14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗਿੱਦੜਬਾਹਾ 'ਚ ਲੰਮੇ ਸਮੇਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਬਣਿਆ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
• ਹਲਕੇ 'ਚ 7 ਸਰਕਲ ਪ੍ਰਧਾਨ ਬਣਾਏ
ਗਿੱਦੜਬਾਹਾ, 17 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਹਲਕਾ ਗਿੱਦੜਬਾਹਾ ਵਿਚ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ 7 ਟਕਸਾਲੀ ਅਕਾਲੀ ਆਗੂਆਂ ਨੂੰ ਸਰਕਲ ਪ੍ਰਧਾਨ ਬਣਾਇਆ ਹੈ | ਜ਼ਿਕਰਯੋਗ ਹੈ ਕਿ ਹਲਕਾ ਗਿੱਦੜਬਾਹਾ ਵਿਚ ਜਿੰਨੇ ਵੀ ਹਲਕਾ ਇੰਚਾਰਜ ਲਗਾਏ ਗਏ ਸਨ, ਉਨ੍ਹਾਂ ਵਲੋਂ ਜਥੇਬੰਦਕ ਢਾਂਚਾ ਬਣਾਇਆ ਹੀ ਨਹੀਂ ਗਿਆ ਸੀ | ਇਹ ਪਹਿਲੀ ਵਾਰ ਹੈ ਕਿ ਪਾਰਟੀ ਹਾਈਕਮਾਂਡ ਵਲੋਂ ਗਿੱਦੜਬਾਹਾ ਹਲਕੇ ਵਿਚ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਨੂੰ ਸੁਰਜੀਤ ਕਰਨ ਲਈ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ | ਜ਼ਿਲ੍ਹਾ ਪ੍ਰਧਾਨਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਹਲਕੇ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰਦਿਆਂ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਪਹਿਲ ਦਿੱਤੀ ਗਈ ਹੈ | ਸਰਕਲ ਭੂੰਦੜ ਤੋਂ ਚਰਨਜੀਤ ਸਿੰਘ ਭੂੰਦੜ, ਸਰਕਲ ਗੁਰੂਸਰ ਤੋਂ ਬਲਵੰਤ ਸਿੰਘ ਗੁਰੂਸਰ, ਸਰਕਲ ਕੋਟਭਾਈ ਤੋਂ ਸਰਦੂਲ ਸਿੰਘ ਕੋਟਭਾਈ, ਸਰਕਲ ਭਲਾਈਆਣਾ ਤੋਂ ਗੁਰਚਰਨ ਸਿੰਘ ਚੇਅਰਮੈਨ, ਸਰਕਲ ਮੱਲਣ ਤੋਂ ਬਲਕਰਨ ਸਿੰਘ ਮੱਲਣ, ਸਰਕਲ ਦੋਦਾ ਤੋਂ ਬਲਵਿੰਦਰ ਸਿੰਘ ਐੱਮ.ਡੀ., ਸਰਕਲ ਹਰੀਕੇ ਕਲਾਂ ਤੋਂ ਭਗਵਾਨ ਸਿੰਘ ਸੂਰੇਵਾਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਵਣਵਾਲਾ, ਬੀਬੀ ਗੁਰਦਿਆਲ ਕੌਰ ਮੱਲਣ, ਵਕੀਲ ਗੁਰਮੀਤ ਸਿੰਘ ਮਾਨ, ਵਕੀਲ ਗੁਰਪਿੰਕਸ ਸਿੰਘ ਮਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਪਿੰਡ ਕੋਟਭਾਈ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਸਿੱਖਿਆ ਵਿਭਾਗ ਐੱਨ.ਟੀ.ਟੀ. ਦੀਆਂ ਆਸਾਮੀਆਂ ਦਾ ਇਸ਼ਤਿਹਾਰ ਜਾਰੀ ਕਰੇ-ਡੀ.ਟੀ.ਐੱਫ਼.
Ad Position 24