ਕੋਟਕਪੂਰਾ, 17 ਅਪ੍ਰੈਲ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਸਿਰਸੜੀ ਤੋਂ ਹੁੰਦੇ ਹੋਏ ਪਿੰਡ ਦੇਵੀਵਾਲਾ ਨੂੰ ਆ ਰਹੇ ਸੀ ਤਾਂ ਪੁਲ਼ ਸੂਆ ਦੇਵੀਵਾਲਾ ਪਾਸ ਇਕ ਮੈਨਾ ਨੌਜਵਾਨ ਜੋ ਦੇਵੀਵਾਲਾ ਸਾਈਡ ਤੋਂ ਸਿਰਸੜੀ ਵੱਲ ਨੂੰ ਜਾ ਰਿਹਾ ਦਿਖਾਈ ਦਿੱਤਾ | ਉਕਤ ਸਹਾਇਕ ਥਾਣੇਦਾਰ ਨੇ ਸ਼ੱਕ ਦੇ ਆਧਾਰ 'ਤੇ ਗੱਡੀ ਰੋਕ ਕੇ ਉਕਤ ਮੋਨੇ ਨੌਜਵਾਨ ਪਾਸੋਂ ਪੁੱਛ ਪੜਤਾਲ ਕਰਨੀ ਚਾਹੀ ਤਾਂ ਨੌਜਵਾਨ ਨੇ ਘਬਰਾ ਕੇ ਆਪਣੇ ਸੱਜੇ ਹੱਥ ਵਿਚ ਫੜੀ ਹੋਈ ਕੋਈ ਵਸਤੂ ਮੋਮੀ ਕਾਗਜ਼ ਵਿਚ ਲਪੇਟੀ ਹੇਠਾਂ ਸੁੱਟ ਦਿੱਤੀ ਅਤੇ ਇਕਦਮ ਤੇਜ ਕਦਮੀ ਆਪਣੇ ਸੱਜੇ ਹੱਥ ਸੂਏ ਦੀ ਪਟੜੀ ਦੇ ਨਾਲ ਨਾਲ ਖਿਸਕਣ ਲੱਗਾ | ਜਿਸ ਨੂੰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ | ਉਸ ਨੇ ਆਪਣੀ ਪਹਿਚਾਣ ਬਬਲਦੀਪ ਸਿੰਘ ਵਾਸੀ ਭਲੂਰ ਬਸਤੀ ਪਿੰਡ ਕੋਟਸੁਖੀਆ, ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ | ਤਲਾਸ਼ੀ ਦੌਰਾਨ ਪੁਲਿਸ ਨੇ ਉਸ ਕੋਲੋਂ 5.96 ਗ੍ਰਾਮ ਹੈਰੋਇਨ ਬਰਾਮਦ ਕੀਤੀ | ਇਸ ਪੁਲਿਸ ਨੇ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |