ਨਵੀਂ ਦਿੱਲੀ, 3 ਜਨਵਰੀ (ਏਜੰਸੀ)-ਤਿ੍ਣਮੂਲ ਕਾਂਗਰਸ (ਟੀ. ਐਮ. ਸੀ.) ਦੀ ਰਾਜ ਸਭਾ ਮੈਂਬਰ ਮੌਸਮ ਨੂਰ ਸਨਿਚਰਵਾਰ ਨੂੰ ਕਾਂਗਰਸ 'ਚ ਵਾਪਸ ਸ਼ਾਮਿਲ ਹੋ ਗਈ | ਨੂਰ, ਜਿਨ੍ਹਾਂ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਅਪ੍ਰੈਲ 'ਚ ਖਤਮ ਹੋ ਰਿਹਾ ਹੈ, ਵਲੋਂ ਪੱਛਮੀ ਬੰਗਾਲ 'ਚ ਮਾਲਦਾ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ | ਨੂਰ (46) 2009 ਤੋਂ 2019 ਤੱਕ ਕਾਂਗਰਸ ਪਾਰਟੀ ਵਲੋਂ ਮਾਲਦਾ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹੀ | ਉਹ ਪਾਰਟੀ ਹੈੱਡਕੁਆਰਟਰ ਵਿਖੇ ਪਾਰਟੀ ਨੇਤਾਵਾਂ ਜੈਰਾਮ ਰਮੇਸ਼, ਕਾਂਗਰਸ ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਅਤੇ ਪੀ.ਸੀ.ਸੀ. ਪ੍ਰਧਾਨ ਸ਼ੁਭੰਕਰ ਸਰਕਾਰ ਦੀ ਮÏਜੂਦਗੀ 'ਚ ਕਾਂਗਰਸ 'ਚ ਸ਼ਾਮਿਲ ਹੋਈ | ਇਨ੍ਹਾਂ ਆਗੂਆਂ ਨੇ ਨੂਰ ਦਾ ਕਾਂਗਰਸ 'ਚ ਵਾਪਸੀ ਦਾ ਸਵਾਗਤ ਕੀਤਾ |
ਟੀ.ਐਮ.ਸੀ. ਸੰਸਦ ਮੈਂਬਰ ਮੌਸਮ ਨੂਰ ਕਾਂਗਰਸ 'ਚ ਸ਼ਾਮਿਲ <br/>
ਅਜੀਤ ਡੈਸਕ
04-01-2026