28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਲੋਹਾ ਇੰਡਸਟਰੀ 'ਚ ਨਵੇਂ ਵਰ੍ਹੇ ਰੇਟਾਂ 'ਚ 2 ਹਜ਼ਾਰ ਰੁਪਏ ਦਾ ਉਛਾਲ <br/>

Ad Position 21
No active advertisement
ਅਜੀਤ ਡੈਸਕ 02-01-2026

ਚੀਨ ਸਮੇਤ ਹੋਰਨਾਂ ਦੇਸ਼ਾਂ ਤੇ 'ਸੇਫਗਾਰਡ ਡਿਊਟੀ' ਲਗਾਉਣ ਦੇ ਫ਼ੈਸਲੇ ਕਾਰਨ ਆਈ ਤੇਜ਼ੀ
ਮੰਡੀ ਗੋਬਿੰਦਗੜ੍ਹ, 1ਜਨਵਰੀ (ਇਕਬਾਲਦੀਪ ਸੰਧੂ)-ਭਾਰਤ ਸਰਕਾਰ ਵਲੋਂ ਘਰੇਲੂ ਸਟੀਲ ਉਦਯੋਗ ਨੂੰ ਬਚਾਉਣ ਲਈ ਚੀਨ ਤੋਂ ਦਰਾਮਦ ਹੋਣ ਵਾਲੀ ਸੀ.ਆਰ. ਸ਼ੀਟ ਅਤੇ ਹੋਰ ਸਟੀਲ ਉਤਪਾਦਾਂ 'ਤੇ 12 ਫ਼ੀਸਦੀ ਸੇਫਗਾਰਡ ਡਿਊਟੀ ਲਗਾਉਣ ਦੇ ਫ਼ੈਸਲੇ ਦਾ ਸਿੱਧਾ ਅਸਰ ਏਸ਼ੀਆ ਦੀ ਪ੍ਰਸਿੱਧ ਲੋਹਾ ਮੰਡੀ, ਮੰਡੀ ਗੋਬਿੰਦਗੜ੍ਹ 'ਚ ਦੇਖਣ ਨੂੰ ਮਿਲ ਰਿਹਾ ਹੈ | ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਵਪਾਰਕ ਤੇਜ਼ੀ ਅੱਜ ਉਸ ਵੇਲੇ ਸਿਖ਼ਰਾਂ 'ਤੇ ਪਹੁੰਚ ਗਈ, ਜਦੋਂ ਨਵੇਂ ਵਰ੍ਹੇ ਦੀ ਆਮਦ ਦੇ ਪਹਿਲੇ ਦਿਨ ਲੋਹੇ ਦੇ ਭਾਅ ਵਿਚ 2 ਹਜ਼ਾਰ ਪ੍ਰਤੀ ਟਨ ਵਾਧਾ ਦਰਜ ਕੀਤਾ ਗਿਆ | ਦੱਸ ਦੇਈਏ ਕਿ ਭਾਰਤ ਸਰਕਾਰ ਦੇ ਇਕ ਅਹਿਮ ਫ਼ੈਸਲੇ ਵਿਚ ਕੇਂਦਰੀ ਵਿੱਤ ਮੰਤਰਾਲੇ ਨੇ ਚੀਨ, ਵੀਅਤਨਾਮ ਅਤੇ ਨਿਪਾਲ ਤੋਂ ਆਉਣ ਵਾਲੇ ਸਸਤੇ ਸਟੀਲ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ | ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਇਹ ਡਿਊਟੀ ਅਗਲੇ ਤਿੰਨ ਸਾਲਾਂ ਲਈ ਲਗਾਈ ਗਈ ਹੈ | ਪਹਿਲੇ ਸਾਲ 12 ਫ਼ੀਸਦੀ ਡਿਊਟੀ, ਦੂਜੇ ਸਾਲ 11.5 ਫ਼ੀਸਦੀ ਅਤੇ ਤੀਜੇ ਸਾਲ 11 ਫ਼ੀਸਦੀ ਲਗਾਈ ਹੈ | ਇਸ ਫ਼ੈਸਲੇ ਦਾ ਮੁੱਖ ਉਦੇਸ਼ ਭਾਰਤੀ ਬਾਜ਼ਾਰ ਵਿਚ ਚੀਨੀ ਸਟੀਲ ਦੀ ਡੰਪਿੰਗ ਨੂੰ ਰੋਕਣਾ ਹੈ, ਜਿਸ ਕਾਰਨ ਸਥਾਨਕ ਉਦਯੋਗਪਤੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ | ਉੱਧਰ ਏਸ਼ੀਆ ਦੀ ਲੋਹਾ ਨਗਰੀ ਵਿਚ ਨਵੇਂ ਸਾਲ ਦੇ ਮੌਕੇ 'ਤੇ ਆਈ ਇਸ ਤੇਜ਼ੀ ਨੇ ਵਪਾਰੀਆਂ ਲਈ ਦੂਹਰੀ ਖ਼ੁਸ਼ੀ ਦਾ ਮਾਹੌਲ ਬਣਾ ਦਿੱਤਾ ਹੈ | ਮੰਡੀ ਦੇ ਬਾਜ਼ਾਰਾਂ ਵਿਚ ਅੱਜ ਸਵੇਰ ਤੋਂ ਹੀ ਖ਼ਰੀਦਦਾਰਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲੀ, ਕਿਉਂਕਿ ਸਟੀਲ ਦੇ ਕੁਝ ਖ਼ਾਸ ਤੌਰ 'ਤੇ ਸੀ.ਆਰ. ਸ਼ੀਟ 'ਤੇ ਇੰਪੋਟ ਡਿਊਟੀ ਵੱਧਣ ਨਾਲ ਸਥਾਨਕ ਉਦਯੋਗਪਤੀਆਂ ਨੂੰ ਗਾਹਕਾਂ ਦੀ ਮੰਗ ਵੀ ਅਚਾਨਕ ਵੱਧ ਗਈ ਹੈ | ਇਸ ਬਾਰੇ ਆਲ ਇੰਡੀਆ ਸਟੀਲ ਰੀ ਰੋਲਜ਼ ਐਸੋਸੀਏਸ਼ਨ ਦੇ ਉੱਤਰੀ ਖੇਦਰ ਦੇ ਜਰਨਲ ਸਕੱਤਰ ਸੁਸ਼ੀਲ ਸ਼ਰਮਾ ਦਾ ਕਹਿਣਾ ਹੈ ਕਿ ਚੀਨ ਤੋਂ ਸਸਤਾ ਮਾਲ ਆਉਣ ਕਾਰਨ ਮੰਡੀ ਗੋਬਿੰਦਗੜ੍ਹ ਦੀਆਂ ਮਿੱਲਾਂ ਬੰਦ ਹੋਣ ਦੀ ਕਗਾਰ 'ਤੇ ਸਨ ਪਰ ਹੁਣ ਰੇਟ ਵੱਧਣ ਨਾਲ ਉਤਪਾਦਨ ਵਿਚ ਤੇਜ਼ੀ ਆ ਗਈ ਹੈ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵੱਧਣਗੇ | ਕੇਂਦਰ ਸਰਕਾਰ ਦੇ ਇਸ ਸਖ਼ਤ ਰੁਖ਼ ਸਦਕਾ ਆਉਣ ਵਾਲੇ ਦਿਨਾਂ ਵਿਚ ਲੋਹਾ ਮਾਰਕੀਟ ਵਿਚ ਹੋਰ ਵੀ ਮਜ਼ਬੂਤੀ ਦੇਖਣ ਨੂੰ ਮਿਲ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਕਾਉਂਕੇ ਦੀ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ <br/> ਅਗਲੀ ਖ਼ਬਰ ਭਾਰਤ ਪਣ-ਬਿਜਲੀ ਪ੍ਰੋਜੈਕਟ ਲਈ ਇਕਪਾਸੜ ਕਾਰਵਾਈ ਨਹੀਂ ਕਰ ਸਕਦਾ-ਅੰਦਰਾਬੀ <br/>
Ad Position 24