ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਕੌਮੀ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੇ ਜੀਵਨ ਤੇ ਕੁਰਬਾਨੀ ਨੂੰ ਯਾਦ ਕਰਦਿਆਂ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਰਾਜਾ ਸਿੰਘ ਭਾਰਤ ਵਾਲੇ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਹੇਠ 15 ਮਈ ਨੂੰ ਵਿਸ਼ਵਕਰਮਾ ਭਵਨ ਵਿਖੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ | ਸੰਗਰਾਂਦ ਦੇ ਪਵਿੱਤਰ ਦਿਹਾੜੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਨੂੰ ਸਮਰਪਿਤ ਦੀਵਾਨ ਸਜਾਏ ਜਾਣਗੇ | ਇਸ ਮੌਕੇ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਮਨੋਹਰ ਕੀਰਤਨ ਅਤੇ ਭਾਈ ਭੁਪਿੰਦਰ ਸਿੰਘ ਦੇ ਇੰਟਰਨੈਸ਼ਨਲ ਢਾਡੀ ਜਥੇ ਵਲੋਂ ਵਾਰਾਂ ਪੇਸ਼ ਕੀਤੀਆਂ ਜਾਣਗੀਆਂ | ਇਸ ਸਬੰਧ ਵਿਚ ਵਿਸ਼ਵਕਰਮਾ ਭਵਨ ਵਿਖੇ ਰਾਜਾ ਸਿੰਘ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਦੇ ਪ੍ਰਬੰਧ ਕਰਨ ਲਈ ਮੀਟਿੰਗ ਕੀਤੀ ਗਈ | ਇਸ ਮੌਕੇ ਮੈਂਬਰਾਂ ਵਲੋਂ ਸੱਦਾ ਪੱਤਰ ਜਾਰੀ ਕੀਤਾ ਗਿਆ ਤੇ ਵੰਡਣ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਅੱਜ ਦੀ ਮੀਟਿੰਗ ਵਿਚ ਸੋਹਣ ਸਿੰਘ ਸੱਗੂ ਸਰਪ੍ਰਸਤ, ਚਮਕੌਰ ਸਿੰਘ ਝੰਡੇਆਣਾ, ਪਿ੍ਤਪਾਲ ਸਿੰਘ ਓਾਕਾਰ ਵਾਲੇ, ਗੁਰਦਰਸ਼ਨ ਸਿੰਘ ਸਾਰੇ ਸਾਬਕਾ ਪ੍ਰਧਾਨ ਤੇ ਮੈਂਬਰ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਚਰਨਜੀਤ ਸਿੰਘ ਥੰਮਣ ਵਾਲਾ, ਗੁਰਪ੍ਰੀਤਮ ਸਿੰਘ ਚੀਮਾ, ਜੋਗਿੰਦਰ ਸਿੰਘ ਕੋਕਰੀ, ਮੱਖਣ ਸਿੰਘ ਪ੍ਰਧਾਨ, ਬਚਿੱਤਰ ਸਿੰਘ ਕਲਸੀ, ਇੰਜ: ਪ੍ਰੀਤਮ ਸਿੰਘ, ਸ਼ਰਨਜੀਤ ਸਿੰਘ ਜੰਡੂ, ਸਤਨਾਮ ਸਿੰਘ ਪਨੇਸਰ, ਪਰਮਜੀਤ ਸਿੰਘ ਬਿੱਟੂ, ਸੁਖਮੰਦਰ ਸਿੰਘ ਕਲਸੀ, ਹਿੰਮਤ ਸਿੰਘ, ਇੰਦਰਜੀਤ ਸਿੰਘ ਜੰਡੂ, ਭਾਈ ਪੂਰਨ ਭਗਤ ਸਿੰਘ, ਹਾਕਮ ਸਿੰਘ ਖੋਸਾ, ਨਛੱਤਰ ਸਿੰਘ, ਮਲਕੀਅਤ ਸਿੰਘ ਤੇ ਰਣਯੋਧ ਸਿੰਘ ਮੈਂਬਰ ਸ਼ਾਮਿਲ ਸਨ |