04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵੱਖ-ਵੱਖ ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 02-05-2026
ਬਿਜਲੀ ਮੁਲਾਜ਼ਮਾਂ ਵਲੋਂ ਮਨਾਇਆ ਗਿਆ ਮਜ਼ਦੂਰ ਦਿਵਸ
ਫ਼ਰੀਦਕੋਟ, 1 ਮਈ (ਸਰਬਜੀਤ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਫ਼ਰੀਦਕੋਟ ਦੇ ਸੱਦੇ 'ਤੇ ਅੱਜ ਬਿਜਲੀ ਦਫ਼ਤਰ ਫ਼ਰੀਦਕੋਟ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੇ ਸ਼ੁਰੂ ਵਿਚ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਸ਼ਰਧਾਂਜਲੀ ਸਮਾਗਮ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਫ਼ਰੀਦਕੋਟ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਮਈ ਦਿਵਸ ਦੇ ਇਤਿਹਾਸ ਬਾਰੇ ਸਾਥੀਆਂ ਨੂੰ ਜਾਣੂੰ ਕਰਵਾਇਆ | ਉਨ੍ਹਾਂ ਦੱਸਿਆ ਕਿ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੇ 1886 ਨੂੰ ਆਪਣੀ ਸ਼ਹਾਦਤਾਂ ਦੇ ਕੇ ਕੰਮ ਦੇ ਸੀਮਤ ਸਮੇਂ ਨੂੰ ਕੰਮ ਦੇ 8 ਘੰਟੇ ਵਿੱਚ ਤਬਦੀਲ ਕਰਵਾਇਆ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਦਿਆਂ ਹੋਇਆਂ ਲਗਾਤਾਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ | ਲੇਬਰ ਕਾਨੂੰਨ ਵਿਚ ਸੋਧ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ ਜਿਸ ਦਾ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਡਟ ਕੇ ਵਿਰੋਧ ਕਰ ਰਹੀਆਂ ਹਨ | ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਬਿਜਲੀ ਦਫ਼ਤਰ ਦੇ ਮੁੱਖ ਗੇਟ 'ਤੇ ਮਜ਼ਦੂਰ ਦਿਵਸ ਦੇ ਸ਼ਹੀਦਾਂ ਦੀ ਯਾਦ ਵਿਚ ਜਥੇਬੰਦੀ ਦੇ ਝੰਡੇ ਨੂੰ ਚੜ੍ਹਾਊਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਰਣਜੀਤ ਸਿੰਘ ਨੰਗਲ ਡਵੀਜਨ ਪ੍ਰਧਾਨ, ਇਕਬਾਲ ਸਿੰਘ, ਸਾਥੀ ਸਰਬਜੀਤ ਸਿੰਘ ਢੀਮਾਂਵਾਲੀ, ਰਾਜਪਾਲ ਗੋਲੇਵਾਲਾ ਅਮਿਤ ਕੁਮਾਰ, ਤਾਰਾ ਚੰਦ, ਗੁਰਜੰਟ ਸਿੰਘ ਲਾਡੀ, ਨਰਿੰਦਰ ਸਿੰਘ ਸੁੱਖਣਵਾਲਾ, ਜਸਵਿੰਦਰ ਸਿੰਘ ਸੰਬੂ ਗੋਲੇਵਾਲਾ, ਗੁਰਜੀਤ ਸਿੰਘ, ਅਮਨਦੀਪ ਸਿੰਘ ਧਾਲੀਵਾਲ, ਨਰਿੰਦਰ ਸਿੰਘ ਰਾਜਾ, ਪੈਨਸ਼ਨਰ ਆਗੂ ਸਾਥੀ ਸੁਰਿੰਦਰਪਾਲ ਸਿੰਘ ਸਰਕਲ ਸਕੱਤਰ, ਮਿੱਠੂ ਸਿੰਘ, ਬਲਵਿੰਦਰ ਰਾਮ ਸ਼ਰਮਾ, ਹਰਜੋਗਿੰਦਰ ਸਿੰਘ, ਚਿਤਰੰਜਨ ਗਾਬਾ ਆਦਿ ਹਾਜ਼ਰ ਸਨ |
ਵਿਵੇਕ ਸਕੂਲ ਬਰਗਾੜੀ ਵਿਖੇ ਮਜ਼ਦੂਰ ਦਿਹਾੜਾ ਮਨਾਇਆ
ਬਰਗਾੜੀ, (ਲਖਵਿੰਦਰ ਸ਼ਰਮਾ)-ਵਿਵੇਕ ਸਕੂਲ ਬਰਗਾੜੀ ਵਿਖੇ ਮਜ਼ਦੂਰ ਦਿਹਾੜਾ ਮਨਾਇਆ ਗਿਆ | ਬੱਚਿਆਂ ਦੇ ਮਜ਼ਦੂਰ ਦਿਹਾੜੇ 'ਤੇ ਪੋਸਟਰ ਬਣਾਉਣ, ਭਾਸ਼ਣ, ਗੀਤ, ਲੇਖ ਲਿਖਣ ਆਦਿ ਦੇ ਮੁਕਾਬਲੇ ਕਰਵਾਏ ਗਏ ਅਤੇ ਵਧੀਆ ਕਾਰਗੁਜਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ, ਪਿ੍ੰਸੀਪਲ ਸੋਨੀਆ ਸੇਠੀ ਨੇ ਇਸ ਦਿਹਾੜੇ ਸਬੰਧੀ ਚਾਨਣਾ ਪਾਉਦਿਆਂ ਸਮੂਹ ਮਜ਼ਦੂਰ ਵਰਗ ਨੂੰ ਵਧਾਈ ਦਿੱਤੀ ਅਤੇ ਮਜ਼ਦੂਰ ਯੂਨੀਅਨਾਂ ਦਾ ਲਾਲ ਝੰਡਾ ਝੁਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਮਜ਼ਦੂਰਾਂ ਦੇ ਹੱਕਾਂ ਵਿਚ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਉਪ ਪਿੰ੍ਰਸੀਪਲ ਅਮਰਜੀਤ ਕੌਰ, ਕੋਆਰਡੀਨੇਟਰ ਗਗਨਦੀਪ ਕੌਰ, ਸੁਜਾਤਾ ਸਿੰਗਲਾ, ਸਰਬਜੀਤ ਕੌਰ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਡਵੀਜ਼ਨ ਦਫ਼ਤਰ ਵਿਖੇ ਮਈ ਦਿਵਸ ਮਨਾਇਆ
ਕੋਟਕਪੂਰਾ, (ਮੇਘਰਾਜ)-ਅੱਜ ਪਾਵਰਕਾਮ ਦੇ ਡਵੀਜ਼ਨ ਦਫ਼ਤਰ ਵਿਖੇ ਮੁਲਾਜ਼ਮਾਂ, ਪੈਨਸ਼ਨਰਜ, ਵਿਦਿਆਰਥੀ, ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਮਜ਼ਦੂਰਾਂ ਨੂੰ ਸਮਰਪਿਤ ਮਈ ਦਿਹਾੜਾ ਸ਼ਹੀਦਾਂ ਨੂੰ ਯਾਦ ਕਰਕੇ ਸਾਂਝੇ ਤੌਰ 'ਤੇ ਮਨਾਇਆ ਗਿਆ¢ ਸ਼ਿਕਾਗੋਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ¢ ਇਸ ਮੌਕੇ ਮਈ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਬਲਵਿੰਦਰ ਸਿੰਘ ਢਿੱਲੋਂ ਸਰਕਲ ਮੀਤ ਪ੍ਰਧਾਨ, ਜਸਕਰਨ ਸਿੰਘ ਡਵੀਜ਼ਨ ਪ੍ਰਧਾਨ, ਬਲਦੇਵ ਸਿੰਘ ਪੈਨਸ਼ਨਰਜ਼ ਐਸੋਸੀਏਸ਼ਨ, ਦਰਸ਼ਨ ਸਿੰਘ ਸਰਾਵਾਂ, ਸ਼ਮਿੰਦਰ ਸਿੰਘ, ਅਮਰਜੀਤ ਸਿੰਘ ਦੁੱਗਲ, ਜੋਗਿੰਦਰ ਸਿੰਘ ਪ੍ਰੈਸ ਸਕੱਤਰ, ਪੂਰਨ ਸਿੰਘ ਪੈਨਸ਼ਨਰ ਐਸੋਸੀਏਸ਼ਨ ਡਵੀਜ਼ਨ ਸਕੱਤਰ, ਸੁਖਵੀਰ ਸਿੰਘ ਸਟੂਡੈਂਟਸ ਆਗੂ, ਦਰਸ਼ਨ ਕੁਮਾਰ ਬਾਵਾ ਪੈਨਸ਼ਨਰਜ਼ ਐਸੋਸ਼ੀਏਸ਼ਨ ਪ੍ਰਧਾਨ ਨੇ ਦੱਸਿਆ ਕਿ ਸ਼ਿਕਾਗੋਂ ਦੇ ਸ਼ਹੀਦ ਸਾਥੀਆਂ ਨੇ ਕਿਸ ਤਰ੍ਹਾਂ 1886 'ਚ ਅਮਰੀਕਾ ਦੇ ਸ਼ਿਕਾਗੋਂ ਸ਼ਹਿਰ ਖੁਦ ਸ਼ਹੀਦੀਆਂ ਪਾ ਕੇ ਸਾਨੂੰ ਸਾਡੇ ਬਣਦੇ ਹੱਕ ਲੈ ਕੇ ਦਿੱਤੇ ਸਨ, ਪਰ ਅੱਜ ਕਰੀਬ 140 ਸਾਲਾਂ ਬਾਅਦ ਹਾਲਾਤ ਅਜਿਹੇ ਬਣ ਗਏ ਹਨ ਕਿ ਉਹ ਹੱਕ ਮਿਲ ਨਹੀਂ ਰਹੇ | ਪੰਜਾਬ ਸਰਕਾਰ ਅੱਜ ਦੇ ਦਿਨ ਮਜ਼ਦੂਰ ਨੂੰ ਵਧਾਈ ਦਿੰਦਿਆਂ ਕਿਰਤੀ ਲੋਕਾਂ ਦੇ ਟਰੇਡ ਯੂਨੀਅਨ ਐਕਟ ਰਾਹੀਂ ਮਿਲਦੇ ਅਧਿਕਾਰਾਂ ਨੂੰ ਖ਼ਤਮ ਕਰਕੇ 44 ਕਾਨੂੰਨਾਂ ਨੂੰ 4 ਕੋਡ 'ਚ ਬਦਲਿਆ ਜਾ ਰਿਹਾ ਹੈ | 8 ਘੰਟੇ ਦੀ ਦਿਹਾੜੀ ਨੂੰ 12 ਘੰਟੇ ਦੀ ਦਿਹਾੜੀ 'ਚ ਬਦਲਿਆ ਜਾ ਰਿਹਾ ਹੈ | ਕਾਰਪੋਰੇਟ ਅਤੇ ਪੂੰਜੀਵਾਦ ਦੇ ਹੱਕ 'ਚ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ ਜੋ ਵਿਰੋਧ ਕਰਦਾ ਹੈ ਤਾਂ ਉਸ ਨੂੰ ਜੇਲਾਂ 'ਚ ਸੁੱਟਿਆ ਜਾ ਰਿਹਾ | ਇਸ ਮੌਕੇ ਮਨਜੀਤ ਸਿੰਘ, ਹਰਪ੍ਰੀਤ ਸਿੰਘ ਖ਼ਾਲਸਾ, ਰਮਨ ਪ੍ਰਧਾਨ ਅਪ੍ਰੈਂਟਿਸ ਲਾਈਨਮੈਨ ਯੂਨੀਅਨ, ਹਰਜੀਤ ਸਿੰਘ ਸੰਜੀਵ ਕੁਮਾਰ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਜੀਵਨ ਸਿੰਘ, ਜੀਵਨ ਸਿੰਘ, ਰਮੇਸ਼ ਕੁਮਾਰ, ਬਲਵਿੰਦਰ ਕੁਮਾਰ, ਹਰਪ੍ਰੀਤ ਸਿੰਘ ਸਬ ਅਰਬਨ ਪ੍ਰਧਾਨ, ਜੇ.ਈ ਸੁਖਬੀਰ ਸਿੰਘ, ਜਗਤਾਰ ਸਿੰਘ ਅਤੇ ਹਰਜਿੰਦਰ ਸਿੰਘ, ਹਰਅਵਤਾਰ ਸਿੰਘ, ਨਾਇਬ ਸਿੰਘ, ਹਰਜੀਤ ਸਿੰਘ ਖ਼ਾਲਸਾ ਸਮੇਤ ਹੋਰ ਵੀ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |
ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਮਜ਼ਦੂਰ ਦਿਵਸ ਮੌਕੇ ਕੀਤੀ ਸਾਂਝੀ ਰੈਲੀ
ਫ਼ਰੀਦਕੋਟ, (ਸਰਬਜੀਤ ਸਿੰਘ)-ਅੱਜ ਸਥਾਨਕ ਦਰਬਾਰ ਗੰਜ ਰੈਸਟ ਹਾਊਸ ਵਿਖੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਫ਼ਰੀਦਕੋਟ ਵਲੋਂ ਕੌਮਾਂਤਰੀ ਮਜ਼ਦੂਰ ਦਿਹਾੜਾ ਸਾਂਝੇ ਤੌਰ 'ਤੇ ਰੈਲੀ ਕਰਕੇ ਮਨਾਇਆ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਤਿੰਦਰ ਕੁਮਾਰ, ਪ੍ਰੇਮ ਚਾਵਲਾ, ਪਿ੍ੰਸੀਪਲ ਕਿ੍ਸ਼ਨ ਲਾਲ, ਸਰਬਜੀਤ ਕੌਰ ਮਚਾਕੀ ਆਸ਼ਾ ਵਰਕਰ ਆਗੂ, ਸੁਭਾਸ਼ ਚੰਦਰ ਸ਼ਰਮਾ ਪ੍ਰਧਾਨ ਤੇ ਕਲਾਸ ਫ਼ੌਰ ਆਗੂ ਬਲਕਾਰ ਸਿੰਘ ਸਹੋਤਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼ਿਕਾਗੋਂ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਰੌਸ਼ਨੀ ਪਾਈ | ਬੁਲਾਰਿਆਂ ਨੇ ਹੁਕਮਰਾਨ ਸਰਕਾਰਾਂ 'ਤੇ ਦੋਸ਼ ਲਾਇਆ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲੋਕ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ ਅਤੇ ਕੰਮ ਦੇ ਘੰਟੇ ਘਟਾਉਣ ਦੀ ਬਜਾਏ ਕੰਮ ਦੇ ਘੰਟੇ ਵਧਾਉਣ ਦੇ ਰਾਹ ਪਈਆਂ ਹੋਈਆਂ ਹਨ | ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਅਪਣਾਈਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਸਾਂਝੀ ਰੈਲੀ ਕਰਨ ਉਪਰੰਤ ਫ਼ਰੀਦਕੋਟ ਸ਼ਹਿਰ ਦੇ ਭਾਈ ਘਨੱਈਆ ਚੌਂਕ, ਠੰਡੀ ਸੜਕ, ਹੁੱਕੀ ਵਾਲਾ ਚੌਂਕ, ਜੁਬਲੀ ਸਿਨੇਮਾ ਚੌਂਕ ਤੋਂ ਹੁੰਦਾ ਹੋਇਆ ਸਕੂਟਰ ਅਤੇ ਮੋਟਰ ਸਾਈਕਲ ਮਾਰਚ ਬੱਸ ਸਟੈਂਡ ਸਾਹਮਣੇ ਕੁਝ ਮਿੰਟਾਂ ਲਈ ਟਰੈਫ਼ਿਕ ਜਾਮ ਕਰਨ ਤੋਂ ਬਾਅਦ ਸਮਾਪਤ ਹੋਇਆ | ਐਕਸ਼ਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ 18 ਫ਼ੀਸਦੀ ਦੀ ਦਰ ਨਾਲ ਬਕਾਇਆ ਪਈਆਂ ਛੇ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਮਿਤੀ 8 ਅਪ੍ਰੈਲ 2026 ਦਾ ਫ਼ੈਸਲਾ ਤੁਰੰਤ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, ਸਮੂਹ ਠੇਕਾ ਆਧਾਰਤ, ਆਊਟ ਸੋਰਸ ਵਰਕਚਾਰਜ ਕਾਮਿਆਂ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਆਦਿ ਮੰਗਾਂ ਤੁਰੰਤ ਪ੍ਰਵਾਨ ਕਰਕੇ ਲਾਗੂ ਕੀਤੀਆਂ ਜਾਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੁਰਿੰਦਰ ਪਾਲ ਸਿੰਘ, ਬਲਵਿੰਦਰ ਰਾਮ ਸ਼ਰਮਾ ਪਾਵਰਕਾਮ, ਵੀਰ ਇੰਦਰਜੀਤ ਸਿੰਘ ਪੁਰੀ, ਚੰਦ ਸਿੰਘ ਡੋਡ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਸੁੱਖੀ, ਨਵਪ੍ਰੀਤ ਸਿੰਘ, ਸਿਮਰਜੀਤ ਸਿੰਘ ਬਰਾੜ, ਕੁਲਵੰਤ ਸਿੰਘ ਚਾਨੀ, ਹਰਜਸਦੀਪ ਸਿੰਘ, ਲਖਵਿੰਦਰ ਕੌਰ ਮਿਡ ਡੇ ਮੀਲ ਆਗੂ,ਅਮਰਜੀਤ ਕੌਰ ਰਣ ਸਿੰਘ ਵਾਲਾ ਆਦਿ ਨੇ ਸੰਬੋਧਨ ਕੀਤਾ |
ਪੰਜਾਬ ਮਜ਼ਦੂਰ ਯੂਨੀਅਨ ਨੇ ਮਈ ਦਿਵਸ ਮਨਾਇਆ
ਫ਼ਰੀਦਕੋਟ, (ਹਰਮਿੰਦਰ ਸਿੰਘ ਮਿੰਦਾ)-ਅੱਜ ਪੰਜਾਬ ਮਜਦੂਰ ਯੂਨੀਅਨ ਫ਼ਰੀਦਕੋਟ ਵਲੋਂ ਮਈ ਦਿਵਸ ਮੌਕੇ ਇਲਾਕੇ ਦੇ ਮਜਦੂਰਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ | ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ, ਮਲਕੀਤ ਸਿੰਘ ਮਾਨ, ਸੱਤਪਾਲ ਸਿੰਘ, ਸੁੱਖਾ ਸਿੰਘ ਕੋਟਕਪੂਰਾ ਅਤੇ ਕੁਲਵੰਤ ਸਿੰਘ ਵਲੋਂ ਪੁਰਾਣੀ ਦਾਣਾ ਮੰਡੀ ਫ਼ਰੀਦਕੋਟ ਅਤੇ ਤਾਂਗਾ ਸ਼ੈੱਡ ਫ਼ਰੀਦਕੋਟ ਵਿਖੇ ਝੰਡਾ ਲਹਿਰਾਇਆ ਗਿਆ | ਉਨ੍ਹਾਂ ਕਿਹਾ ਕਿ ਲੇਬਰ ਡਿਪਾਰਟਮੈਂਟ ਵਿਚ ਚੱਲ ਰਹੀ ਧੱਕੇਸ਼ਾਹੀ, ਪੈਨਸ਼ਨ ਦਾ ਬੰਦ ਕਰਨਾ ਆਦਿ ਦੇ ਖਿਲਾਫ਼ ਉਹ ਆਪਣੀ ਅਵਾਜ਼ ਚੁੱਕਣਗੇ | ਉਨ੍ਹਾਂ ਕਿਹਾ ਕਿ ਲੇਬਰ ਦਫ਼ਤਰ ਵਿਚ ਕੋਈ ਕੰਮ ਨਹੀ ਹੋ ਰਿਹਾ ਅਤੇ ਮਜ਼ਦੂਰਾਂ ਦੇ ਫ਼ਾਰਮ ਅੱਗੇ ਪਾਸ ਨਹੀਂ ਹੋ ਰਹੇ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਸ਼ਗਨ ਸਕੀਮ ਦਾ ਪੱਖ ਪਾਇਆ ਜਾਵੇ ਅਤੇ ਪੈਨਸ਼ਨ ਵਿਚ ਵਾਧਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਕਾਪੀਆਂ ਨਿਊ ਕੀਤੀਆਂ ਜਾਣ ਅਤੇ ਮਜ਼ਦੂਰ ਆਪਣਾ ਬਣਦਾ ਲਾਭ ਲੈ ਸਕਣ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਢਹਿ ਗਏ ਮਕਾਨਾਂ ਦੇ ਪੈਸੇ ਉਨ੍ਹਾਂ ਦੇ ਖਾਤਿਆਂ ਵਿਚ ਭੇਜੇ ਜਾਣ |
ਪੱਕੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ
ਜੈਤੋ, (ਗੁਰਚਰਨ ਸਿੰਘ ਗਾਬੜੀਆ)-ਪੱਕੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਜੈਤੋ ਵਲੋਂ ਲੇਬਰ ਚੌਂਕ (ਨੇੜੇ 2 ਨੰਬਰ ਚੌਂਕ) ਵਿਖੇ ਮਜ਼ਦੂਰ ਦਿਵਸ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਜਸਪਾਲ ਸਿੰਘ ਪੰਜਗਰਾਈਾ ਵਿਧਾਨ ਸਭਾ ਹਲਕਾ ਜੈਤੋ ਦੀ ਅਗਵਾਈ ਹੇਠ ਮਨਾਇਆ ਗਿਆ | ਮਜ਼ਦੂਰ ਯੂਨੀਅਨ ਵਲੋਂ ਮਿਲ ਕੇ ਝੰਡਾ ਚੜ੍ਹਾਉਣ ਦੀ ਰਸਮ ਜਸਪਾਲ ਪੰਜਗਰਾਈਾ ਅਤੇ ਯੂਨੀਅਨ ਦੇ ਪ੍ਰਧਾਨ ਵਲੋਂ ਕੀਤੀ ਗਈ | ਇਸ ਦੌਰਾਨ ਉਨ੍ਹਾਂ ਵਲੋਂ ਸਾਰੇ ਮਜ਼ਦੂਰ ਯੂਨੀਅਨ ਦੇ ਕਾਮਿਆਂ ਨੂੰ ਲੱਡੂ ਵੰਡੇ ਅਤੇ ਜਸਪਾਲ ਪੰਜਗਰਾਈਾ ਨੇ ਆਪਣੇ ਵਲੋਂ ਯੂਨੀਅਨ ਦੇ ਪ੍ਰਧਾਨ ਨੂੰ ਸਿਰੋਪਾ ਅਤੇ ਮਹਾਰਾਣਾ ਪ੍ਰਤਾਪ ਦਾ ਚਿੱਤਰ ਦੇ ਕੇ ਸਨਮਾਨ ਕੀਤਾ ਅਤੇ ਸਾਰੇ ਕਾਮਿਆਂ ਨੂੰ ਮੈਡਲ ਦੇ ਕੇ ਸਨਮਾਨ ਕੀਤਾ ਗਿਆ | ਜਸਪਾਲ ਸਿੰਘ ਪੰਜਗਰਾਈਾ ਨੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਮਜ਼ਦੂਰ ਹੀ ਅਸਲ ਦੇਸ਼ ਦੀ ਤਰੱਕੀ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ | ਕਿਉਂਕਿ ਹਰ ਕੰਮ ਦੇ ਵਿਚ ਤਰੱਕੀ ਲਈ ਮਜ਼ਦੂਰ ਕਾਮਿਆਂ ਦੀ ਜ਼ਰੂਰਤ ਹੁੰਦੀ ਹੈ | ਉਨ੍ਹਾਂ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਕਿ 1 ਮਈ ਵਾਲੇ ਦਿਨ ਕੇਂਦਰ ਸਰਕਾਰ ਰਜਿਸਟਰਡ ਕਾਮਿਆਂ ਨੂੰ ਵਿਸ਼ੇਸ਼ ਸਹਾਇਤਾ ਦੇ ਕੇ ਸਨਮਾਨਿਤ ਕਰੇ | ਇਸ ਮੌਕੇ ਪੰਜਗਰਾਈਾ ਵਲੋਂ ਕਾਮਿਆਂ ਨੂੰ ਗੋਡਿਆਂ ਤੇ ਪਿੱਠ ਵਾਲੀਆਂ ਬਿਲਟਾਂ ਵੀ ਵੰਡੀਆਂ ਗਈਆਂ | ਉਨ੍ਹਾਂ ਨਾਲ ਜੂਨੀਅਨ ਦੇ ਪ੍ਰਧਾਨ ਤਰਸੇਮ ਲਾਲ ਕਸਮ ਭੱਟੀ, ਬਿੰਦਰ ਸਿੰਘ ਸੇਢਾ ਸਿੰਘ ਵਾਲਾ, ਮੰਡਲ ਪ੍ਰਧਾਨ ਰਾਮ ਰਤਨ, ਸੰਦੀਪ ਟੋਨੀ, ਰਵਿੰਦਰ ਤਾਇਲ, ਮੋਹਨ ਲਾਲ ਪਰਵਾਨਾ, ਸਤਪਾਲ ਸੱਤੀ, ਡਾਕਟਰ ਰੂਬੀ ਚੈਨਾ, ਸ਼ਾਮ ਲਾਲ ਗੋਇਲ, ਰਾਜੂ ਜੈਤੋ, ਡਾਕਟਰ ਕਸ਼ਮੀਰ ਸਿੰਘ, ਗੋਪਾਲ ਗੋਇਲ, ਸਰਮੀਨ ਜੈਤੋ, ਬਲਵਿੰਦਰ ਸਿੰਘ ਬਰਗਾੜੀ ਅਤੇ ਨਸੀਬ ਸਿੰਘ ਅÏਲਖ ਆਦਿ ਹਾਜ਼ਰ ਸਨ |
ਐੱਸ.ਡੀ. ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ
ਮਲੋਟ, (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਮੌਕੇ ਵਿਦਿਆਰਥੀਆਂ ਵਿਚ ਮਿਹਨਤ ਦੀ ਮਹੱਤਤਾ ਤੇ ਮਜ਼ਦੂਰ ਵਰਗ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਲਈ ਫੈਂਸੀ ਡਰੈੱਸ ਅਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ | ਇਸੇ ਤਰ੍ਹਾਂ ਹਾਈ ਕਲਾਸਾਂ ਦੇ ਵਿਦਿਆਰਥੀਆਂ ਲਈ ਮਜ਼ਦੂਰ ਦਿਵਸ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ | ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਸਾਨੂੰ ਹਰ ਮਿਹਨਤਕਸ਼ ਵਿਅਕਤੀ ਦਾ ਸਤਿਕਾਰ ਕਰਨਾ ਚਾਹੀਦਾ ਹੈ | ਪ੍ਰੋਗਰਾਮ ਦੇ ਅੰਤ ਵਿਚ ਪਿ੍ੰਸੀਪਲ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਨਹਿਰੂ ਹਾਊਸ ਦੇ ਇੰਚਾਰਜ ਲਲਿਤਾ ਕਮਰਾ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਕਾਵਾਂ ਦੇ ਸ਼ਲਾਘਾਯੋਗ ਯਤਨਾਂ ਲਈ ਧੰਨਵਾਦ ਕੀਤਾ |
ਦੋਦਾ ਵਿਖੇ ਬਿਜਲੀ ਕਾਮਿਆਂ ਵਲੋਂ ਮਈ ਦਿਵਸ ਮਨਾਇਆ
ਦੋਦਾ, (ਰਵੀਪਾਲ)-ਬਿਜਲੀ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਦੋਦਾ ਦੇ ਕਾਮਿਆਂ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਸਬ ਡਵੀਜ਼ਨ ਦਫ਼ਤਰ ਦੋਦਾ, ਗਰਿੱਡ ਸਬ ਸਟੇਸ਼ਨ ਕਾਉਣੀ, ਸੁਖਨਾ ਅਬਲੂ, ਮੱਲਣ ਤੇ ਵਾੜਾ ਕਿਸ਼ਨਪੁਰਾ ਗਰਿੱਡ ਸਬ ਸਟੇਸ਼ਨ 'ਤੇ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਝੰਡਾ ਲਹਿਰਾ ਕੇ ਮਜ਼ਦੂਰ ਜਥੇਬੰਦੀ ਨਾਲ ਸਾਂਝੇ ਤੌਰ 'ਤੇ ਮਨਾਇਆ ਗਿਆ | ਇਸ ਸਮੇਂ ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜ਼ਨ ਦੋਦਾ ਦੇ ਪ੍ਰਧਾਨ ਧਰਮਿੰਦਰ ਸਿੰਘ ਗੂੜ੍ਹੀ ਸੰਘਰ, ਮਨਜਿੰਦਰ ਸਿੰਘ ਵਾੜਾ ਕਿਸ਼ਨਪੁਰਾ, ਵੀਰੂ ਸਿੰਘ, ਡਵੀਜ਼ਨ ਪ੍ਰਧਾਨ ਦਲਜੀਤ ਸਿੰਘ ਹਰੀਕੇ ਕਲਾਂ, ਮਜ਼ਦੂਰ ਜਥੇਬੰਦੀ ਦੇ ਚੰਬਾ ਸਿੰਘ ਵਾੜਾ ਕਿਸ਼ਨਪੁਰਾ ਨੇ ਮਜ਼ਦੂਰ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਇਲਾਵਾ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਬਲਦੇਵ ਸਿੰਘ ਅਤੇ ਹਰਜੀਤ ਸਿੰਘ ਗੂੜ੍ਹੀ ਸੰਘਰ ਸੀਨੀਅਰ ਮੀਤ ਪ੍ਰਧਾਨ ਵਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ ਉਨ੍ਹਾਂ ਵਲੋਂ ਕਿਰਤੀ ਲੋਕਾਂ ਲਈ ਆਪਣਾ ਖ਼ੂਨ ਡੋਲ੍ਹ ਕੇ ਪ੍ਰਾਪਤ ਕੀਤੇ ਗਏ ਹੱਕਾਂ ਦਾ ਜ਼ਿਕਰ ਕੀਤਾ | ਆਗੂਆਂ ਨੇ ਕਿਹਾ ਕਿ ਕਿਰਤੀ ਲੋਕਾਂ ਦੇ ਹੱਕ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਿਆ ਜਾ ਰਿਹਾ ਹੈ | ਭਗਵੰਤ ਮਾਨ ਸਰਕਾਰ ਵਲੋਂ ਮਜ਼ਦੂਰ ਦਿਵਸ 'ਤੇ ਵਿਸ਼ੇਸ਼ ਇਜਲਾਸ ਸੱਦ ਕੇ ਮਜ਼ਦੂਰ ਪੱਖੀ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ | ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ, ਜਿਸ ਕਰਕੇ ਸਾਰੇ ਕਿਰਤੀ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ | ਇਸ ਮੌਕੇ ਦਲਜੀਤ ਸਿੰਘ ਡਵੀਜ਼ਨ ਪ੍ਰਧਾਨ, ਸ਼ੁਭਕਰਨ ਸਿੰਘ ਆਦਿ ਵੀ ਮੌਜੂਦ ਸਨ |
ਮਜ਼ਦੂਰ ਦਿਵਸ 'ਤੇ ਵਿਸ਼ੇਸ਼ ਸੈਸ਼ਨ ਸਰਕਾਰ ਦੀ ਡਰਾਮੇਬਾਜ਼ੀ-ਜੀ. ਟੀ. ਯੂ.
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੁਆਰਾ ਮਜ਼ਦੂਰ ਦਿਵਸ 'ਤੇ ਪੰਜਾਬ ਵਿਧਾਨ ਸਭਾ ਦਾ ਕੀਤੇ ਗਏ ਵਿਸ਼ੇਸ਼ ਸੈਸ਼ਨ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਨਾਲ ਮਜ਼ਾਕ ਤੇ ਸਰਕਾਰ ਦਾ ਆਪਣੀ ਸਾਖ਼ ਬਚਾਉਣ ਲਈ ਡਰਾਮੇਬਾਜ਼ੀ ਕਰਾਰ ਦਿੱਤਾ ਹੈ | ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਸ਼ਰਮਾ, ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ, ਸਕੱਤਰ ਮਨਜੀਤ ਸਿੰਘ, ਪ੍ਰੈੱਸ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਅਨੁਸਾਰ ਨਾ ਤਾਂ ਡੇਲੀਵੇਜ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ, ਮਿਡ-ਡੇ-ਮੀਲ, ਦਿਹਾੜੀਦਾਰ ਕਾਮਿਆਂ ਨੂੰ ਪੂਰੀ ਤੇ ਢੁਕਵੀਂ ਮਜ਼ਦੂਰੀ ਨਾ ਦੇਣਾ, ਆਂਗਣਵਾੜੀ ਤੇ ਬੇਰੁਜ਼ਗਾਰਾਂ ਦਾ ਸੋਸ਼ਣ ਕਰਨਾ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀ.ਏ., ਰੋਕੇ ਭੱਤੇ ਬਹਾਲ ਨਾ ਕਰਨਾ, ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ ਕਰਕੇ ਮਜ਼ਦੂਰਾਂ ਦੇ ਨਾਂਅ 'ਤੇ ਸ਼ੈਸ਼ਨ ਸੱਦ ਕੇ ਆਪਣੀ ਸਾਖ਼ ਬਚਾਉਣ ਲਈ ਨਿਰੀ ਡਰਾਮੇਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਦੇ ਧਨ ਦੀ ਬਰਬਾਦੀ ਕਰ ਰਹੀ ਹੈ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਅਸਲ ਵਿਚ ਮਜ਼ਦੂਰਾਂ ਤੇ ਮੁਲਾਜ਼ਮਾਂ ਨਾਲ ਹਮਦਰਦੀ ਰੱਖਦੀ ਹੈ, ਤਾਂ ਮੰਗਾਂ ਨੂੰ ਬਿਨਾਂ ਦੇਰੀ ਅਮਲੀ ਰੂਪ ਵਿਚ ਪ੍ਰਵਾਨ ਕਰਕੇ ਲਾਗੂ ਕਰੇ | ਇਸ ਸਮੇਂ ਅਧਿਆਪਕ ਆਗੂ ਵਿਕਰਮਜੀਤ ਸਿੰਘ, ਕੁਲਬੀਰ ਜੋਸ਼ੀ, ਡਾ. ਅਮਨਦੀਪ ਸਿੰਘ, ਬਲਕਰਨ ਸਿੰਘ, ਸਤੀਸ਼ ਕੌਸ਼ਿਕ, ਰਾਜੇਸ਼ ਵਰਮਾ, ਹਰਜੀਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਹਾਜ਼ਰ ਸਨ¢
ਪਾਵਰਕਾਮ ਡਵੀਜ਼ਨ ਅਧੀਨ ਕੰਮ ਕਰਦੀਆਂ ਜਥੇਬੰਦੀਆਂ ਨੇ ਮਈ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਪਾਵਰਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਅਧੀਨ ਕੰਮ ਕਰਦੀਆਂ ਜਥੇਬੰਦੀਆਂ ਵਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਹਰਾਜ ਅਤੇ ਸਕੱਤਰ ਅਮਰਜੀਤ ਪਾਲ ਸ਼ਰਮਾ ਨੇ ਦੱਸਿਆ ਕਿ 1886 ਵਿਚ ਮਜ਼ਦੂਰ ਜਮਾਤ ਦੇ ਹਾਲਾਤ ਬਹੁਤ ਬਦਤਰ ਸਨ | ਗੁਰਸੇਵਕ ਸਿੰਘ, ਸਿਵਦੀਪ ਸਿੰਘ ਬਰਾੜ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਉਸ ਸਮੇਂ ਮਜ਼ਦੂਰਾਂ ਦੇ ਸੰਘਰਸ਼ ਨੇ ਅੰਗੜਾਈ ਭਰੀ ਅਤੇ ਸਾਮਰਾਜੀਆਂ ਦੇ ਖ਼ਿਲਾਫ਼ ਸੰਘਰਸ਼ ਦਾ ਆਗਾਜ਼ ਕੀਤਾ ਗਿਆ | ਮਜ਼ਦੂਰ ਸੰਘਰਸ਼ ਤੇ ਹਕੂਮਤ ਵਲੋਂ ਗੋਲੀਆਂ ਚਲਾ ਕੇ ਆਗੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ | ਇਸ ਤੋਂ ਬਾਅਦ ਮਜ਼ਦੂਰ ਸੰਘਰਸ਼ ਦੀ ਜਿੱਤ ਹੋਈ | ਇਸ ਵਿਰਾਸਤ ਨੂੰ ਅੱਗੇ ਤੋਰਦਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਗੁਲਾਬ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਨ ਅਤੇ ਲੁੱਟ ਰਹਿਤ ਸਮਾਜ ਸਿਰਜਣ ਤੇ ਮਜ਼ਦੂਰ ਜਮਾਤ ਨੂੰ ਆਪਣੀ ਹੋਣੀ ਦੇ ਮਾਲਕ ਬਣਾਉਣ ਲਈ ਜੱਦੋ-ਜਹਿਦ ਜਾਰੀ ਰੱਖ ਕੇ ਸਾਮਰਾਜੀਆਂ ਦਾ ਬੋਰੀ ਬਿਸਤਰਾ ਗੋਲ ਕੀਤਾ | ਪਰ ਅਫ਼ਸੋਸ ਕਿ ਸਾਮਰਾਜੀ ਪਰਦੇ ਪਿੱਛੇ ਚਲੇ ਗਏ ਅਤੇ ਸਾਮਰਾਜੀਆਂ ਦੇ ਦਲਾਲ ਰਾਜ ਗੱਦੀਆਂ 'ਤੇ ਕਬਜ਼ਾ ਕਰਕੇ ਬੈਠ ਗਏ | ਅੱਜ ਦੇ ਹਾਲਤ ਪਹਿਲਾਂ ਨਾਲੋਂ ਵੀ ਬਹੁਤ ਬਦਤਰ ਹਨ | ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਜਥੇਬੰਦ ਕਰਕੇ ਸੰਘਰਸ਼ਾਂ 'ਚ ਸ਼ਾਮਿਲ ਕਰਨ ਦੀ ਲੋੜ ਹੈ | ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਤੋਂ ਜਰਨੈਲ ਸਿੰਘ, ਮੇਜਰ ਸਿੰਘ, ਭਜਨ ਸਿੰਘ, ਜਸਵਿੰਦਰ ਸਿੰਘ, ਸ਼ਿਵਦੀਪ ਸਿੰਘ ਬਰਾੜ, ਵਿਜੈ ਕੁਮਾਰ ਸੋਈ, ਬਲਜੀਤ ਸਿੰਘ ਬਰਾੜ, ਬਲਦੇਵ ਸਿੰਘ ਟੀ.ਐੱਸ.ਯੂ. ਤੋਂ ਗੁਰਸੇਵਕ ਸਿੰਘ, ਬਰਜਿੰਦਰ ਕੁਮਾਰ, ਟੀ.ਐੱਸ.ਯੂ. ਭੰਗਲ ਤੋਂ ਗੁਰਦਿੱਤ ਸਿੰਘ, ਠੇਕਾ ਮੁਲਾਜ਼ਮ ਪਾਵਰਕਾਮ ਤੇ ਟਰਾਂਸਕੋ ਤੋਂ ਕੇਸਰ ਸਿੰਘ, ਜੀਤ ਸਿੰਘ, ਸੀ.ਐੱਚ.ਬੀ. ਲਾਇਨਮੈਨ ਯੂਨੀਅਨ ਤੋਂ ਅੰਗਰੇਜ ਸਿੰਘ, ਪੈਸਕੋ ਤੋਂ ਮੀਨਾ ਰਾਣੀ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਇੰਟਕ ਵਲੋਂ ਮਜ਼ਦੂਰ ਦਿਵਸ ਮਨਾਇਆ
Ad Position 22
No active advertisement
ਪਿਛਲੀ ਖ਼ਬਰ ਵਿਗਿਆਨ ਪਹੇਲੀ ਅਗਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਟਰਾਂਸਪੋਰਟ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24