਤੇ ਸਕੂਲ ਦੀ ਸਿੱਖਿਆ ਪ੍ਰਣਾਲੀ ਦੀ ਸਰਾਹਨਾ ਕੀਤੀ | ਪੋਡਕਾਸਟ ਜਲਦ ਹੀ ਜਨਤਾ ਲਈ ਜਾਰੀ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਭਾਰਤ ਸਭਾ ਦਾ ਦੋ ਰੋਜ਼ਾ ਸੂਬਾ ਇਜਲਾਸ ਸਫ਼ਲਤਾਪੂਰਵਕ ਸਮਾਪਤ ਅਗਲੀ ਖ਼ਬਰ ਦਸਮੇਸ਼ ਡੈਂਟਲ ਕਾਲਜ 'ਚ ਸਾਲਾਨਾ ਖੇਡ ਮੁਕਾਬਲੇ ਧੂਮਧਾਮ ਨਾਲ ਸ਼ੁਰੂ
Ad Position 24