ਫ਼ਰੀਦਕੋਟ, 17 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਵਿਖੇ ਸਵ. ਮੁਖਤਿਆਰ ਸਿੰਘ ਸੇਖੋਂ ਯਾਦਗਾਰੀ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਗੁਲਵੰਤ ਸਿੰਘ ਸੇਖੋਂ ਮਨੀਲਾ ਸਨ | ਜਦਕਿ ਪ੍ਰਧਾਨਗੀ ਅੰਜਨਾ ਕੌਸ਼ਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਕੀਤੀ | ਸਮਾਗਮ 'ਚ ਉਪਲਬਧੀਆਂ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਕੋਚਾਂ ਨੂੰ ਨਕਦ ਇਨਾਮ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀ. ਆਰ.ਸੀ. ਵਕੀਲ ਸਿੰਘ, ਬੀ. ਆਰ. ਸੀ. ਰਾਜੀਵ ਮਹਿਤਾ, ਕੋਆਰਡੀਨੇਟਰ ਗੁਰਦੇਵਿੰਦਰ ਸਿੰਘ, ਰੂਪ ਸਿੰਘ ਸੇਖੋਂ, ਨਾਹਰ ਸਿੰਘ ਸੇਖੋਂ, ਗੁਰਚਰਨ ਸਿੰਘ ਸੇਖੋਂ, ਸੀ ਐਚ ਟੀ ਸੁਖਵਿੰਦਰ ਸਿੰਘ, ਡਾ. ਜਸਵੀਰ ਸਿੰਘ ਵੀ ਹਾਜ਼ਰ ਸਨ | ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਨੂੰ ਫ਼ਰੀਦਕੋਟ ਦਾ ਉੱਤਮ ਪ੍ਰਾਇਮਰੀ ਸਕੂਲ (2024-25) ਚੁਣੇ ਜਾਣ 'ਤੇ ਜ਼ਿਲ੍ਹਾ ਦਫ਼ਤਰ ਵਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ | ਅੰਤ 'ਚ ਸਕੂਲ ਦੇ ਮੁਖੀ ਵਰਿੰਦਰ ਸ਼ਰਮਾ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |