31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਅਮਿਤ ਸ਼ਾਹ ਵਲੋਂ ਅੰਡੇਮਾਨ 'ਚ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

Ad Position 21
No active advertisement
ਅਜੀਤ ਡੈਸਕ 04-01-2026

• ਰਾਸ਼ਟਰੀ ਸੁਰੱਖਿਆ ਮੁੱਦਿਆਂ 'ਤੇ ਹੋਈ ਚਰਚਾ • ਨਵੇਂ ਅਪਰਾਧਿਕ ਕਾਨੂੰਨਾਂ ਸੰਬੰਧੀ 3 ਦਿਨਾਂ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ
ਸ਼੍ਰੀ ਵਿਜੈ ਪੁਰਮ, 3 ਜਨਵਰੀ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਡੇਮਾਨ ਐਂਡ ਨਿਕੋਬਾਰ ਟਾਪੂ 'ਚ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਬੈਠਕ 'ਚ ਅੱਜ ਪ੍ਰਧਾਨਗੀ ਕੀਤੀ | ਇਹ ਬੈਠਕ ਸਵੇਰੇ 11 ਵਜੇ ਸ਼ੁਰੂ ਹੋਈ ਸੀ ਜਿਸ ਵਿਚ ਵਿਆਪਕ ਪੱਧਰ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਸੂਤਰਾਂ ਨੇ ਦੱਸਿਆ ਕਿ ਇਸ ਬੈਠਕ 'ਚ ਰਾਸ਼ਟਰੀ ਸੁਰੱਖਿਆ, ਆਫ਼ਤ ਪ੍ਰਬੰਧਨ, ਸਾਈਬਰ ਸੁਰੱਖਿਆ ਅਤੇ ਖੇਤਰੀ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦਿਆਂ 'ਤੇ ਵਿਸਥਾਰ ਵਿਚ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸ਼ਾਹ ਨੇ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਏਕੀਕਰਨ, ਤਾਲਮੇਲ, ਸੰਚਾਰ ਅਤੇ ਸਮਰੱਥਾ ਨਿਰਮਾਣ ਸਮੇਤ 'ਤਾਲਮੇਲ ਵਾਲੀ ਰਣਨੀਤੀ' 'ਤੇ ਜ਼ੋਰ ਦਿੱਤਾ | ਸੂਤਰਾਂ ਅਨੁਸਾਰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਰਣਨੀਤਕ ਮਹੱਤਵ 'ਤੇ ਇਕ ਵੱਖਰਾ ਸੈਸ਼ਨ ਵੀ ਕਰਵਾਇਆ ਗਿਆ | ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਈ.ਟੀ.ਐਫ. ਮੈਦਾਨ ਵਿਚ ਨਵੇਂ ਅਪਰਾਧਿਕ ਕਾਨੂੰਨਾਂ ਸੰਬੰਧੀ ਤਿੰਨ ਦਿਨਾਂ ਇਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ | ਇਸ ਤਿੰਨ ਦਿਨਾਂ ਪ੍ਰਦਰਸ਼ਨੀ ਦਾ ਉਦੇਸ਼ ਲੋਕਾਂ ਨੂੰ ਨਵੇਂ ਨਿਆਂਇਕ ਜ਼ਾਬਤੇ, ਇਸ ਦੇ ਸੁਧਾਰਾਂ ਅਤੇ ਇਸ ਦੇ ਮੁੱਖ ਨੁਕਤਿਆਂ ਬਾਰੇ ਜਾਣੂੰ ਕਰਵਾਉਣਾ ਹੈ | ਪੁਲਿਸ ਦੇ ਡਾਇਰੈਕਟਰ ਜਨਰਲ ਹਰਗੋਬਿੰਦ ਸਿੰਘ ਧਾਲੀਵਾਲ ਨੇ 'ਨਵੀਨ ਨਵਾਂ ਸੰਹਿਤਾ' ਪ੍ਰਦਰਸ਼ਨੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਿੱਘਾ ਸਵਾਗਤ ਕੀਤਾ ਅਤੇ ਸ਼ਾਹ ਨੂੰ ਸਮਾਗਮ ਨੂੰ ਸਫ਼ਲ ਬਣਾਉਣ ਦੀਆਂ ਯੋਜਨਾਵਾਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ | ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.), ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਅਤੇ ਭਾਰਤੀ ਸੁਰੱਖਿਆ ਨਿਯਮ (ਬੀ.ਐਸ.ਏ.) ਦੇ ਅੰਤਰਗਤ ਕੀਤੇ ਗਏ ਸੁਧਾਰਾਂ ਨੂੰ ਦਰਸਾਉਣ ਵਾਲੇ ਪੋਸਟਰਾਂ ਤੋਂ ਸਜੇ 10 ਕਿਓਸਕ ਅਤੇ ਸਟਾਲ ਲਗਾਏ ਗਏ ਹਨ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਇਕ ਨਾਗਰਿਕ-ਕੇਂਦਿ੍ਤ ਪ੍ਰਦਰਸ਼ਨੀ ਹੈ, ਜਿਸ ਵਿਚ ਲਾਜ਼ਮੀ ਫੋਰੈਂਸਿਕ ਜਾਂਚ ਅਤੇ ਜਾਂਚ ਵਿਚ ਤਕਨਾਲੋਜੀ ਦੇ ਏਕੀਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ | ਅਸੀਂ ਨਾਗਰਿਕਾਂ ਲਈ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਸੰਬੰਧਿਤ ਨਵੇਂ ਪ੍ਰਬੰਧਾਂ ਬਾਰੇ ਜਾਣਨ ਲਈ ਵਿਸ਼ੇਸ਼ ਕਿਓਸਕ ਵੀ ਬਣਾਏ ਹਨ | ਇਸ ਤੋਂ ਇਲਾਵਾ ਉਨ੍ਹਾਂ ਨੇ ਨੇਤਾਜੀ ਸਟੇਡੀਅਮ ਵਿਚ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਉਭਾਰ 'ਆਪ' ਨੂੰ ਨਹੀਂ ਹੋ ਰਿਹਾ ਹਜ਼ਮ- ਘੋਲੀਆ <br/> ਅਗਲੀ ਖ਼ਬਰ ਟੀ.ਐਮ.ਸੀ. ਸੰਸਦ ਮੈਂਬਰ ਮੌਸਮ ਨੂਰ ਕਾਂਗਰਸ 'ਚ ਸ਼ਾਮਿਲ <br/>
Ad Position 24