13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨੌਜਵਾਨ ਭਾਰਤ ਸਭਾ ਦਾ ਦੋ ਰੋਜ਼ਾ ਸੂਬਾ ਇਜਲਾਸ ਸਫ਼ਲਤਾਪੂਰਵਕ ਸਮਾਪਤ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਨੌਜਵਾਨ ਭਾਰਤ ਸਭਾ ਦੇ 100 ਸਾਲਾਂ ਨੂੰ ਸਮਰਪਿਤ ਖਟਕੜ ਕਲਾਂ 'ਚ 23 ਨੂੰ ਸੂਬਾ ਪੱਧਰੀ ਇਕੱਠ ਕਰਨ ਦਾ ਐਲਾਨ
ਜੈਤੋ, 8 ਮਾਰਚ (ਗੁਰਚਰਨ ਸਿੰਘ ਗਾਬੜੀਆ)-ਨੌਜਵਾਨ ਭਾਰਤ ਸਭਾ ਦੇ 100 ਸਾਲਾ ਨੂੰ ਸਮਰਪਿਤ ਦੋ ਰੋਜ਼ਾ ਸੂਬਾ ਇਜਲਾਸ ਅੱਜ ਸਫਲਤਾ ਪੂਰਵਕ ਸਮਾਪਤ ਹੋਇਆ | ਪਹਿਲੇ ਦਿਨ ਸਭਾ ਦਾ ਝੰਡਾ ਚੜ੍ਹਾਕੇ, ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਇਜਲਾਸ ਦੀ ਸ਼ੁਰੂਆਤ ਕੀਤੀ ਗਈ | ਪਹਿਲੇ ਸੈਸ਼ਨ 'ਚ ਭਰਾਤਰੀ ਜਥੇਬੰਦੀਆਂ 'ਚੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ ਹਰੀਗੜ੍ਹ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਕੁਰੜ, ਇਸਤਰੀ ਜਾਗਿ੍ਤੀ ਮੰਚ ਦੇ ਆਗੂ ਅਮਨਦੀਪ ਦਿਉਲ, ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਪਵਨਦੀਪ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੰਗਾ ਵੈਰੋਕੇ ਨੇ ਭਰਾਤਰੀ ਸੰਦੇਸ਼ ਦਿੱਤਾ | ਉਪਰੰਤ ਪੁਰਾਣੀ ਸੂਬਾ ਕਮੇਟੀ ਭੰਗ ਕਰਕੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਸੋਨੂੰ ਲੋਹੀਆਂ, ਗੁਰਾਂਦਿੱਤਾ ਝਬੇਲਵਾਲੀ, ਰਾਜਦੀਪ ਸਿੰਘ, ਹਰਿੰਦਰ ਸਿੰਘ ਦੇ ਪ੍ਰਧਾਨਗੀ ਮੰਡਲ ਨੇ ਇਜਲਾਸ ਦੀ ਕਾਰਵਾਈ ਨੂੰ ਵਿਧੀਵਤ ਤਰੀਕੇ ਨਾਲ ਚਲਾਇਆ | ਮੰਗਾ ਆਜ਼ਾਦ ਨੇ ਪੁਰਾਣੀ ਕਮੇਟੀ ਵਲੋਂ ਤਿਆਰ ਕੀਤੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ, ਪੰਜਾਬ ਦੀ ਸਥਿਤੀ, ਜਥੇਬੰਦਕ ਸਰਗਰਮੀਆਂ, ਭਵਿੱਖ ਦੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ | ਜਿਸ ਉਪਰ ਡੈਲੀਗੇਟਸ ਨੇ ਭਰਵੀਂ ਚਰਚਾ ਕੀਤੀ ਤੇ ਡੈਲੀਗੇਟਸ ਦੇ ਸੁਝਾਅ ਲੈਣ ਉਪਰੰਤ ਰਿਪੋਰਟ ਨੂੰ ਪਾਸ ਕੀਤਾ ਗਿਆ¢ ਜਦ ਕੀ ਦੂਜੇ ਦਿਨੀ ਦੇ ਸੈਸ਼ਨ ਵਿਚ ਕਰਮਜੀਤ ਮਾਣੂੰਕੇ ਨੇ 'ਨੌਜਵਾਨ ਲਹਿਰ ਦੀ ਮਹੱਤਤਾ ਅਤੇ ਇਸ ਦੀਆਂ ਸਮੱਸਿਆਂਵਾਂ' ਦਸਤਾਵੇਜ਼ ਪੇਸ਼ ਕੀਤਾ | ਜਿਸ ਉਪਰ ਡੈਲੀਗੇਟਸ ਨੇ ਚਰਚਾ ਕਰਕੇ ਆਪਣੇ ਸੁਝਾਅ ਦਿੱਤੇ | ਜਿਸ ਵਿਚ ਨੌਜਵਾਨਾਂ ਉਪਰ ਹੋ ਰਹੇ ਸਾਮਰਾਜੀ ਸੱਭਿਆਚਾਰਕ ਤੇ ਵਿਚਾਰਧਾਰਕ ਹਮਲੇ ਖ਼ਿਲਾਫ਼ ਡਟਣ, ਇੰਟਰਨੈਟ, ਏ ਆਈ ਦੀ ਵਰਤੋਂ ਸ਼ਹੀਦਾਂ ਦੀ ਸੋਚ ਨਾਲ ਲੋਕਾਂ ਨੂੰ ਜੋੜਣ ਲਈ ਉਧਮ ਕਰਨ ਦਾ ਤਹੱਈਆ ਕੀਤਾ ਗਿਆ | ਇਸ ਉਪਰੰਤ ਨੌਨਿਹਾਲ ਸਿੰਘ ਨੇ ਨੌਜਵਾਨ ਭਾਰਤ ਸਭਾ ਦੀ 7 ਮੈਂਬਰੀ ਨਵੀਂ ਸੂਬਾ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜੋ ਹਾਜ਼ਰ ਡੈਲੀਗੇਟਸ ਨੇ ਸਹਿਮਤੀ ਦੇ ਕੇ ਪਾਸ ਕੀਤਾ | ਮੰਗਾ ਆਜ਼ਾਦ ਨੂੰ ਸੂਬਾ ਪ੍ਰਧਾਨ, ਕਰਮਜੀਤ ਮਾਣੂੰਕੇ ਨੂੰ ਸੂਬਾ ਜਨਰਲ ਸਕੱਤਰ, ਮੰਗਲਜੀਤ ਪੰਡੋਰੀ ਨੂੰ ਸੂਬਾ ਮੀਤ ਪ੍ਰਧਾਨ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੂੰ ਸੂਬਾ ਵਿੱਤ ਸਕੱਤਰ, ਦਵਿੰਦਰ ਛਬੀਲਪੁਰ, ਹਰਜਿੰਦਰ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ ਅਤੇ ਇਕ ਸੀਟ ਖਾਲੀ ਰੱਖੀ ਗਈ ਜੋ ਭਵਿੱਖ ਵਿਚ ਭਰੀ ਜਾਵੇਗੀ | ਸਭਾ ਦੇ ਸੂਬਾ ਪ੍ਰਧਾਨ ਮੰਗਾ ਆਜ਼ਾਦ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ 23 ਮਾਰਚ ਨੂੰ ਨੌਜਵਾਨ ਭਾਰਤ ਸਭਾ ਦੇ 100 ਸਾਲਾ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ੍ਹ ਕਲਾਂ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਨੌਜਵਾਨ ਕਾਨਫਰੰਸ ਦੀ ਪਿੰਡ ਪਿੰਡ ਜ਼ੋਰਦਾਰ ਤਿਆਰੀ ਕਰਨ ਦਾ ਸੱਦਾ ਦਿੱਤਾ | ਸਟੇਜ ਸਕੱਤਰ ਦੀ ਭੂਮਿਕਾ ਮੰਗਲਜੀਤ ਪੰਡੋਰੀ ਨੇ ਨਿਭਾਈ | ਜਦ ਕਿ ਇਜਲਾਸ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਵਲੰਟੀਅਰ ਡਿਊਟੀ ਨਿਭਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਦੇ ਵਲੰਟੀਅਰਜ ਦਾ ਧੰਨਵਾਦ ਕੀਤਾ |
ਜੈਤੋ ਵਿਖੇ ਨੌਜਵਾਨ ਭਾਰਤ ਸਭਾ ਦੇ 100 ਸਾਲਾਂ ਨੂੰ ਸਮਰਪਿਤ ਦੋ ਰੋਜ਼ਾ ਸੂਬਾ ਇਜਲਾਸ ਦੌਰਾਨ ਆਗੂ ਤੇ ਹੋਰ | ਤਸਵੀਰ : ਗੁਰਚਰਨ ਸਿੰਘ ਗਾਬੜੀਆ


Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਉੱਦਮੀ ਮਨਦੀਪ ਕੌਰ ਤੰਗੜਾ ਨੇ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦਾ ਦੌਰਾ ਕੀਤਾ
Ad Position 24