ਮੁੰਬਈ, 6 ਫਰਵਰੀ (ਪੀ.ਟੀ.ਆਈ.)-ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ 55 ਕਰੋੜ ਰੁਪਏ ਦੇ ਕੇਨਰਾ ਬੈਂਕ ਦੀ ਅਗਵਾਈ ਵਾਲੇ ਕੰਸੋਰਟੀਅਮ ਕਰਜ਼ਾ ਧੋਖਾਧੜੀ ਮਾਮਲੇ 'ਚ ਇਕ ਮੈਜਿਸਟ੍ਰੇਟ ਦੁਆਰਾ ਜਾਰੀ ਕੀਤੇ ਗਏ ਸੰਮਨਾਂ ਨੂੰ ਚੁਣÏਤੀ ਦੇਣ ਵਾਲੀ ਹੀਰਾ ਵਪਾਰੀ ਮੇਹੁਲ ਚੋਕਸੀ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ | ਵਿਸ਼ੇਸ਼ ਸੀ.ਬੀ.ਆਈ. ਜੱਜ ਜੇ.ਪੀ. ਡੇਰੇਕਰ ਨੇ 2 ਫਰਵਰੀ ਦੇ ਆਪਣੇ ਫ਼ੈਸਲੇ, ਜਿਸਦੇ ਵੇਰਵੇ ਸ਼ੁੱਕਰਵਾਰ ਨੂੰ ਉਪਲਬਧ ਕਰਵਾਏ ਗਏ ਸਨ, 'ਚ ਕਿਹਾ ਕਿ ਮੈਜਿਸਟ੍ਰੇਟ ਦਾ ਹੁਕਮ ਅਣਉਚਿਤ, ਗਲਤ ਜਾਂ ਗੈਰ-ਕਾਨੂੰਨੀ ਨਹੀਂ ਸੀ ਅਤੇ ਇਸ ਲਈ, ਕਿਸੇ ਦਖਲ ਦੀ ਲੋੜ ਨਹੀਂ ਸੀ | ਪਿਛਲੇ ਸਾਲ ਅਪ੍ਰੈਲ 'ਚ ਇਕ ਮੈਜਿਸਟ੍ਰੇਟ ਅਦਾਲਤ ਨੇ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ ਦੁਆਰਾ ਦਾਇਰ ਚਾਰਜਸ਼ੀਟ 'ਤੇ ਗੌਰ ਕੀਤਾ ਗਿਆ ਸੀ ਤੇ ਬਾਅਦ 'ਚ ਚੋਕਸੀ ਤੇ ਗੀਤਾਂਜਲੀ ਸਮੂਹ ਦੇ ਦੋ ਸਾਬਕਾ ਕਰਮਚਾਰੀਆਂ, ਵਿਪੁਲ ਚਿਤਾਲੀਆ ਤੇ ਅਨਿਯਤ ਨਾਇਰ ਸਮੇਤ ਦੋਸ਼ੀਆਂ ਨੂੰ ਸੰਮਨ ਜਾਰੀ ਕੀਤੇ ਸਨ |