13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਬੱਸ ਸਟੈਂਡ ਵਿਖੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿਚ ਮੇਜਰ ਸਿੰਘ ਚੌਂਤਰਾ ਤੋਂ ਇਲਾਵਾ ਨਛੱਤਰ ਸਿੰਘ ਜੈਤੋ, ਅਜੈਬ ਸਿੰਘ ਸੋਹਣੇਵਾਲਾ, ਪਰਸ਼ੋਤਮ ਕੁਮਾਰ, ਜੋਗਾ ਸਿੰਘ ਭੁੱਲਰ, ਤਾਜ ਸਿੰਘ ਖੁੱਡੀਆਂ ਤੇ ਇੰਦਰਪਾਲ ਸਿੰਘ ਸੰਧੂ ਸ਼ਾਮਿਲ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਬੱਸ ਸਟੈਂਡ ਵਿਖੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿਚ ਮੇਜਰ ਸਿੰਘ ਚੌਂਤਰਾ ਤੋਂ ਇਲਾਵਾ ਨਛੱਤਰ ਸਿੰਘ ਜੈਤੋ, ਅਜੈਬ ਸਿੰਘ ਸੋਹਣੇਵਾਲਾ, ਪਰਸ਼ੋਤਮ ਕੁਮਾਰ, ਜੋਗਾ ਸਿੰਘ ਭੁੱਲਰ, ਤਾਜ ਸਿੰਘ ਖੁੱਡੀਆਂ ਤੇ ਇੰਦਰਪਾਲ ਸਿੰਘ ਸੰਧੂ ਸ਼ਾਮਿਲ ਸਨ। ਮੀਟਿੰਗ ਦੀ ਸ਼ੁਰੂਆਤ ਇਸ ਮਹੀਨੇ ਵਿਛੋੜਾ ਦੇ ਗਏ ਸਾਥੀ ਰਣਜੀਤ ਸਿੰਘ ਰੋਮਾਣਾ, ਜੰਗੀਰ ਸਿੰਘ, ਪ੍ਰੀਤਮ ਸਿੰਘ ਡਰਾਈਵਰ ਤੇ ਅਮਰ ਸਿੰਘ ਬੇਦੀ ਸੇਵਾ ਮੁਕਤ ਹੈੱਡ ਮਕੈਨਿਕ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਮੀਟਿੰਗ ਦੇ ਦੂਜੇ ਸੈਸ਼ਨ ਦੌਰਾਨ ਜਨਮ ਦਿਨ ਵਾਲੇ ਸਾਥੀਆਂ ਤਾਜ ਸਿੰਘ ਖੁੱਡੀਆਂ, ਭਗਵੰਤ ਸਿੰਘ ਬੁੱਟਰ ਸ਼ਰੀਂਹ, ਮਲਕੀਤ ਸਿੰਘ ਸਰਾਂ ਤੇ ਹਰਨੇਕ ਸਿੰਘ ਸਾਹੋਕੇ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਨੋਟਿਸ ਭੇਜ ਕੇ ਦਬਾਉਣ ਦੀ ਸਰਕਾਰ ਦੀ ਨੀਤੀ ਨਿੰਦਣਯੋਗ ਹੈ। ਆਗੂਆਂ ਨੇ ਹੜਤਾਲ ਵਿਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ਨੂੰ ਭੇਜੇ ਗਏ ਕਾਰਨ ਦੱਸੋ ਨੋਟਿਸ ਵਾਪਸ ਲੈਣ ਦੇ ਫ਼ੈਸਲੇ ਅਤੇ ਇਸ ਦੇ ਨਾਲ ਹੀ ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਖ਼ਤਮ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਸਾਂਝੀ ਤਾਲਮੇਲ ਕਮੇਟੀ ਵਲੋਂ ਪਹਿਲਾਂ ਤੋਂ ਉਲੀਕੇ ਗਏ ਐਕਸ਼ਨਾਂ ਵਿਚ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ। ਅੰਤ ਵਿਚ ਪ੍ਰਧਾਨ ਮੇਜਰ ਸਿੰਘ ਚੌਂਤਰਾ ਨੇ ਮੀਟਿੰਗ ਵਿਚ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਇੰਦਰਪਾਲ ਸਿੰਘ ਸੰਧੂ ਨੇ ਚਲਾਈ। ਇਸ ਮੌਕੇ ਬਲਦੇਵ ਰਾਜ, ਲਹਿਣਾ ਸਿੰਘ ਖਿਓਵਾਲੀ, ਰਸ਼ਪਾਲ ਸਿੰਘ ਤਰਮਾਲਾ, ਮਲਕੀਤ ਸਿੰਘ ਅਬੁੱਲਖੁਰਾਣਾ, ਗੁਰਸੇਵਕ ਸਿੰਘ ਵਾੜਾ ਦਰਾਕਾ, ਪ੍ਰੇਮ ਸਾਗਰ ਮਲੋਟ, ਇੰਦਰ ਸਿੰਘ ਮਲੋਟ, ਜੋਗਿੰਦਰ ਸਿੰਘ ਮਲੋਟ, ਕੁਲਵਿੰਦਰ ਸਿੰਘ ਨੁਕੇਰੀਆਂ, ਹਰਜੀਤ ਸਿੰਘ ਬਠਿੰਡਾ, ਸੁਰਜੀਤ ਸਿੰਘ ਘਣੀਏਵਾਲਾ, ਮਲਕੀਤ ਸਿੰਘ ਵੀਰੇਵਾਲਾ, ਮਨਜੀਤ ਸਿੰਘ ਸੰਗੂਧੌਣ, ਸੁਰਜੀਤ ਸਿੰਘ ਚੱਕ ਬੀੜ ਸਰਕਾਰ, ਤਰਸੇਮ ਸਿੰਘ ਥਾਂਦੇਵਾਲਾ, ਸਵਰਨ ਸਿੰਘ ਸੂਰੇਵਾਲਾ, ਰਾਮਪਾਲ ਬਾਹਮਣਵਾਲਾ, ਕੌਰ ਸਿੰਘ ਸੰਗੂਧੌਣ, ਅਮਰੀਕ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਵਿੰਦਰ ਸਿੰਘ ਧਾਲੀਵਾਲ ਰਾਜਾ ਬਰਕੰਦੀ ਜ਼ਿਲ੍ਹਾ ਯੁਵਾ ਮੋਰਚਾ ਭਾਜਪਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਬਿਕਰਮਬਾਜ ਸਿੰਘ ਬਰਾੜ ਵਲੋਂ ਪਿੰਡ ਸੰਗੂਧੌਣ ਵਿਖੇ ਮੀਟਿੰਗਾਂ
Ad Position 24