05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੱਛਮੀ ਬੰਗਾਲ ਦੇ ਪਾਨਾਗੜ੍ਹ ਵਿਖੇ ਗੁਰਦੁਆਰਾ ਸ਼੍ਰੋਮਣੀ ਭਗਤ ਜੈਦੇਵ ਦੇ ਜਨਮ ਅਸਥਾਨ ਵਿਖੇ ਗੁਰਮਤਿ ਸਮਾਗਮ ਅੱਜ <br/>

Ad Position 21
No active advertisement
ਅਜੀਤ ਡੈਸਕ 25-01-2026
ਤਰਨ ਤਾਰਨ, 24 ਜਨਵਰੀ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਪ੍ਰਬੰਧ ਅਧੀਨ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ਼੍ਰੋਮਣੀ ਭਗਤ ਜੈਦੇਵ ਜੀ, ਕੈਂਦੁਲੀ ਗ੍ਰਾਮ, ਪਾਨਾਗੜ੍ਹ (ਪੱਛਮੀ ਬੰਗਾਲ) ਵਿਖੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਜਾਰੀ ਹੈ | ਭਗਤ ਜੈਦੇਵ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਜਿਨ੍ਹਾਂ ਦੀ ਯਾਦ ਵਿਚ ਭਾਰਤ ਅੰਦਰ ਪਹਿਲਾ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਚੱਲ ਰਹੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸ਼ਬਦਲ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਥਾਨਕ ਸੰਗਤਾਂ ਵਲੋਂ ਭਗਤ ਜੈਦੇਵ ਦੇ ਜਨਮ ਦਿਹਾੜੇ ਅਤੇ ਮਾਘੀ ਦੇ ਦਿਹਾੜੇ ਨੂੰ ਸਮਰਪਿਤ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਾਲਾਨਾ ਗੁਰਮਤਿ ਸਮਾਗਮ ਮਨਾਇਆ ਜਾ ਰਿਹਾ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਥਾਵਾਚਕ ਗਿਆਨੀ ਸਤਨਾਮ ਸਿੰਘ, ਗਿਆਨੀ ਗੁਰਨੂਰ ਸਿੰਘ ਦਮਦਮੀ ਟਕਸਾਲ ਅਤੇ ਕੋਲਕਾਤਾ ਤੇ ਪੰਜਾਬ ਤੋਂ ਹੋਰ ਕਈ ਕੀਰਤਨੀ ਜਥੇ ਪਹੁੰਚ ਰਹੇ ਹਨ, ਜੋ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਸੰਗਤਾਂ ਨੂੰ ਕਥਾ-ਕੀਰਤਨ ਰਾਹੀਂ ਨਿਹਾਲ ਕਰਨਗੇ | ਇਸ ਮੌਕੇ ਸੰਗਤਾਂ ਵਿਚ ਜਥੇਦਾਰ ਸੁਖਦੇਵ ਸਿੰਘ ਪੂਹਲਾ, ਜਗਰੀਤ ਸਿੰਘ ਬੰਟੀ (ਪਾਨਾਗੜ੍ਹ), ਭਾਈ ਆਤਮਾ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਅਮਰਜੀਤ ਸਿੰਘ, ਸਾਹਿਬ ਸਿੰਘ, ਲਖਬੀਰ ਸਿੰਘ ਲਾਡੀ, ਕਲਕੱਤੇ ਤੋਂ ਸੇਠ ਪ੍ਰਗਟ ਸਿੰਘ, ਅਜੈਬ ਸਿੰਘ ਬੋਪਰਾਏ, ਬਲਕਾਰ ਸਿੰਘ ਗਿੱਲ, ਰਤਨਜੀਤ ਸਿੰਘ ਗਿੱਲ, ਬਚਿੱਤਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਸੁਖਚੈਨ ਸਿੰਘ, ਸਤਨਾਮ ਸਿੰਘ, ਜਗਰੂਪ ਸਿੰਘ, ਜਥੇਦਾਰ ਪਿਆਰਾ ਸਿੰਘ ਕਨੇਡਾ, ਮੱਸਾ ਸਿੰਘ ਸੁਹਾਵਾ, ਸੇਠ ਬਿੱਲਾ ਸਿੰਘ ਠੱਠਾ ਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਘੂ ਉਦਯੋਗਾਂ ਨੂੰ ਦਿੱਤੀ ਜਾਵੇ ਸਿੰਗਲ ਵਿੰਡੋ ਸਿਸਟਮ ਦੀ ਸਹੂਲਤ : ਆਈ.ਪੀ. ਖੁਰਾਣਾ <br/> ਅਗਲੀ ਖ਼ਬਰ ਟਰੰਪ ਨੇ ਕੈਨੇਡਾ ਨੂੰ ਦਿੱਤੀ 100 ਫ਼ੀਸਦ ਟੈਰਿਫ਼ ਦੀ ਧਮਕੀ <br/>
Ad Position 24
No active advertisement