ਦਿਫੂ (ਅਸਾਮ), 2 ਜਨਵਰੀ (ਪੀ. ਟੀ. ਆਈ.)-ਸਥਾਨਕ ਪੁਲਿਸ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਾਮ ਦੇ ਕਰਬੀ ਅੰਗਲੋਂਗ ਜ਼ਿਲ੍ਹੇ ਵਿਚ ਪੰਜਾਬ ਦੇ ਦੋ ਵਿਅਕਤੀਆਂ ਨੂੰ 2.7 ਕਿਲੋਗ੍ਰਾਮ ਅਫੀਮ ਸਮੇਤ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬੋਕਾਜਾਨ ਸਬ-ਡਿਵੀਜ਼ਨ ਦੇ ਖਟਖਾਟੀ ਵਿਖੇ ਇਕ ਪੁਲਿਸ ਨਾਕੇ 'ਤੇ ਇਕ ਟਰੱਕ ਨੂੰ ਰੋਕਿਆ ਗਿਆ ਅਤੇ ਉਸ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਟਰੱਕ 'ਚੋਂ ਅਫੀਮ ਦੇ ਦੋ ਪੈਕੇਟ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਹ ਟਰੱਕ ਨਾਗਾਲੈਂਡ ਦੇ ਦੀਮਾਪੁਰ ਤੋਂ ਆ ਰਿਹਾ ਸੀ | ਪੁਲਿਸ ਨੇ ਕਿਹਾ ਕਿ ਟਰੱਕ 'ਚੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਪੰਜਾਬ ਦੇ ਵਸਨੀਕ ਹਨ |