13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸ਼ਾਂਤੀਵਣ ਮਿ੍ਤਕ ਦੇਹ ਸੰਭਾਲ ਕੇਂਦਰ ਸਮਾਜ ਲਈ ਵੱਡੀ ਸੇਵਾ ਤੇ ਸਮੇਂ ਦੀ ਲੋੜ- ਸਪੀਕਰ ਸੰਧਵਾਂ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਫ਼ਰੀਦਕੋਟ, 10 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਗੁਰੂ ਤੇਗ ਬਹਾਦਰ ਨਗਰ ਸ਼ਮਸ਼ਾਨ ਘਾਟ ਫ਼ਰੀਦਕੋਟ ਵਿਖੇ ਸ਼ਾਂਤੀਵਣ ਮਿ੍ਤਕ ਦੇਹ ਸੰਭਾਲ ਕੇਂਦਰ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਏ | ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਪੀਕਰ ਸੰਧਵਾਂ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਬਖ਼ਸ਼ੀ ਹੋਈ, ਇਸ ਪਵਿੱਤਰ ਧਰਤੀ ਦੇ ਲੋਕਾਂ ਵਿਚ ਪਿਆਰ, ਸਹਿਯੋਗ ਅਤੇ ਸੇਵਾ ਦੀ ਭਾਵਨਾ ਹਮੇਸ਼ਾ ਰਹੀ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਸਿੱਖਿਆ ਸਾਨੂੰ ਲੋਕ ਭਲਾਈ ਦੇ ਕੰਮ ਕਰਨ ਅਤੇ ਸਹੀ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਿਰਫ਼ ਪੰਜਾਬ ਦੀ ਧਰਤੀ ਤੱਕ ਸੀਮਿਤ ਨਹੀਂ ਰਿਹਾ, ਸਗੋਂ ਪੰਜਾਬੀ ਦੁਨੀਆ ਦੇ ਹਰ ਕੋਨੇ ਵਿਚ ਵੱਸਦੇ ਹਨ | ਅਜਿਹੇ ਸਮੇਂ ਵਿਚ ਜਦੋਂ ਕਿਸੇ ਪਰਿਵਾਰ ਵਿਚ ਦੁੱਖਦਾਈ ਘਟਨਾ ਵਾਪਰਦੀ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਹੋਣ 'ਚ ਸਮਾਂ ਲੱਗਦਾ ਹੈ | ਅਜਿਹੀ ਸਥਿਤੀ ਵਿਚ ਸ਼ਾਂਤੀਵਣ ਮਿ੍ਤਕ ਦੇਹ ਸੰਭਾਲ ਕੇਂਦਰ ਵਰਗਾ ਉਪਰਾਲਾ ਸਮਾਜ ਲਈ ਬਹੁਤ ਵੱਡੀ ਸਹੂਲਤ ਸਾਬਤ ਹੋਵੇਗਾ | ਸਪੀਕਰ ਸੰਧਵਾਂ ਨੇ ਕਿਹਾ ਕਿ ਬਾਬਾ ਫ਼ਰੀਦ ਸੁਸਾਇਟੀ ਸਰੀ ਕੈਨੇਡਾ ਵਲੋਂ ਇਸ ਪ੍ਰੋਜੈਕਟ ਲਈ ਦਿੱਤਾ ਗਿਆ ਸਹਿਯੋਗ ਬੇਹੱਦ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦੇ ਸਾਡੇ ਭਰਾਵਾਂ ਨੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਹੋਏ ਇਹ ਵੱਡਾ ਉਪਰਾਲਾ ਕੀਤਾ ਹੈ, ਜਿਸ ਲਈ ਉਹ ਸਮੂਹ ਫ਼ਰੀਦਕੋਟ ਵਾਸੀਆਂ ਵਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਸਥਾਨਕ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਵੀ ਇਸ ਕਾਰਜ ਨੂੰ ਸਫ਼ਲ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਗਿਆ ਹੈ | ਇਹ ਉਪਰਾਲਾ ਸਮੇਂ ਦੀ ਲੋੜ ਹੈ ਅਤੇ ਸਮਾਜ ਦੇ ਹਰ ਵਰਗ ਲਈ ਲਾਭਕਾਰੀ ਸਾਬਤ ਹੋਵੇਗਾ | ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਦੁਨੀਆਂ ਭਰ ਵਿਚ ਵੱਸਦਾ ਹੋਇਆ ਵੀ ਆਪਣੀਆਂ ਜੜ੍ਹਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇਹ ਕੇਂਦਰ ਦੁੱਖ ਦੀ ਘੜੀ ਵਿਚ ਪਰਿਵਾਰਾਂ ਲਈ ਵੱਡੀ ਸਹੂਲਤ ਬਣੇਗਾ | ਉਨ੍ਹਾਂ ਸਮੂਹ ਫ਼ਰੀਦਕੋਟ ਵਾਸੀਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਡਾ. ਗੁਰਸੇਵਕ ਸਿੰਘ, ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ, ਬੀਬੀ ਗੁਰਿੰਦਰ ਕੌਰ ਭੋਲੂਵਾਲਾ ਸ਼ੋ੍ਰਮਣੀ ਕਮੇਟੀ ਮੈਂਬਰ, ਨਵਦੀਪ ਸਿੰਘ ਬੱਬੂ ਬਰਾੜ, ਨਰਿੰਦਰ ਸਿੰਘ ਨਿੰਦਾ, ਮੱਘਰ ਸਿੰਘ ਖਾਲਸਾ, ਕੈਪਟਨ ਧਰਮ ਸਿੰਘ, ਅਸ਼ੋਕ ਚਾਵਲਾ, ਪ੍ਰੋਫੈਸਰ ਜਤਿੰਦਰ ਸਿੰਘ, ਇੰਦਰਜੀਤ ਸਿੰਘ ਖੀਵਾ, ਅਸ਼ੋਕ ਜੈਨ, ਸੁਰੇਸ਼ ਅਰੋੜਾ, ਕੁਲਜੀਤ ਸਿੰਘ ਵਾਲੀਆ, ਠੇਕੇਦਾਰ ਅਮਰਜੀਤ ਸਿੰਘ ਸੰਧੂ, ਅਮਰਜੀਤ ਸਿੰਘ ਜੱਜ, ਸ਼ਵਿੰਦਰ ਸਿੰਘ ਸੰਧੂ, ਬਲਜੀਤ ਸਿੰਘ ਗੋਰਾ, ਦਲੇਰ ਸਿੰਘ ਡੋਡ ਅਤੇ ਰਜਿੰਦਰ ਦਾਸ ਰਿੰਕੂ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਸਮਾਗਮ 15 ਨੂੰ ਅਗਲੀ ਖ਼ਬਰ ਭਾਰਤ ਦੀ ਸੁਪਰੀਮ ਕੋਰਟ 'ਚ ਵਿਸ਼ੇਸ਼ ਲੋਕ ਅਦਾਲਤ 23 ਅਗਸਤ 2026 ਤੱਕ ਚੱਲੇਗੀ <br/>
Ad Position 24