12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਾਕਿ ਸਿੱਖ ਗੁਰਦੁਆਰਾ ਕਮੇਟੀ ਪਿਛਲੇ 26 ਵਰਿ੍ਹਆਂ ਤੋਂ ਪੇਸ਼ ਨਹੀਂ ਕਰ ਸਕੀ ਬਜਟ ਗੁਰਦੁਆਰਿਆਂ ਨਾਲ ਸੰਬੰਧਿਤ ਸੇਵਾ ਕਾਰਜ ਗੋਲਕਾਂ ਦੇ ਚੜ੍ਹਾਵੇ ਨਾਲ ਹੋ ਰਹੇ <br/>

Ad Position 21
No active advertisement
ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਉਥੋਂ ਦੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕਾਇਮ ਕੀਤੀ ਗਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਖ਼ਰਚਿਆਂ ਦੇ ਭੁਗਤਾਨ ਲਈ ਪਿਛਲੇ 26 ਵਰਿ੍ਹਆਂ 'ਚ ਆਪਣਾ ਬਜਟ ਪੇਸ਼ ਨਹੀਂ ਕਰ ਸਕੀ ਹੈ ਅਤੇ ਉਹ ਗੋਲਕਾਂ 'ਚ ਚੜ੍ਹਾਵੇ ਦੀ ਇਕੱਠੀ ਹੋਈ ਮਾਇਆ ਨਾਲ ਗੁਰਦੁਆਰਿਆਂ ਨਾਲ ਸੰਬੰਧਿਤ ਸੇਵਾ-ਕਾਰਜ ਕਰ ਰਹੀ ਹੈ | ਕਮੇਟੀ ਦਾ ਮੁੱਖ ਦਫ਼ਤਰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ ਹੈ | ਹਸਨ ਅਬਦਾਲ ਤੋਂ 'ਅਜੀਤ' ਨਾਲ ਇਸ ਬਾਰੇ ਗੱਲਬਾਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਆਗੂ ਸਤਵੰਤ ਸਿੰਘ ਨੇ ਦੱਸਿਆ ਕਿ ਪਾਕਿ ਗੁਰਦੁਆਰਾ ਕਮੇਟੀ ਗੋਲਕਾਂ 'ਚ ਇਕੱਠੀ ਹੋਈ ਚੜ੍ਹਾਵੇ ਦੀ ਰਕਮ ਨਾਲ ਲੰਗਰ, ਕੜਾਹ ਪ੍ਰਸਾਦਿ, ਪਿੰਨੀ ਪ੍ਰਸਾਦਿ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬਾਨ 'ਚ ਨਿਯੁਕਤ 70 ਤੋਂ ਵਧੇਰੇ ਗ੍ਰੰਥੀ ਸਿੰਘਾਂ, ਕੀਰਤਨੀਆਂ, ਸੇਵਾਦਾਰਾਂ ਆਦਿ ਦੀਆਂ ਤਨਖ਼ਾਹਾਂ ਦੇ ਰਹੀ ਹੈ, ਜਿਸ ਦੇ ਲਈ ਬਕਾਇਦਾ ਲੰਗਰ, ਪਿੰਨੀ ਪ੍ਰਸਾਦਿ, ਕੜਾਹ ਪ੍ਰਸਾਦਿ ਅਤੇ ਰਹਿਤ ਮਰਿਆਦਾ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਖ਼ਰਚਿਆਂ ਦਾ ਹਿਸਾਬ ਰੱਖਦੀਆਂ ਹਨ | ਗੁਰਦੁਆਰਾ ਕਮੇਟੀ ਵਲੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਬਾਕੀ ਗੁਰਦੁਆਰਿਆਂ ਦੀਆਂ ਗੋਲਕਾਂ 'ਚ ਇਕੱਠੀ ਹੋਣ ਵਾਲੀ ਚੜ੍ਹਾਵੇ ਦੀ ਰਕਮ ਦਾ ਸਾਰਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ | ਨਿਯਮਾਂ ਮੁਤਾਬਿਕ ਗੋਲਕਾਂ ਦੀ ਰਕਮ 'ਚੋਂ ਯਾਤਰੂਆਂ ਦੇ ਲੰਗਰ, ਰਿਹਾਇਸ਼, ਮੈਡੀਕਲ ਆਦਿ ਸੁਵਿਧਾਵਾਂ 'ਤੇ ਖ਼ਰਚ ਕਰਨ ਬਾਅਦ ਬਾਕੀ ਬਚੀ ਰਕਮ ਕਮੇਟੀ ਦੇ ਹਬੀਬ ਬੈਂਕ ਲਿਮਟਿਡ, ਲਾਹੌਰ ਸਿਵਲ ਲਾਈਨਜ਼ ਸਮੇਤ ਬਾਕੀ ਬੈਂਕ ਖਾਤਿਆਂ 'ਚ ਜਮ੍ਹਾ ਕਰਵਾਈ ਜਾਂਦੀ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਾਹੌਰ ਸਮੇਤ ਪਾਕਿ ਦੇ 18 ਕਾਰਜਸ਼ੀਲ ਗੁਰਦੁਆਰਿਆਂ 'ਚੋਂ 16 ਵਿਚ ਚੜ੍ਹਾਵੇ ਲਈ ਗੋਲਕਾਂ ਮੌਜੂਦ ਹਨ | ਸਤਵੰਤ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦੇ ਅੰਦਰ ਸਿੱਖ ਰਹਿਤ ਮਰਿਆਦਾ ਨਾਲ ਸੰਬੰਧਿਤ ਸਾਰੇ ਖਰਚੇ ਕਮੇਟੀ ਵਲੋਂ ਕੀਤੇ ਜਾਂਦੇ ਹਨ, ਜਦਕਿ ਪੱਕੇ ਗ੍ਰੰਥੀ ਸਿੰਘਾਂ ਅਤੇ ਮੁਸਲਿਮ ਕੇਅਰ ਟੇਕਰਜ਼ (ਮੈਨੇਜਰਾਂ) ਸਮੇਤ ਹੋਰ ਸਹਾਇਕ ਅਮਲੇ ਦੀਆਂ ਤਨਖ਼ਾਹਾਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਦਿੱਤੀਆਂ ਜਾ ਰਹੀਆਂ ਹਨ | ਦੱਸਣਯੋਗ ਹੈ ਕਿ 11 ਅਪ੍ਰੈਲ 1999 ਨੂੰ ਹੋਂਦ 'ਚ ਆਈ ਪਾਕਿ ਗੁਰਦੁਆਰਾ ਕਮੇਟੀ ਵਲੋਂ ਪਾਕਿ 'ਚ ਹੋਣ ਵਾਲੇ ਸਾਰੇ ਧਾਰਮਿਕ ਸਮਾਗਮ ਈ. ਟੀ. ਪੀ. ਬੀ. ਨਾਲ ਸਾਂਝੇ ਤੌਰ 'ਤੇ ਮਿਲ ਕੇ ਕਰਵਾਏ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਮਰੀਜ਼ਾਂ ਦਾ ਇਲਾਜ ਕਰ ਰਹੇ 6 ਲੱਖ ਤੋਂ ਵੱਧ ਨਕਲੀ ਡਾਕਟਰ <br/> ਅਗਲੀ ਖ਼ਬਰ ਜੀ.ਬੀ. ਰਿਅਲਟੀ ਨੇ ਨਿਊ ਚੰਡੀਗੜ੍ਹ 'ਚ ਆਪਣੇ ਰਿਹਾਇਸ਼ੀ ਪ੍ਰਾਜੈਕਟ 'ਓਪਸ ਵਨ' ਦਾ ਅਲਟਰਾ-ਲਗਜ਼ਰੀ ਸ਼ੋਅ-ਹੋਮ ਲਾਂਚ ਕੀਤਾ...
Ad Position 24