28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪਸ਼ੂਆਂ ਦੀ ਖ਼ੁਰਾਕ ਮਹਿੰਗੀ ਹੋਣ ਕਾਰਨ ਪਸ਼ੂ ਪਾਲਕਾਂ ਦੀਆਂ ਵਧੀਆਂ ਮੁਸ਼ਕਿਲਾਂ

ਲਹਿਰਾਗਾਗਾ, 28 ਨਵੰਬਰ (ਅਸ਼ੋਕ ਗਰਗ)-ਪਸ਼ੂ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਪਸ਼ੂਆਂ ਦੀ ਫੀਡ ਅਤੇ ਹੋਰ ਖ਼ੁਰਾਕ ਸਮਗਰੀ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਭਾਰੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੋੜ੍ਹੇ ਸਮੇਂ ਦੌਰਾਨ ਵਾਰ-ਵਾਰ ਵਧ ਰਹੇ ਰੇਟਾਂ ਨੇ ਪਸ਼ੂ ਪਾਲਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 29-11-2026


ਦੁੱਧ ਦੇ ਭਾਅ ਨਾ ਵਧਣ ਕਾਰਨ ਘਾਟੇ ਦਾ ਖ਼ਦਸ਼ਾ


ਲਹਿਰਾਗਾਗਾ, 28 ਨਵੰਬਰ (ਅਸ਼ੋਕ ਗਰਗ)-ਪਸ਼ੂ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਪਸ਼ੂਆਂ ਦੀ ਫੀਡ ਅਤੇ ਹੋਰ ਖ਼ੁਰਾਕ ਸਮਗਰੀ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਭਾਰੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੋੜ੍ਹੇ ਸਮੇਂ ਦੌਰਾਨ ਵਾਰ-ਵਾਰ ਵਧ ਰਹੇ ਰੇਟਾਂ ਨੇ ਪਸ਼ੂ ਪਾਲਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਪਸ਼ੂ ਪਾਲਕਾਂ ’ਚ ਇਸ ਵਾਧੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਪਿੰਡ ਸੰਗਤਪੁਰਾ ਦੇ ਪਸ਼ੂ ਪਾਲਕਾਂ ਦਰਸ਼ਨ ਸਿੰਘ, ਪ੍ਰੇਮ ਬਾਠ, ਦਿਲਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਖੋਖਰ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਪਸ਼ੂ ਪਾਲਣ ਦਾ ਧੰਦਾ ਕਰ ਰਹੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਪਸ਼ੂਆਂ ਦੀ ਖ਼ੁਰਾਕ ਉੱਤੇ ਹੋਣ ਵਾਲਾ ਖਰਚਾ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦੁੱਧ ਦੇ ਭਾਅ ਵਿਚ ਖ਼ੁਰਾਕ ਸਮਗਰੀ ਦੀਆਂ ਕੀਮਤਾਂ ਦੇ ਅਨੁਪਾਤ ਅਨੁਸਾਰ ਵਾਧਾ ਨਹੀਂ ਹੋ ਰਿਹਾ, ਜਦਕਿ ਦੂਜੇ ਪਾਸੇ ਫੀਡ, ਸਰ੍ਹੋਂ ਦੀ ਖਲ ਅਤੇ ਬੜਿਆਂ ਦੀ ਖਲ ਸਮੇਤ ਹੋਰ ਖ਼ੁਰਾਕ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ। ਦੋ ਮਹੀਨਿਆਂ ਦੇ ਵਿਚ ਹੀ ਸਰ੍ਹੋਂ ਦੀ ਖਲ਼ 800 ਰੁਪਏ ਕੁਇੰਟਲ ਅਤੇ ਫੀਡ ਦੇ ਰੇਟ 600 ਰੁਪਏ ਕੁਇੰਟਲ ਤੱਕ ਵਧ ਗਏ ਹਨ। ਇਸ ਕਾਰਨ ਪਸ਼ੂ ਪਾਲਕਾਂ ਲਈ ਇਹ ਧੰਦਾ ਚਲਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਫੀਡ ਤਿਆਰ ਕਰਨ ਵਾਲਿਆਂ ਕੁਝ ਕੰਪਨੀਆਂ ਨੇ 27 ਨਵੰਬਰ ਨੂੰ 200 ਰੁਪਏ ਕੁਇੰਟਲ ਫੀਡ ਦੇ ਰੇਟ ਵਧਾਏ ਹਨ। ਇਸ ਤੋਂ ਇਲਾਵਾ ਤੂੜੀ ਦੇ ਭਾਅ ਵੀ ਕਾਫ਼ੀ ਵਧ ਗਏ ਹਨ। ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਸਿੱਧਾ ਅਸਰ ਪਸ਼ੂ ਪਾਲਕਾਂ ਦੀ ਰੋਜ਼ਾਨਾ ਲਾਗਤ ਉੱਤੇ ਪੈਂਦਾ ਹੈ। ਪਸ਼ੂਆਂ ਦੀ ਖ਼ਰੀਦ, ਖ਼ੁਰਾਕ, ਦਵਾਈਆਂ, ਇਲਾਜ ਅਤੇ ਮਜ਼ਦੂਰੀ ਸਮੇਤ ਪਹਿਲਾਂ ਹੀ ਕਈ ਤਰ੍ਹਾਂ ਦੇ ਖ਼ਰਚੇ ਵਧੇ ਹੋਏ ਹਨ। ਹੁਣ ਫੀਡ ਅਤੇ ਖਲ ਦੇ ਲਗਾਤਾਰ ਵਧ ਰਹੇ ਰੇਟਾਂ ਨੇ ਛੋਟੇ ਅਤੇ ਦਰਮਿਆਨੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਸ਼ੂ ਪਾਲਕਾਂ ਨੇ ਮੰਗ ਕੀਤੀ ਹੈ ਕਿ ਵਧ ਰਹੀ ਮਹਿੰਗਾਈ ਨੂੰ ਧਿਆਨ ਵਿਚ ਰੱਖਦੇ ਹੋਏ ਦੁੱਧ ਦੇ ਰੇਟਾਂ ਵਿਚ ਵੀ ਵਾਧਾ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਜਲ ਸੈਨਾ ਅਧਿਕਾਰੀ ਬਣ ਕੇ ਕਾਰੋਬਾਰੀ ਨਾਲ ਨੌਜਵਾਨ ਵਲੋਂ 40 ਲੱਖ ਦੀ ਧੋਖਾਧੜੀ ਅਗਲੀ ਖ਼ਬਰ ਪੰਜਾਬ ਅੰਦਰ 2027 ’ਚ ਸਰਕਾਰ ਬਣਾਉਣ ’ਚ ਮਾਲਵੇ ਦੀ ਹੋਵੇਗੀ ਅਹਿਮ ਭੂਮਿਕਾ
Ad Position 24