ਗੁਰਜਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਅੜੈਚਾ।
ਲੋਹਟਬੱਦੀ, 4 ਜਨਵਰੀ (ਕੁਲਵਿੰਦਰ ਸਿੰਘ ਡਾਂਗੋੋਂ)-ਜਨਤਕ ਵੰਡ ਪ੍ਰਣਾਲੀ ਅਧੀਨ ਭਾਰਤ ਦੇ ਕਰੀਬ 82 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਵੰਡ ਕਰਨ ਵਾਲੇ 6 ਲੱਖ ਡਿਪੂ ਹੋਲਡਰਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਰੂਪ ਰੇਖਾ ਉਲੀਕਣ ਵਾਸਤੇ ਕੌਮੀ ਮੀਟਿੰਗ 7 ਜਨਵਰੀ ਨੂੰ ਹੈਦਰਾਬਾਦ 'ਚ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਜਿੰਦਰ ਸਿੰਘ ਸਿੱਧੂ ਕੌਮੀ ਮੀਤ ਪ੍ਰਧਾਨ ਆਲ ਇੰਡੀਆ ਫੇਅਰਪ੍ਰਾਈਸ਼ ਸ਼ਾਪ ਡੀਲਰ ਫੈੱਡਰੇਸ਼ਨ ਅਤੇ ਕਰਮਜੀਤ ਸਿੰਘ ਅੜੈਚਾਂ ਫੈੱਡਰੇਸ਼ਨ ਦੇ ਕੌਮੀ ਸਹਾਇਕ ਸਕੱਤਰ ਨੇ ਦੱਸਿਆ ਕਿ ਬਜਟ-2026 ਦੌਰਾਨ ਡਿਪੂ ਹੋਲਡਰਾਂ ਦੀ ਆਮਦਨੀ 'ਚ ਵਾਧੇ ਬਾਰੇ ਯੋਜਨਾ, ਕਮਿਸ਼ਨ ਦੇਣ 'ਚ ਲਗਾਤਾਰ ਹੁੰਦੀ ਦੇਰੀ ਦੇ ਹੱਲ ਲਈ ਸਰਕਾਰ ਨਾਲ ਰਾਬਤਾ ਬਣਾਉਣ ਦੀ ਯੋਜਨਾ ਉਲੀਕੀ ਜਾਵੇਗੀ।
ਡਿਪੂ ਹੋਲਡਰ ਯੂਨੀਅਨ ਦੀ ਕੌਮੀ ਮੀਟਿੰਗ ਹੈਦਰਾਬਾਦ 'ਚ 7 ਨੂੰ-ਸਿੱਧੂ/ਅੜੈਚਾਂ <br/>
ਅਜੀਤ ਡੈਸਕ
05-01-2026