14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੁਝ ਪ੍ਰਾਈਵੇਟ ਸਕੂਲਾਂ 'ਤੇ ਵਿਦਿਆਰਥੀਆਂ ਤੋਂ ਮੋਟੀ ਦਾਖ਼ਲਾ ਫ਼ੀਸ ਲੈਣ ਤੇ ਮਹਿੰਗੀਆਂ ਕਿਤਾਬਾਂ ਦੇ ਮਾਪਿਆਂ ਵਲੋਂ ਲਗਾਏ ਦੋਸ਼

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਸਾਦਿਕ, 3 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਹਰ ਸਾਲ ਹੀ ਅਪ੍ਰੈਲ ਮਹੀਨੇ 'ਚ ਅਗਲੀਆਂ ਕਲਾਸਾਂ ਵਿਚ ਦਾਖ਼ਲਾ ਕਰਵਾਉਣ ਸਮੇਂ ਵਿਦਿਆਰਥੀ ਬੱਚਿਆਂ ਦੇ ਮਾਪਿਆਂ ਵਲੋਂ ਇਹ ਦੋਸ਼ ਲਾਏ ਜਾਂਦੇ ਹਨ ਕਿ ਕੁਝ ਪ੍ਰਾਈਵੇਟ ਕਾਨਵੈਂਟ ਸਕੂਲਾਂ ਵਲੋਂ ਹਰ ਸਾਲ ਹੀ ਦਾਖ਼ਲਾ ਫ਼ੀਸ ਵਿਚ ਵਾਧਾ ਕਰ ਦਿੱਤਾ ਜਾਂਦਾ ਹੈ ਤੇ ਇਸ ਵਿਚ ਕਈ ਤਰ੍ਹਾਂ ਦੇ ਬੇਲੋੜੇ ਫੰਡ ਵੀ ਜੋੜ ਦਿੱਤੇ ਜਾਂਦੇ ਹਨ, ਜਿਨ੍ਹਾਂ ਬਾਰੇ ਬਹੁਤੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ | ਕਿਤਾਬਾਂ ਦੇ ਐਡੀਸ਼ਨ ਵੀ ਹਰ ਸਾਲ ਬਦਲ ਦਿੱਤੇ ਜਾਂਦੇ ਹਨ | ਜਿਸ ਕਾਰਨ ਬੱਚਿਆਂ ਦੇ ਪੁਰਾਣੀਆਂ ਕਿਤਾਬਾਂ ਕੰਮ ਨਹੀਂ ਆਉਂਦੀਆਂ ਤੇ ਮਾਪਿਆਂ ਨੂੰ ਤੰਗੀਆਂ ਤੁਰਸ਼ੀਆ 'ਚ ਨਵੀਆਂ ਕਿਤਾਬਾਂ ਖ਼ਰੀਦਣੀਆਂ ਪੈਂਦੀਆਂ ਹਨ, ਜੋ ਆਮ ਤੌਰ 'ਤੇ ਕਿਸੇ ਇਕ ਪਬਲੀਸ਼ਰ ਤੋਂ ਹੀ ਮਿਲਦੀਆ ਹਨ | ਜਿਸ 'ਤੇ ਉਹ ਮਨਮਰਜ਼ੀ ਦਾ ਰੇਟ ਲਾਉਂਦਾ ਹੈ | ਮਾਪਿਆਂ ਅਨੁਸਾਰ ਛੋਟੀਆਂ ਕਲਾਸਾਂ ਦੀਆਂ ਕਿਤਾਬਾਂ ਦਾ ਸੈੱਟ ਵੀ ਹਜ਼ਾਰਾਂ ਰੁਪਏ 'ਚ ਮਿਲਦਾ ਹੈ | ਇਹੋ ਹਾਲ ਦਾਖ਼ਲਾ ਫੀਸਾਂ ਦਾ ਹੈ | ਇਕ ਦੁਖੀ ਬਾਪ ਨੇ ਸ਼ੋਸ਼ਲ ਮੀਡੀਆ 'ਤੇ ਜ਼ਿਲ੍ਹਾ ਫ਼ਰੀਦਕੋਟ ਦੇ ਇਕ ਕਾਨਵੈਂਟ ਸਕੂਲ ਦੀ ਵੀ ਕਲਾਸ ਦੀ ਦਾਖ਼ਲਾ ਫੀਸ ਦੀ ਰਸੀਦ ਜਨਤਕ ਕੀਤੀ ਹੈ | ਜਿਸ ਦੇ 9090 ਰੁਪਏ ਦਾਖ਼ਲਾ ਫੀਸ ਵਸੂਲ ਕੀਤੀ ਗਈ ਹੈ | ਮਾਪਿਆਂ ਦਾ ਇਹ ਇਤਰਾਜ਼ ਹੈ ਕਿ ਉਹ ਹਰ ਸਾਲ ਇਨ੍ਹਾਂ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਆਵਾਜ਼ ਉਠਾਉਂਦੇ ਹਨ ਪਰ ਸਰਕਾਰੇ ਦਰਬਾਰੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ | ਇਕ ਆਮ ਸਧਾਰਣ ਵਿਅਕਤੀ ਲਈ ਦਾਖਲਾ ਫੀਸ ਅਤੇ ਕਿਤਾਬਾਂ 'ਤੇ ਘੱਟੋ ਘੱਟ 20 ਹਜ਼ਾਰ ਰੁਪਏ ਇਕ ਬੱਚੇ 'ਤੇ ਸ਼ੁਰੂਆਤੀ ਖਰਚ ਹੈ | ਇਸ ਤੋਂ ਇਲਾਵਾ ਵੈਨਾਂ ਦਾ ਕਿਰਾਇਆ ਤੇ ਮਹੀਨਾਵਾਰ ਫੀਸ ਵੱਖਰੀ, ਬੱਚੇ ਦੀ ਵਰਦੀ ਤੇ ਖ਼ਰਚ ਵੱਖਰਾ | ਜੋ ਅੱਜ ਦੀ ਮਹਿੰਗਾਈ 'ਚ ਬੱਚੇ ਨੂੰ ਪੜ੍ਹਾਉਣਾ ਬੜਾ ਔਖਾ ਹੋ ਗਿਆ ਹੈ | ਫ਼ਰੀਦਕੋਟ ਜ਼ਿਲ੍ਹੇ ਵਿਚ ਕੁੱਝ ਕੁ ਸਕੂਲ ਅਜਿਹੇ ਵੀ ਹਨ ਜੋ ਬੱਚਿਆਂ ਤੋਂ ਜਾਇਜ਼ ਫੀਸਾਂ ਲੈ ਰਹੇ ਹਨ ਅਤੇ ਬਹੁਤੀਆਂ ਲੁੱਟ ਦੀਆਂ ਦੁਕਾਨਾਂ ਹੀ ਹਨ | ਦੂਸਰੇ ਪਾਸੇ ਜਿਹੜੇ ਅਧਿਆਪਕ ਇਨ੍ਹਾਂ ਸਕੂਲਾਂ ਵਿਚ ਪੜ੍ਹਾਉਂਦੇ ਹਨ , ਉਨ੍ਹਾਂ ਨੂੰ ਸਰਕਾਰ ਵਲੋਂ ਤਨਖਾਹ ਦੀ ਨਿਰਧਾਰਤ ਸੀਮਾਂ ਤੋਂ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਅਕਾਊਾਟ ਨੂੰ ਟੇਢੇ ਮੇਢੇ ਢੰਗ ਨਾਲ ਮੇਨਟੇਨ ਕਰਕੇ ਸਰਕਾਰ ਨੂੰ ਵੀ ਧੋਖਾ ਦਿੱਤਾ ਜਾਂਦਾ ਹੈ ਪਰ ਬੇਰੁਜ਼ਗਾਰੀ ਹੋਣ ਕਾਰਨ ਨੌਕਰੀ ਜਾਣ ਦੇ ਡਰੋਂ ਅਧਿਆਪਕ ਚੁੱਪਚਾਪ ਇਹ ਸਭ ਕੁਝ ਸਹਿਣ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਨੈਸ਼ਨਲ ਯੂਥ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਗਠਨ
Ad Position 24