29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਭਲਾ ਪਿੰਡ ਨਜ਼ਦੀਕ ਏ.ਐਸ.ਆਈ. ਨੂੰ ਗੋਲੀਨੁਮਾ ਚੀਜ਼ ਵੱਜਣ ਦੇ ਕੇਸ ਵਿਚ ਨਵਾਂ ਮੋੜ

ਹਰਸਾ ਛੀਨਾ/ਅਜਨਾਲਾ, (ਅੰਮ੍ਰਿਤਸਰ), 13 ਨਵੰਬਰ (ਕੜਿਆਲ, ਢਿਲੋਂ) - ਬੀਤੇ ਸ਼ੁੱਕਰਵਾਰ ਦੀ ਦੇਰ ਸ਼ਾਮ ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਦੇ ਖੇਤਰ ਭਲਾ ਪਿੰਡ ਵਿਖੇ ਅੰਮ੍ਰਿਤਸਰ ਤੋਂ ਆਪਣੀ...

Ad Position 21
No active advertisement
ਅਜੀਤ ਡੈਸਕ 13-09-2026

ਹਰਸਾ ਛੀਨਾ/ਅਜਨਾਲਾ, (ਅੰਮ੍ਰਿਤਸਰ), 13 ਨਵੰਬਰ (ਕੜਿਆਲ, ਢਿਲੋਂ) - ਬੀਤੇ ਸ਼ੁੱਕਰਵਾਰ ਦੀ ਦੇਰ ਸ਼ਾਮ ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਦੇ ਖੇਤਰ ਭਲਾ ਪਿੰਡ ਵਿਖੇ ਅੰਮ੍ਰਿਤਸਰ ਤੋਂ ਆਪਣੀ ਡਿਊਟੀ ਖ਼ਤਮ ਕਰਕੇ ਆਪਣੇ ਘਰ ਅਜਨਾਲਾ ਨੂੰ ਜਾ ਰਹੇ ਪੰਜਾਬ ਪੁਲਿਸ ਦੇ ਏ.ਐਸ.ਆਈ. ਜਸਵੰਤ ਸਿੰਘ ਦੇ ਸਿਰ ‘ਤੇ ਕੋਈ ਗੋਲੀਨੁਮਾ ਵਸਤੂ ਲੱਗਣ ਦੇ ਮਾਮਲੇ ਵਿਚ ਇਕ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰੰਦੋਸਤਾਨ ਵਲੋਂ ਜਾਰੀ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਟੀ.ਟੀ.ਐੱਚ ਵਲੋਂ ਜਾਰੀ ਪੱਤਰ ਵਿਚ ਘਟਨਾ ਦੀ ਵੀਡੀਓ ਜਲਦ ਜਾਰੀ ਕੀਤੇ ਜਾਣ ਦੀ ਗੱਲ ਵੀ ਕੀਤੀ ਗਈ ਹੈ। ਇਸ ਸੰਬੰਧੀ ਭਲਾ ਪਿੰਡ ਨਜ਼ਦੀਕ ਏ.ਐਸ.ਆਈ. ਦੇ ਜ਼ਖ਼ਮੀਂ ਹੋਣ ਵਾਲੇ ਘਟਨਾ ਸਥਾਨ ਦਾ ਜਾਇਜਾ ਲੈਣ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਪੱਤਰ ਦੀ ਹਰੇਕ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸੱਤਿਆ ਨਿਕੇਤਨ ਇਮਾਰਤ ਢਹਿ ਢੇਰੀ : 12 ਦਿਨਾਂ ਦੀ ਨਿਆਂਇਕ ਵਿਚ ਦੇਵੇਂ ਦੋਸ਼ੀ ਸੁਧਾਂਸ਼ੂ ਅਤੇ ਸ਼ੁਭਮ ਤਿਆਗੀ ਅਗਲੀ ਖ਼ਬਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Ad Position 24