ਗੋਨਿਆਣਾ, 17 ਅਪ੍ਰੈਲ (ਲਛਮਣ ਦਾਸ ਗਰਗ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਗੁਰਦੀਪ ਸਿੰਘ ਵਾਸੀ ਪਿੰਡ ਭੋਖੜਾ ਨੂੰ ਕਾਂਗਰਸ ਪਾਰਟੀ ਦਾ ਸਪੈਸ਼ਲ ਇਨਵਾਇਟੀ ਕਮੇਟੀ ਮੈਂਬਰ ਬਣਾਇਆ ਹੈ | ਇਥੇ ਇਹ ਦੱਸਣਯੋਗ ਹੈ ਕਿ ਗੁਰਦੀਪ ਸਿੰਘ ਭੋਖੜਾ ਇਕ ਪੜ੍ਹੇ ਲਿਖੇ ਅਣਥੱਕ, ਮਿਹਨਤੀ ਵਰਕਰ ਹਨ | ਉਨ੍ਹਾਂ ਦੀ ਉਕਤ ਅਹੱੁਦੇਦਾਰੀ 'ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਪਾਈ ਗਈ ਹੈ | ਕਿਸਾਨ ਆੜ੍ਹਤੀਆ ਐਸੋਸੀਏਸ਼ਨ ਗੋਨਿਆਣਾ ਮੰਡੀ ਵੀ ਇਸ ਖੁਸ਼ੀ ਦੀ ਲਹਿਰ ਵਿਚ ਸ਼ਾਮਿਲ ਹੁੰਦੀ ਹੋਈ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਕੇ, ਕਾਂਗਰਸ ਸੀਨੀਅਰ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ੰਯਕਾ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦਾ ਧੰਨਵਾਦ ਕਰਦੀ ਹੈ | ਉਨ੍ਹਾਂ ਦੇ ਨਾਲ ਜਸਦੇਵ ਸਿੰਘ ਜੱਗਾ ਪ੍ਰੈਸ ਸਕੱਤਰ, ਹਰਜਿੰਦਰ ਸਿੰਘ ਹੈਪੀ ਭੋਖੜਾ, ਰੁਪਿੰਦਰ ਸਿੰਘ ਉੱਪ ਪ੍ਰਧਾਨ ਅਤੇ ਭੋਲਾ ਸਿੰਘ ਲੱਖੀ ਜੰਗਲ ਸਮੇਤ ਅਨੇਕਾਂ ਵਰਕਰ ਹਾਜ਼ਰ ਸਨ |