ਸਿੱਖਿਆ ਰਾਹੀਂ ਹੀ ਭਾਰਤ ਬਣੇਗਾ ਵਿਸ਼ਵ ਗੁਰੂ-ਸਵਾਮੀ ਰਾਮਦੇਵ
ਕੋਬਸੇ ਦਾ 3 ਦਿਨਾਂ ਅੰਤਰਰਾਸ਼ਟਰੀ ਸੰਮੇਲਨ ਸਮਾਪਤ
ਹਰਿਦੁਆਰ, 28 ਨਵੰਬਰ (ਅਜੀਤ ਬਿਉਰੋ)–ਵਿਦਿਆਰਥੀਆਂ ਦੇ ਸਮਾਜਿਕ-ਭਾਵਨਾਤਮਕ ਵਿਕਾਸ ਤੇ ਉਨ੍ਹਾਂ ਦੀ ਭਲਾਈ ਨਾਲ ਜੁੜੀਆਂ ਚੁਣੌਤੀਆਂ ’ਤੇ ਕੇਂਦਰਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਇਥੇ ਪਤੰਜਲੀ ਰਿਸਰਚ ਇੰਸਟੀਚਿਊਟ ਦੇ ਆਡੀਟੋਰੀਅਮ ’ਚ ਸਮਾਪਤ ਹੋਇਆ। 25 ਤੋਂ 27 ਨਵੰਬਰ ਤੱਕ ਕਰਵਾਏ ਗਏ ਇਸ ਸੰਮੇਲਨ ’ਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ 41 ਸਕੂਲੀ ਸਿੱਖਿਆ ਬੋਰਡਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਹਰਿਦੁਆਰ, 28 ਨਵੰਬਰ (ਅਜੀਤ ਬਿਉਰੋ)–ਵਿਦਿਆਰਥੀਆਂ ਦੇ ਸਮਾਜਿਕ-ਭਾਵਨਾਤਮਕ ਵਿਕਾਸ ਤੇ ਉਨ੍ਹਾਂ ਦੀ ਭਲਾਈ ਨਾਲ ਜੁੜੀਆਂ ਚੁਣੌਤੀਆਂ ’ਤੇ ਕੇਂਦਰਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਇਥੇ ਪਤੰਜਲੀ ਰਿਸਰਚ ਇੰਸਟੀਚਿਊਟ ਦੇ ਆਡੀਟੋਰੀਅਮ ’ਚ ਸਮਾਪਤ ਹੋਇਆ। 25 ਤੋਂ 27 ਨਵੰਬਰ ਤੱਕ ਕਰਵਾਏ ਗਏ ਇਸ ਸੰਮੇਲਨ ’ਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ 41 ਸਕੂਲੀ ਸਿੱਖਿਆ ਬੋਰਡਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਤਿੰਨ ਦਿਨਾਂ ਤੱਕ ਬੱਚਿਆਂ ਦੇ ਸਰਵਪੱਖੀ ਵਿਕਾਸ, ਸਿੱਖਿਆ ਦੀਆਂ ਬਦਲਦੀਆਂ ਲੋੜਾਂ, ਉਨ੍ਹਾਂ ਨਾਲ ਜੁੜੀਆਂ ਚੁਣੌਤੀਆਂ ਤੇ ਭਾਰਤੀ ਸਿੱਖਿਆ ਪ੍ਰਣਾਲੀ ਦੇ ਵੱਖ-ਵੱਖ ਪਹਿਲੂਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਕੌਂਸਲ ਆਫ਼ ਬੋਰਡਜ਼ ਆਫ਼ ਸਕੂਲ ਐਜੂਕੇਸ਼ਨ ਇਨ ਇੰਡੀਆ (ਕੋਬਸੇ) ਦੀ ਜਨਰਲ ਬਾਡੀ ਦੀ ਮੀਟਿੰਗ ਵਿਚ 56ਵਾਂ ਸੰਮੇਲਨ ਤ੍ਰਿਪੁਰਾ ਵਿਚ ਕਰਵਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਸਮਾਪਤੀ ਸਮਾਰੋਹ ਦੌਰਾਨ ਯੋਗ ਗੁਰੂ ਸਵਾਮੀ ਰਾਮਦੇਵ ਨੇ ਕਿਹਾ ਕਿ ਸਿੱਖਿਆ ਰਾਹੀਂ ਹੀ ਭਾਰਤ ਵਿਸ਼ਵ ਗੁਰੂ ਬਣ ਸਕਦਾ ਹੈ। ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਸਿੱਖਿਆ ਦੇ ਖੇਤਰ ’ਚ ਵੀ ਵਿਸ਼ਵ ਗੁਰੂ ਬਣਨਾ ਹੋਵੇਗਾ। ਜਿਸ ਤਰ੍ਹਾਂ ਦੀ ਸਿੱਖਿਆ ਪ੍ਰਣਾਲੀ ਹੋਵੇਗੀ, ਉਸੇ ਅਨੁਸਾਰ ਬੱਚਿਆਂ ਦਾ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਸਰਵਪੱਖੀ ਸੋਚ, ਸਮਾਨਤਾ ਤੇ ਬਰਾਬਰੀ ਦੇ ਸਿਧਾਂਤਾਂ ਨਾਲ ਜੀਵਨ ਵਿਚ ਅੱਗੇ ਵਧਣ ਨਾਲ ਸਮੱਸਿਆਵਾਂ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ। ਉਨ੍ਹਾਂ ਦਾ ਸੁਪਨਾ ਹੈ ਕਿ ਭਾਰਤ ਵਿਚ ਅਜਿਹਾ ਸਮਾਂ ਆਵੇ, ਜਦੋਂ 90 ਤੋਂ 99 ਫ਼ੀਸਦੀ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ’ਤੇ ਮਾਣ ਮਹਿਸੂਸ ਕਰਨ।