13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੀ. ਐਸ. ਈ. ਦੇ ਵਿਦਿਆਰਥੀਆਂ ਨੇ ਜਿੱਤੀ ਓਵਰਆਲ ਟਰਾਫੀ ਦੋ ਰੋਜ਼ਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ

Ad Position 21
repet_subhas-goyals [Copy P29]
ਮਿਮਿਟ ਮਲੋਟ ਵਿਖੇ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਤੇ ਮੁੱਖ ਮਹਿਮਾਨ | ਤਸਵੀਰ : ਪਾਟਿਲ <br/> 09-03-2026
ਮਲੋਟ, 8 ਮਾਰਚ (ਪਾਟਿਲ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਨਫਰਮੇਸ਼ਨ ਟੈਕਨਾਲੋਜੀ ਮਲੋਟ ਵਲੋਂ ਆਪਣੀ ਸਾਲਾਨਾ 15ਵੀਂ ਅਥਲੈਟਿਕ ਮੀਟ ਕਰਵਾਈ ਗਈ | ਸਮਾਗਮ ਦੇ ਇਨਾਮ ਵੰਡ ਸਮਾਗਮ 'ਚ ਸ਼ਵਿੰਦਰਜੀਤ ਸਿੰਘ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕਡਰੀ ਪਿੰਡ ਝੋਰੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਵੱਖ-ਵੱਖ ਡੀਨਜ਼/ਵਿਭਾਗਾਂ ਦੇ ਮੁਖੀਆਂ, ਪ੍ਰੈਜੀਡੈਂਟ ਸਪ੍ਰੋਟਸ ਜਤਿੰਦਰ ਸਿੰਘ ਵਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਕਹਿ ਕੇ ਸਵਾਗਤ ਕੀਤਾ ਗਿਆ | ਪ੍ਰੈਂਜੀਡੈਂਟ-ਖੇਡਾਂ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਅਥਲੈਟਿਕ ਮੀਟ 'ਚ ਵੱਖ-ਵੱਖ ਦੌੜਾਂ ਦੇ ਮੁਕਾਬਲਿਆਂ ਤੋਂ ਇਲਾਵਾ ਟਿ੍ਪਲ ਜੰਪ, ਲੰਬੀ ਛਾਲ, ਉੱਚੀ ਛਾਲ, ਜੈਵਲੀਨ ਥੋ੍ਰ, ਸ਼ਾਟਪੁੱਟ, ਡਿਸਕਰ ਥੋ੍ਰ, ਹੈਮਰ ਥੋ੍ਰ ਆਦਿ ਦੇ ਮੁਕਾਬਲੇ ਕਰਵਾਏ ਗਏ | ਬੀ.ਕਾਮ ਚੌਥੇ ਸਮੈਸਟਰ ਦੇ ਵਿਦਿਆਰਥੀ ਪੁਸ਼ਕਰ ਨੇ ਲੜਕਿਆਂ ਦੇ ਲੰਬੀ ਛਾਲ, ਉੱਚੀ ਛਾਲ ਤੇ ਸ਼ਾਟਪੁੱਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਬੀ.ਬੀ.ਏ. ਚੌਥੇ ਸਮੈਸਟਰ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਲੜਕੀਆਂ ਦੀ ਲੰਬੀ ਛਾਲ, ਟਿ੍ਪਲ ਜੰਪ ਤੇ ਡਿਸਕਸ ਥੋ੍ਰ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸੀ.ਐਸ.ਈ. ਛੇਵੇਂ ਸਮੈਸਟਰ ਦੇ ਵਿਦਿਆਰਥੀ ਨਿਤੀਸ਼ ਕੁਮਾਰ ਸਿੰਘ ਨੇ ਡਿਸਕਸ ਥੋ੍ਰ ਤੇ ਜੈਵਲੀਨ ਥੋ੍ਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸੀ.ਐਸ.ਈ. ਦੀ ਵਿਦਿਆਰਥਣ ਸ਼ਿਖਾ ਸਿੰਘ ਨੇ ਲੜਕੀਆਂ ਦੇ ਜੈਵਲੀਨ ਥੋ, ਹੌਮਰ ਥੋ੍ਰ ਤੇ ਸ਼ਾਟਪੁੱਟ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਉੱਚੀ ਛਾਲ (ਲੜਕੀਆਂ) 'ਚ ਬੀ.ਕਾਮ.ਦੀ ਵਿਦਿਆਰਥਣ ਜਸਮੀਨ ਕੌਰ ਨੇ ਪਹਿਲਾ ਸਥਾਨ ਤੇ ਟਿ੍ਪਲ ਜੰਪ (ਲੜਕਿਆਂ) ਵਿਚ ਬੀ.ਸੀ.ਏ. ਦੇ ਵਿਦਿਆਰਥੀ ਪ੍ਰਤੀਕ ਸਿੰਘ ਤੇ ਹੈਮਰ ਥੋ੍ਰ (ਲੜਕਿਆਂ) 'ਚ ਦਿਨੇਸ਼ ਮੁਹਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਵੱਖ-ਵੱਖ ਦੌੜਾਂ ਦੇ ਮੁਕਾਬਿਲਾਂ 'ਚ ਬੀ.ਸੀ.ਏ. ਦੇੇ ਵਿਦਿਆਰਥੀ ਰਮੇਸ਼ ਕੁਮਾਰ ਨੇ 100 ਮੀਟਰ, 200 ਮੀਟਰ ਤੇ 400 ਮੀਟਰ (ਲੜਕਿਆਂ) 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਮੁੱਖ ਮਹਿਮਾਨ ਸ਼ਵਿੰਦਰਜੀਤ ਸਿੰਘ ਤੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਵਿਭਾਗਾਂ ਦੇ ਮੁਖੀਆਂ, ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ, ਖੇਡਾਂ ਦੇ ਪੈ੍ਰਜੀਡੈਂਟ ਜਤਿੰਦਰ ਸਿੰਘ ਵਲੋਂ ਵੱਖ-ਵੱਖ ਖੇਡਾਂ ਵਿਚ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਸੰਸਥਾ ਦੇ ਡਾਇਰੈਕਟਰ ਤੇ ਸਮੁੱਚੀ ਮੈਨੇਜਮੈਂਟ ਵਲੋੋ ਮੁੱਖ ਮਹਿਮਾਨ ਸ਼ਵਿੰਦਰਜੀਤ ਸਿੰਘ ਦਾ ਵਿਸ਼ੇਸ਼ ਤੌੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸੰਸਥਾ ਵਲੋਂ ਡੀ.ਪੀ.ਈ. ਰਮਨਦੀਪ ਸਿੰਘ, ਹਰਵਿੰਦਰ ਸਿੰਘ ਖਲਾਰਾ-ਕੋਚ ਤੇ ਰਾਜਿੰਦਰ ਕੁਮਾਰ-ਕੋਚ ਦਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਇਸ ਅਥਲੈਟਿਕ ਮੀਟਰ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਪੋ੍ਰਗਰਾਮ ਨੂੰ ਸਫ਼ਲ ਬਣਾਉਣ ਲਈ ਜਿੱਥੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਨੇ ਆਪਣਾ ਵਿਸੇਸ਼ ਯੋਗਦਾਨ ਦਿੱਤਾ, ਉਥੇ ਹੀ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ, ਵਿਭਾਗਾਂ ਅਤੇ ਸੈਕਸ਼ਨਾਂ ਦੇ ਮੁਖੀਆਂ, ਪੈ੍ਰਜੀਡੈਂਟ ਸਪੋ੍ਰਟਸ- ਜਤਿੰਦਰ ਸਿੰਘ, ਸਹਾਇਕ ਪ੍ਰੈਜੀਡੈਂਟ ਸਪੋਰਟਸ ਵਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਅਤੇ ਡੀ.ਪੀ.ਈ. ਮਨਕੀਰਤ ਸਿੰਘ ਨੂੰ ਵਧਾਈ ਦਿੱਤੀ | ਇਸ ਅਥਲੈਟਿਕ ਮੀਟ ਵਿਚ ਬੀ.ਬੀ.ਏ ਚੌਥੇ ਸਮੈਸਟਰ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਬੈਸਟ ਅਥਲੀਟ (ਲੜਕੀਆਂ) ਅਤੇ ਬੀ.ਕਾਮ. ਚੌਥੇ ਸਮੈਸਟਰ ਦੇ ਵਿਦਿਆਰਥੀ ਪੁਸ਼ਕਰ ਨੂੰ ਬੈਸਟ ਅਥਲੀਟ (ਲੜਕੇ) ਚੁਣਿਆਂ ਗਿਆ | ਇਸ ਅਥਲੈਟਿਕ ਮੀਟਰ ਦੀ ਓਵਰਆਲ ਟਰਾਫੀ ਸੀ.ਐਸ.ਈ. ਵਿਭਾਗ ਨੇ ਜਿੱਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਕੁਇਜ਼ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਪੰਜਾਬ ਦੇ ਬਜਟ ਨੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੀਤਾ ਨਿਰਾਸ਼- ਪ੍ਰੇਮ ਚਾਵਲਾ
Ad Position 24