20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਗੁਲਾਟੀ ਨੂੰ ਅੱਜ ਕੀਤਾ ਜਾਵੇਗਾ ਅਦਾਲਤ 'ਚ ਪੇਸ਼ <br/>

Ad Position 21
No active advertisement
ਅਜੀਤ ਡੈਸਕ 06-01-2026

ਐੱਸ. ਏ. ਐੱਸ. ਨਗਰ, 5 ਜਨਵਰੀ (ਕਪਿਲ ਵਧਵਾ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਦੱਸੇ ਜਾਣ ਵਾਲੇ ਹਰਪ੍ਰੀਤ ਸਿੰਘ ਗੁਲਾਟੀ ਦੇ ਪੁਲਿਸ ਰਿਮਾਂਡ ਦੀ ਅਰਜ਼ੀ ਸੰਬੰਧੀ ਅੱਜ ਮੁਹਾਲੀ ਅਦਾਲਤ ਵਿਖੇ ਕਰੀਬ ਦੋ ਘੰਟਿਆਂ ਤੱਕ ਬਹਿਸ ਹੋਈ, ਉਪਰੰਤ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਗੁਲਾਟੀ ਨੂੰ ਮੰਗਲਵਾਰ ਨੂੰ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ | ਦੱਸ ਦਈਏ ਕਿ ਮਜੀਠੀਆ ਖ਼ਿਲਾਫ਼ 25 ਜੂਨ 2025 ਨੂੰ ਕਰੀਬ 550 ਕਰੋੜ ਰੁ. ਦਾ ਡੀ. ਏ. ਕੇਸ ਦਰਜ ਕੀਤਾ ਗਿਆ ਸੀ, ਜਦਕਿ ਚਾਰਜਸ਼ੀਟ ਵਿਚ ਇਹ ਅੰਕੜਾ 700 ਕਰੋੜ ਰੁ. ਨੂੰ ਪਾਰ ਕਰ ਗਿਆ ਹੈ | ਇਸੇ ਮਾਮਲੇ ਦੇ ਸੰਬੰਧ ਵਿਚ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪਹਿਲਾਂ ਗਵਾਹ ਬਣਾਏ ਗਏ ਹਰਪ੍ਰੀਤ ਸਿੰਘ ਗੁਲਾਟੀ ਨੂੰ 29 ਨਵੰਬਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਅੱਜ ਰਿਮਾਂਡ ਦੀ ਅਰਜ਼ੀ ਮੌਕੇ ਇਸਤਗਾਸਾ ਪੱਖ ਦੀ ਤਰਫੋਂ ਵਿਸ਼ੇਸ਼ ਸਰਕਾਰੀ ਵਕੀਲ ਫੈਰੀ ਸੌਫਤ ਪੇਸ਼ ਹੋਏ, ਜਦਕਿ ਗੁਲਾਟੀ ਦੇ ਵਕੀਲ ਸੀ. ਐੱਸ. ਬਖਸ਼ੀ ਨੇ ਬਚਾਅ ਧਿਰ ਦੀ ਅਗਵਾਈ ਕੀਤੀ | ਸਰਕਾਰੀ ਧਿਰ ਨੇ ਦਲੀਲ ਦਿੱਤੀ ਕਿ ਤਫ਼ਤੀਸ਼ੀ ਅਫ਼ਸਰ ਦੇ ਹੱਥ ਗੁਲਾਟੀ ਦੀਆਂ 6 ਫਰਮਾਂ, ਜਿਨ੍ਹਾਂ ਵਿਚ ਅਕਾਸ਼ ਸਪਰੀਟਿਸ, ਏ. ਡੀ. ਇੰਟਰਪ੍ਰਾਈਜਿਜ਼ ਅਤੇ ਯੂ. ਵੀ. ਇੰਟਰਪ੍ਰਾਈਜ਼ਿਜ਼ ਆਦਿ ਸ਼ਾਮਿਲ ਹਨ, ਬਾਰੇ ਹੋਰ ਸਬੂਤ ਲੱਗੇ ਹਨ | ਵਿਜੀਲੈਂਸ ਦਾ ਦਾਅਵਾ ਹੈ ਕਿ ਸਾਲ 2007 ਤੋਂ ਲੈ ਕੇ 2017 ਦੇ ਵਿਚਕਾਰ ਮਜੀਠੀਆ ਵਲੋਂ ਮੰਤਰੀ ਰਹਿੰਦਿਆਂ ਉਠਾਏ ਗਏ ਗ਼ੈਰ-ਕਾਨੂੰਨੀ ਵਿੱਤੀ ਲਾਭਾਂ ਨੂੰ ਗੁਲਾਟੀ ਦੀਆਂ ਫਰਮਾਂ ਜ਼ਰੀਏ ਛੁਪਾਇਆ ਗਿਆ ਸੀ | ਇਸ ਮੌਕੇ ਬਚਾਅ ਧਿਰ ਨੇ ਇਹ ਦਲੀਲ ਦਿੱਤੀ ਕਿ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਪੁੱਛਗਿੱਛ ਲਈ ਕਾਫ਼ੀ ਸਮਾਂ ਮਿਲ ਚੁੱਕਿਆ ਹੈ ਅਤੇ ਹੁਣ ਉਹ ਮਾਮਲੇ ਨੂੰ ਨਾਜਾਇਜ਼ ਖਿੱਚ ਰਹੇ ਹਨ | ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਜੇਲ੍ਹ ਵਿਚ ਨਜ਼ਰਬੰਦ ਗੁਲਾਟੀ ਨੂੰ ਮੁਹਾਲੀ ਅਦਾਲਤ ਵਿਖੇ ਨਿੱਜੀ ਤੌਰ 'ਤੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ, ਲਿਹਾਜ਼ਾ ਹੁਣ ਜੇਲ੍ਹ ਪ੍ਰਸ਼ਾਸਨ ਵਲੋਂ ਗੁਲਾਟੀ ਦਾ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਕੇ ਉਸ ਨੂੰ ਮੁਹਾਲੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿਥੋਂ ਸੰਭਾਵੀ ਤੌਰ 'ਤੇ ਗੁਲਾਟੀ ਨੂੰ ਪੁਲਿਸ ਰਿਮਾਂਡ ਤਹਿਤ ਵਿਜੀਲੈਂਸ ਨੂੰ ਸੌਂਪ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ 5ਵੀਂ ਸ਼੍ਰੇਣੀ ਦੇ ਸਾਲਾਨਾ ਮੁਲਾਂਕਣ ਮਾਰਚ-2026 ਦੀ ਡੇਟਸ਼ੀਟ ਜਾਰੀ ਅਗਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਨਿਖੇਧੀ
Ad Position 24