19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

12 ਸਾਲਾਂ ’ਚ ਭਾਰਤ ਦੀ ਅਰਥਵਿਵਸਥਾ ਦੀ ਤਸਵੀਰ ਬਦਲੀ-ਮੋਦੀ

ਨਵੀਂ ਦਿੱਲੀ, 19 ਨਵੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਫਿੱਕੀ ਦੇ ਸ਼ਤਾਬਦੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ’ਚ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ ਹੈ ਅਤੇ ਦੇਸ਼ ਦੇ ਲੋਕ ਤੇਜ਼ੀ ਨਾਲ ਗ਼ਰੀਬੀ ਤੋਂ ਬਾਹਰ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਅਰਥਵਿਵਸਥਾ ਹੈ।

Ad Position 21
No active advertisement
ਫਿੱਕੀ ਦੇ ਸ਼ਤਾਬਦੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਦੇ ਹੋਏ। 20-11-2026

ਨਵੀਂ ਦਿੱਲੀ, 19 ਨਵੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਫਿੱਕੀ ਦੇ ਸ਼ਤਾਬਦੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ’ਚ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ ਹੈ ਅਤੇ ਦੇਸ਼ ਦੇ ਲੋਕ ਤੇਜ਼ੀ ਨਾਲ ਗ਼ਰੀਬੀ ਤੋਂ ਬਾਹਰ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਅਰਥਵਿਵਸਥਾ ਹੈ। ਪ੍ਰਧਾਨ ਮੰਤਰੀ ਨੇ ਅਸਿੱਧੇ ਢੰਗ ਨਾਲ ਵਿਰੋਧੀ ਧਿਰਾਂ ’ਤੇ ਵੀ ਤਨਜ਼ ਕੱਸਦਿਆਂ ਕਿਹਾ ਕਿ ਸ਼ਾਮ-ਸਵੇਰੇ ਗਾਲ੍ਹਾਂ ਕੱਢਣ ਨਾਲ ਦੇਸ਼ ਅੱਗੇ ਨਹੀਂ ਵਧਦਾ। ਪ੍ਰਧਾਨ ਮੰਤਰੀ ਦਾ ਉਕਤ ਬਿਆਨ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਆਪਣੇ ਅਮਰੀਕਾ ਦੌਰੇ ਦੌਰਾਨ ਭਾਰਤ ਦੀ ਆਰਥਿਕ ਸਥਿਤੀ ਨੂੰ ਲੈ ਕੇ ਕੇਂਦਰ ’ਤੇ ਲਗਾਏ ਦੋਸ਼ਾਂ ਦੇ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਅਮਰੀਕਾ ’ਚ ਅਤੇ ਬਾਅਦ ’ਚ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਵੀ ਦਾਅਵਾ ਕਰਦਿਆਂ ਕਿਹਾ ਸੀ ਕਿ ਭਾਰਤ ਇਕ ਆਰਥਿਕ ਆਫ਼ਤ ਦੇ ਦਰਵਾਜ਼ੇ ’ਤੇ ਖੜ੍ਹਾ ਹੈ। ਉਨ੍ਹਾਂ ਇਸ ਨੂੰ ‘ਕੌੜੀ ਸਚਾਈ’ ਕਰਾਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਭਰੋਸਾ ਨਹੀਂ ਹੈ ਕਿ ਉਨ੍ਹਾਂ ਦੀ ਡਿਗਰੀ ਉਨ੍ਹਾਂ ਨੂੰ ਨੌਕਰੀ ਦਿਵਾ ਪਾਏਗੀ ਅਤੇ ਵਿਦਿਆਰਥੀਆਂ ਨੂੰ ਡਰ ਹੈ ਕਿ ਪੇਪਰ ਲੀਕ ਰਾਹੀਂ ਭਵਿੱਖ ਬਰਬਾਦ ਨਾ ਹੋ ਜਾਏ। ਮੋਦੀ ਨੇ ਭਾਰਤ ’ਚ ਲਗਾਤਾਰ ਵਿਕਾਸ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਕਤੂਬਰ ’ਚ ਭਾਰਤ ਦਾ ਆਯਾਤ ਤਕਰੀਬਨ 50 ਅਰਬ ਡਾਲਰ ਰਿਹਾ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਮਹੀਨੇਵਾਰ ਅੰਕੜਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਮਜ਼ਬੂਤ ਪ੍ਰਦਰਸ਼ਨ ਕਾਰਨ ਮੂਡੀਜ਼ ਰੇਟਿੰਗਸ, ਐਸ. ਐਂਡ ਪੀ. ਗਲੋਬਲ ਰੇਟਿੰਗਸ, ਫਿਚ ਰੇਟਿੰਗਸ, ਵਿਸ਼ਵ ਬੈਂਕ ਅਤੇ ਏਸ਼ੀਅਨ ਡਿਵੈੱਲਪਮੈਂਟ ਬੈਂਕ ਜਿਹੀਆਂ ਸੰਸਥਾਵਾਂ ਦੇਸ਼ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਰਹੀਆਂ ਹਨ। ਮੋਦੀ ਨੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ 1970 ਦੇ ਦਹਾਕੇ ’ਚ ਜਦੋਂ ‘ਗ਼ਰੀਬੀ ਹਟਾਉ’ ਦਾ ਨਾਅਰਾ ਦਿੱਤਾ ਗਿਆ ਸੀ, ਉਸ ਵੇਲੇ ਵੀ ਗ਼ਰੀਬੀ ਨੂੰ ਖ਼ਤਮ ਕੀਤਾ ਜਾ ਸਕਦਾ ਸੀ। ਪਰ ਉਸ ਵੇਲੇ ਦੀਆਂ ਨੀਤੀਆਂ ’ਚ ਕਮੀ ਸੀ ਅਤੇ ਸਹੀ ਇਰਾਦੇ ਦੀ ਵੀ ਕਮੀ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਹੀ ਨੀਤੀਆਂ ਅਤੇ ਸਹੀ ਇਰਾਦੇ ਨਾਲ ਕੰਮ ਕੀਤਾ ਤਾਂ ਸਿਰਫ਼ 12-13 ਸਾਲਾਂ ’ਚ 50 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 100 ਸਾਲਾਂ ’ਚ ਭਾਰਤ ਦੀ ਅਰਥਵਿਵਸਥਾ ਨੇ ਕਈ ਦੌਰ ਵੇਖੇ। ਲਾਈਸੈਂਸ ਕੋਟਾ, ਰਾਸ਼ਟਰੀਕਰਨ ਦਾ ਨਾਕਾਮ ਤਜਰਬਾ ਵੇਖਿਆ ਅਤੇ 21ਵੀਂ ਸਦੀ ’ਚ ਭਾਰਤ ਨੂੰ ਕਮਜ਼ੋਰ ਅਰਥਵਿਵਸਥਾਵਾਂ ’ਚ ਗਿਣਿਆ ਜਾਣ ਲੱਗਾ। ਪਰ ਪਿਛਲੇ 12 ਸਾਲਾਂ ’ਚ ਨੌਜਵਾਨ, ਕਿਸਾਨਾਂ, ਮਜ਼ਦੂਰਾਂ ਅਤੇ ਉਦਯੋਗ ਜਗਤ ਦੇ ਲੋਕਾਂ ਨੇ ਮਿਲ ਕੇ ਹਾਲਾਤ ਬਦਲੇ ਹਨ। ਮੋਦੀ ਨੇ ਫਿੱਕੀ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਨੂੰ ਵੱਡੀ ਉਪਲਬਧੀ ਦੱਸਦਿਆਂ ਕਿਹਾ ਕਿ ਫਿੱਕੀ ਨੇ ਭਾਰਤੀ ਉਦਯੋਗ ਦੀਆਂ ਕਈ ਉਪਲਬਧੀਆਂ ਵੇਖੀਆਂ ਹਨ। ਹੁਣ ਇਹ ਤੈਅ ਕਰਨ ਦਾ ਸਮਾਂ ਹੈ ਕਿ ਭਾਰਤੀ ਉਦਯੋਗ ਅਗਲੇ 20 ਸਾਲਾਂ ’ਚ ਕੀ ਹਾਸਿਲ ਕਰ ਸਕਦਾ ਹੈ।

 

Ad Position 22
No active advertisement
ਪਿਛਲੀ ਖ਼ਬਰ ਅਸਤੀਫ਼ੇ ਮਗਰੋਂ ਮੈਨੂੰ ਹਟਾਉਣ ਦੀ ਕਾਰਵਾਈ ਬੇਲੋੜੀ-ਜਸਟਿਸ ਵਰਮਾ ਅਗਲੀ ਖ਼ਬਰ ਸੁਪਰੀਮ ਕੋਰਟ ਤੋਂ ਆਜ਼ਮ ਖ਼ਾਨ ਨੂੰ ਵੱਡੀ ਰਾਹਤ ਸਰਬਉੱਚ ਅਦਾਲਤ ਨੇ ਅੰਤਰਿਮ ਜ਼ਮਾਨਤ ਖ਼ਿਲਾਫ਼ ਈ.ਡੀ. ਦੀ ਪਟੀਸ਼ਨ ਕੀਤੀ ਖ...
Ad Position 24