24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਜ਼ਮੀਨ ਪ੍ਰਾਪਤੀ ਨੀਤੀ 'ਚ ਬਦਲਾਅ ਦੀ ਕੋਈ ਯੋਜਨਾ ਨਹੀਂ-ਕੈਬਨਿਟ ਸਕੱਤਰ

Ad Position 21
No active advertisement
ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਪੀ. ਟੀ. ਆਈ.)-ਸਰਕਾਰ ਦੀ ਆਪਣੀ ਜ਼ਮੀਨ ਪ੍ਰਾਪਤੀ ਨੀਤੀ 'ਚ ਬਦਲਾਅ ਕਰਨ ਦੀ ਕੋਈ ਯੋਜਨਾ ਨਹੀਂ ਹੈ | ਇਹ ਗੱਲ ਕੈਬਨਿਟ ਸਕੱਤਰ ਟੀ.ਵੀ. ਸੋਮਨਾਥਨ ਨੇ ਇਹ ਸਾਹਮਣੇ ਆਉਣ ਤੋਂ ਬਾਅਦ ਕਹੀ ਕਿ ਇਹ ਮੁੱਦਾ ਦੇਸ਼ 'ਚ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਲੰਬਿਤ ਰਹਿਣ 'ਚ ਵੱਡੀ ਰੁਕਾਵਟ ਰਿਹਾ ਹੈ | ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ (ਪ੍ਰਗਤੀ) ਦੀ 50ਵੀਂ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਨੇ ਕਿਹਾ ਕਿ 85 ਲੱਖ ਕਰੋੜ ਰੁਪਏ ਦੇ 3,300 ਤੋਂ ਵੱਧ ਪ੍ਰਾਜੈਕਟਾਂ 'ਚ 7,735 ਮੁੱਦੇ ਉਠਾਏ ਗਏ ਸਨ ਤੇ ਉਨ੍ਹਾਂ 'ਚੋਂ 7,156 ਦਾ ਹੱਲ ਕਰ ਦਿੱਤਾ ਗਿਆ ਸੀ | ਪ੍ਰਗਤੀ ਇਕ ਸਮੀਖਿਆ ਪ੍ਰਣਾਲੀ ਹੈ ਜੋ ਵੱਖ-ਵੱਖ ਕਾਰਨਾਂ ਕਰਕੇ ਦੇਰੀ ਨਾਲ ਚੱਲ ਰਹੇ ਪ੍ਰਾਜੈਕਟਾਂ 'ਚ ਤੇਜ਼ੀ ਲਿਆਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਅਸਾਮ 'ਚ ਪੰਜਾਬ ਦੇ ਦੋ ਵਿਅਕਤੀ ਅਫ਼ੀਮ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਵਿਆਹੁਤਾ ਝਗੜਿਆਂ 'ਤੇ ਪਤੀ ਦਾ ਵਿੱਤੀ ਦਬਦਬਾ ਬੇਰਹਿਮੀ ਨਹੀਂ-ਸੁਪਰੀਮ ਕੋਰਟ <br/>
Ad Position 24