13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਐੱਮ. ਐੱਸ. ਡੀ. ਸ. ਸ. ਅਤੇ ਐੱਸ. ਐੱਸ. ਐੱਮ. ਡੀ. ਇੰਗਲਿਸ਼ ਮੀਡੀਅਮ ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਰਾਮਾਂ ਮੰਡੀ, 3 ਅਪ੍ਰੈਲ (ਤਰਸੇਮ ਸਿੰਗਲਾ)-ਸਥਾਨਕ ਐੱਮ.ਐੱਸ.ਡੀ.ਸ.ਸ. ਅਤੇ ਐੱਸ.ਐੱਸ.ਐੱਮ.ਡੀ. ਇੰਗਲਿਸ਼ ਮੀਡੀਅਮ ਸਕੂਲ ਵਿਖੇ ਅੱਜ ਪ੍ਰਬੰਧਕ ਕਮੇਟੀ ਅਤੇ ਸਟਾਫ਼ ਵਲੋਂ ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਮੌਕੇ ਸਲਾਨਾ ਸ਼੍ਰੀ ਅਖੰਡ ਰਮਾਇਣ ਪਾਠ ਕਰਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ | ਭੋਗ ਉਪਰੰਤ ਭੰਡਾਰਾ ਅਤੁੱਟ ਵਰਤਿਆ | ਇਸ ਦੌਰਾਨ ਪ੍ਰਬੰਧਕ ਕਮੇਟੀ ਅਤੇ ਸਟਾਫ਼ ਨੇ ਸ਼੍ਰੀ ਰਾਮ ਦਰਬਾਰ ਵਿਚ ਸਕੂਲ ਅਤੇ ਬੱਚਿਆਂ ਦੀ ਤਰੱਕੀ ਲਈ ਅਰਦਾਸ ਵੀ ਕੀਤੀ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਅਮਰਜੀਤ ਗਿਰੀ ਚੇਅਰਮੈਨ, ਨਰੇਸ਼ ਕੁਮਾਰ ਠੂਨੀਆ ਪ੍ਰਧਾਨ, ਸੰਜੀਵ ਕੁਮਾਰ ਮੌੜ ਮੀਤ ਪ੍ਰਧਾਨ, ਦੇਸ ਰਾਜ ਚਲਾਣਾ ਮੀਤ ਪ੍ਰਧਾਨ, ਮੈਨੇਜਰ ਬੰਟੀ ਗਰਗ, ਕੇਵਲ ਸਿੰਗਲਾ ਕੈਸ਼ੀਅਰ, ਪਵਨ ਕਾਲੜਾ ਸੈਕਟਰੀ, ਅਸ਼ੋਕ ਬਾਂਸਲ ਸੀਨੀਅਰ ਐਡਵਾਈਜ਼ਰ, ਪ੍ਰਵੀਨ ਸਿੰਗਲਾ ਪਿ੍ੰਸੀਪਲ ਐੱਮ.ਐੱਸ.ਡੀ. ਸਕੂਲ, ਹਰਕਿਰਨ ਕੌਰ ਪਿ੍ੰਸੀਪਲ ਐੱਸ.ਐੱਸ.ਐੱਮ.ਡੀ. ਇੰਗਲਿਸ਼ ਮੀਡੀਅਮ ਸਕੂਲ, ਤੋਂ ਇਲਾਵਾ ਵੱਖ ਵੱਖ ਸੰਗਠਨਾਂ ਦੇ ਨੁਮਾਇੰਦੇ ਪੰਡਿਤ ਸੋਮ ਦੱਤ ਸ਼ਰਮਾ ਪ੍ਰਧਾਨ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ, ਅਸ਼ੋਕ ਗੋਇਲ ਪ੍ਰਧਾਨ ਹਿੰਦੂ ਸਕੂਲ ਕਮੇਟੀ, ਐਡਵੋਕੇਟ ਪੂਨਮ ਗੋਇਲ, ਮੰਗਾ ਬੰਗੀ, ਜੈਪਾਲ ਬਖਤੂ, ਅਜੀਤ ਗੁਪਤਾ ਮੈਨੇਜਰ ਆਰੀਆ ਸਕੂਲ ਕਮੇਟੀ, ਰਾਕੇਸ਼ ਮਹਾਜਨ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਇੰਦਰ ਗੋਇਲ ਸਾਬਕਾ ਮੈਨੇਜਰ ਹਿੰਦੂ ਸਕੂਲ ਕਮੇਟੀ, ਡਾ: ਸੋਹਨ ਕਲਿਆਣੀ ਸਰਪ੍ਰਸਤ ਸਹਾਰਾ ਕਲੱਬ, ਰਾਜੇਸ਼ ਬਾਂਸਲ ਪਿੰਟੂ ਸਾਬਕਾ ਸਰਪ੍ਰਸਤ ਹਿੰਦੂ ਸਕੂਲ ਕਮੇਟੀ, ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ ਉਦੈ ਕੁਮਾਰ ਬੰਗੀ, ਨਿਰਮਲ ਓਸਵਾਲ ਸਾਬਕਾ ਮੰਡਲ ਪ੍ਰਧਾਨ ਭਾਜਪਾ, ਪਿ੍ੰਸੀਪਲ ਯਾਦਵਿੰਦਰ ਸਿੰਘ, ਸੂਰਜ ਮਹੇਸ਼ਵਰੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਕੂਲ ਕਮੇਟੀ ਨੇ ਹਾਜ਼ਰ ਭਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲਾਵਾਰਿਸ ਔਰਤ ਦੀ ਲਾਸ਼ ਦਾ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕੀਤਾ ਅੰਤਿਮ ਸੰਸਕਾਰ ਅਗਲੀ ਖ਼ਬਰ 3704 ਯੂਨੀਅਨ ਦੇ ਨੁਮਾਇੰਦਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ <br/>
Ad Position 24