28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਰਹੱਦਾਂ ਟੱਪ ਗਿਆ ‘ਭਾਰਤੀ ਨੈੱਟਵਰਕ’ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਬਿਨਾਂ ਵਾਈ-ਫਾਈ ਤੇ ਇੰਟਰਨੈੱਟ ਦੇ ‘ਸਿੱਧੀ’ ਗੱਲਬਾਤ

ਅੰਮ੍ਰਿਤਸਰ, 28 ਨਵੰਬਰ (ਸੁਰਿੰਦਰ ਕੋਛੜ)-ਕਹਿੰਦੇ ਹਨ ਕਿ ਜਿੱਥੇ ਸ਼ਰਧਾ ਹੋਵੇ, ਉੱਥੇ ਦੁਨੀਆਂ ਦੀਆਂ ਬਣਾਈਆਂ ਲਕੀਰਾਂ ਅਤੇ ਤਕਨੀਕੀ ਬੰਦਿਸ਼ਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ। ਕੁਝ ਅਜਿਹਾ ਹੀ ਦਿਲਚਸਪ ਅਤੇ ਹੈਰਾਨੀਜਨਕ ਨਜ਼ਾਰਾ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੇਖਣ ਨੂੰ ਮਿਲਿਆ, ਜਿੱਥੇ ਦਰਸ਼ਨਾਂ ਲਈ ਗਏ ਭਾਰਤੀ ਸ਼ਰਧਾਲੂਆਂ ਦੇ ਫੋਨਾਂ ’ਚ ਅਚਾਨਕ ਭਾਰਤੀ ਨੈੱਟਵਰਕ ਨੇ ਆਪਣੀ ਹਾਜ਼ਰੀ ਲਗਵਾ ਦਿੱਤੀ।

Ad Position 21
No active advertisement
ਅਜੀਤ ਡੈਸਕ 29-11-2026
ਅੰਮ੍ਰਿਤਸਰ, 28 ਨਵੰਬਰ (ਸੁਰਿੰਦਰ ਕੋਛੜ)-ਕਹਿੰਦੇ ਹਨ ਕਿ ਜਿੱਥੇ ਸ਼ਰਧਾ ਹੋਵੇ, ਉੱਥੇ ਦੁਨੀਆਂ ਦੀਆਂ ਬਣਾਈਆਂ ਲਕੀਰਾਂ ਅਤੇ ਤਕਨੀਕੀ ਬੰਦਿਸ਼ਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ। ਕੁਝ ਅਜਿਹਾ ਹੀ ਦਿਲਚਸਪ ਅਤੇ ਹੈਰਾਨੀਜਨਕ ਨਜ਼ਾਰਾ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੇਖਣ ਨੂੰ ਮਿਲਿਆ, ਜਿੱਥੇ ਦਰਸ਼ਨਾਂ ਲਈ ਗਏ ਭਾਰਤੀ ਸ਼ਰਧਾਲੂਆਂ ਦੇ ਫੋਨਾਂ ’ਚ ਅਚਾਨਕ ਭਾਰਤੀ ਨੈੱਟਵਰਕ ਨੇ ਆਪਣੀ ਹਾਜ਼ਰੀ ਲਗਵਾ ਦਿੱਤੀ। ਆਮ ਤੌਰ ’ਤੇ ਸਰਹੱਦ ਪਾਰ ਕਰਦਿਆਂ ਹੀ ਮੋਬਾਈਲ ਫ਼ੋਨ ‘ਨੋ ਸਰਵਿਸ’ ਦਾ ਨੋਟਿਸ ਵਿਖਾਉਣ ਲੱਗ ਪੈਂਦੇ ਹਨ ਅਤੇ ਪਰਿਵਾਰ ਨਾਲ ਗੱਲ ਕਰਨ ਲਈ ਵਾਈ-ਫਾਈ ਜਾਂ ਇੰਟਰਨੈੱਟ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਇਸ ਵਾਰ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪਹੁੰਚਦਿਆਂ ਹੀ ਕਈ ਸ਼ਰਧਾਲੂਆਂ ਦੇ ਸਾਧਾਰਨ ਭਾਰਤੀ ਸਿਮ ਕਾਰਡਾਂ ’ਚ ਪੂਰੇ ਸਿਗਨਲ ਆ ਗਏ। ਫਿਰ ਕੀ ਸੀ, ਬਿਨਾਂ ਕਿਸੇ ਵਾਧੂ ਖ਼ਰਚੇ, ਬਿਨਾਂ ਕਿਸੇ ਰੋਮਿੰਗ ਪੈਕ ਅਤੇ ਬਿਨਾਂ ਇੰਟਰਨੈੱਟ ਜਾਂ ਵਾਈ-ਫਾਈ ਦੀ ਵਰਤੋਂ ਕੀਤੇ ਸ਼ਰਧਾਲੂਆਂ ਨੇ ਸਿੱਧਾ ਸਾਧਾਰਨ ਕਾਲ ਰਾਹੀਂ ਭਾਰਤ ਬੈਠੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੁੱਲ੍ਹ ਕੇ ਗੱਲਾਂ-ਬਾਤਾਂ ਕੀਤੀਆਂ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਇਕ ਭਾਰਤੀ ਸ਼ਰਧਾਲੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਵਿਹੜੇ ਅਤੇ ਦਰਸ਼ਨੀ ਡਿਉਢੀ ਦੇ ਆਸ-ਪਾਸ ਭਾਰਤੀ ਟੈਲੀਕਾਮ ਕੰਪਨੀਆਂ ਦੇ ਟਾਵਰਾਂ ਦੀ ਰੇਂਜ ਇੰਨੀ ਸਾਫ਼ ਆ ਰਹੀ ਸੀ ਕਿ ਆਵਾਜ਼ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਸੁਣਾਈ ਦੇ ਰਹੀ ਸੀ। ਦਰਅਸਲ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਮਹਿਜ਼ ਕੁਝ ਕਿੱਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਭਾਰਤੀ ਖੇਤਰ ’ਚ ਲੱਗੇ ਉੱਚ-ਸਮਰੱਥਾ ਵਾਲੇ ਮੋਬਾਈਲ ਟਾਵਰਾਂ ਦੇ ਸਿਗਨਲ ਹਵਾ ਦੇ ਰੁਖ਼ ਅਤੇ ਖੁੱਲ੍ਹੇ ਮੈਦਾਨੀ ਇਲਾਕੇ ਕਾਰਨ ਸਰਹੱਦ ਪਾਰ ਕਰਤਾਰਪੁਰ ਸਾਹਿਬ ਤੱਕ ਆਸਾਨੀ ਨਾਲ ਪਹੁੰਚ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੇ ਗੁਰਦੁਆਰਾ ਕਿਆਰਾ ਸਾਹਿਬ ਦੇ ਰੈਸਟੋਰੇਸ਼ਨ ਪ੍ਰੋਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਆਸਟ੍ਰੇਲੀਆ ਦੀ ਸੰਗਤ... ਅਗਲੀ ਖ਼ਬਰ ਕਾਂਗਰਸ ਦਾ ਸੱਭਿਆਚਾਰ ਡਰ ਫੈਲਾਉਣ ਵਾਲਾ ਹੈ-ਬਲਤੇਜ ਪੰਨੂ
Ad Position 24