14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਪੁਲਿਸ ਮੁਲਾਜ਼ਮ ਨੇ ਮੰਗੀ 'ਇੱਛਾ ਮੌਤ' <br/>

Ad Position 21
No active advertisement
ਅਜੀਤ ਡੈਸਕ 05-01-2026
ਡੱਬਵਾਲੀ, 4 ਜਨਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਕਾਲੂਆਣਾ ਵਿਖੇ ਬਿਨਾਂ ਤਕਸੀਮ ਸਾਂਝੇ ਖਾਤੇ ਦੀ 63 ਕਨਾਲ ਜੱਦੀ ਜ਼ਮੀਨ ਦੀ ਰਜਿਸਟਰੀ ਮਾਮਲੇ 'ਚ ਪੰਜ ਸਾਲਾਂ ਤੋਂ ਇਨਸਾਫ਼ ਨਾ ਮਿਲਣ 'ਤੇ 74 ਸਾਲਾ ਕਿਸਾਨ ਓਮਪ੍ਰਕਾਸ਼, ਉਸ ਦੇ ਪੁਲਿਸ ਮੁਲਾਜਮ ਪੁੱਤਰ ਸਮੇਤ ਪੰਜ ਮੈਂਬਰਾਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਚਿੱਠੀ ਲਿਖ ਕੇ 'ਇੱਛਾ ਮੌਤ' ਦੀ ਮਨਜ਼ੂਰੀ ਮੰਗੀ ਹੈ | ਚਿੱਠੀ 'ਚ ਹਰਿਆਣਾ ਪੁਲਿਸ ਦੇ ਸੀਨੀਅਰ ਕਾਂਸਟੇਬਲ ਰੋਸ਼ਨ ਲਾਲ ਨੂੰ ਕਥਿਤ ਪ੍ਰਸ਼ਾਸਨਿਕ ਤੇ ਰਾਜਨੀਤਿਕ ਦਬਾਅ ਅਤੇ ਧਮਕਾਉਣ ਦੇ ਦੋਸ਼ ਵੀ ਹਨ | ਰੋਸ਼ਨ ਲਾਲ ਮੌਜੂਦ ਸਮੇਂ ਸਿਟੀ ਟਰੈਫਿਕ 'ਚ ਤਾਇਨਾਤ ਹੈ | ਪਰਿਵਾਰ ਖ਼ੁਦ ਨੂੰ ਖ਼ਤਰੇ ਅਤੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਦੱਸ ਰਿਹਾ ਹੈ | 'ਇੱਛਾ ਮੌਤ' ਮੰਗਣ ਵਾਲੇ ਪਰਿਵਾਰ ਦੇ ਮੁਖੀ ਓਮਪ੍ਰਕਾਸ਼ ਮੁਤਾਬਕ ਉਸ ਦੇ ਨਾਨਾ ਦੀ 63 ਕਨਾਲ ਜ਼ਮੀਨ ਸਾਂਝੇ ਖਾਤੇ 'ਚ ਦਰਜ ਸੀ | ਜਮ੍ਹਾਬੰਦੀ 2017-18 ਦਾ ਹਵਾਲਾ ਦਿੰਦਿਆਂ ਉਸ ਨੇ ਦੋਸ਼ ਲਗਾਇਆ ਕਿ ਤਤਕਾਲੀ ਨਾਇਬ ਤਹਿਸੀਲਦਾਰ ਅਮਿਤ ਕੁਮਾਰ ਨੇ ਬਿਨਾਂ ਅਧਿਕਾਰਕ ਵੰਡ ਅਤੇ ਹੋਰ ਹਿੱਸੇਦਾਰਾਂ ਦੀ ਸਹਿਮਤੀ ਤੋਂ ਕਥਿਤ ਗੰਢ-ਤੁੱਪ ਕਰਕੇ ਜ਼ਮੀਨ ਦੇ ਟੁਕੜੇ ਕਰਕੇ ਗੈਰ-ਕਾਨੂੰਨੀ ਰਜਿਸਟਰੀਆਂ ਕਰ ਦਿੱਤੀਆਂ | ਇਹ ਰਜਿਸਟਰੀਆਂ ਵਸੀਕਾ ਨੰਬਰ 1834 ਤੇ 1836, ਮਿਤੀ 11 ਫਰਵਰੀ 2021 ਦੀਆਂ ਦੱਸੀਆਂ ਗਈਆਂ ਹਨ, ਜਿਹੜੀਆਂ ਹਾਈ ਕੋਰਟ ਨਿਰਦੇਸ਼ਾਂ ਅਤੇ ਹਰਿਆਣਾ ਰੇਵਿਨਿਊ ਨਿਯਮਾਂ ਦੀ ਉਲੰਘਣਾ ਹਨ | ਬੁਜ਼ੁਰਗ ਕਿਸਾਨ ਦਾ ਦੋਸ਼ ਹੈ ਕਿ ਡੀ.ਸੀ. ਸਿਰਸਾ, 'ਸੀਐਮ ਵਿੰਡੋ' ਅਤੇ ਮੁੱਖ ਮੰਤਰੀ ਕੈਂਪ ਦਫ਼ਤਰ 'ਚ ਸ਼ਿਕਾਇਤਾਂ ਦੇ ਬਾਵਜੂਦ ਉਸ ਦੇ ਬਿਆਨ ਲਏ ਬਗੈਰ ਜਾਂਚ ਪੂਰੀ ਦਿਖਾ ਦਿੱਤੀ ਗਈ ਅਤੇ ਮੁਲਾਜਮਾਂ ਨੂੰ ਕਲੀਨ ਚਿਟ ਦੇ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ਪੰਜਾਬ 'ਚ 117 ਸੀਟਾਂ 'ਤੇ ਹੀ ਮਜ਼ਬੂਤੀ ਨਾਲ ਲੜੇਗੀ-ਤਰੁਣ ਚੁੱਘ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24