29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਅਜੇ 25 ਸਾਲ ਬਾਕੀ ਹਨ-ਪ੍ਰਧਾਨ ਮੰਤਰੀ ਨੇ 75ਵੇਂ ਜਨਮ ਦਿਨ 'ਤੇ ਵਧਾਈ ਦੇਣ ਵਾਲੇ ਆਗੂ ਨੂੰ ਕਿਹਾ <br/>

Ad Position 21
No active advertisement
ਅਜੀਤ ਡੈਸਕ 07-02-2026
ਨਵੀਂ ਦਿੱਲੀ, 6 ਫਰਵਰੀ (ਪੀ. ਟੀ. ਆਈ.)-'ਅਜੇ 25 ਸਾਲ ਬਾਕੀ ਹਨ,' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਆਗੂ ਨੂੰ ਕਿਹਾ, ਜਿਸਨੇ ਉਨ੍ਹਾਂ ਨੂੰ ਉਨ੍ਹਾਂ ਦੇ 75ਵੇਂ ਜਨਮ ਦਿਨ 'ਤੇ ਵਧਾਈ ਦੇਣ ਦੇ ਲਈ ਫੋਨ ਕੀਤਾ ਸੀ | ਸ਼ੁੱਕਰਵਾਰ ਨੂੰ ਟੈਲੀਕਾਸਟ ਹੋਏ 'ਪ੍ਰੀਖਿਆ ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਨਾਲ ਗੱਲਬਾਤ ਦੇ ਦੌਰਾਨ ਇਕ ਕਿੱਸਾ ਸਾਂਝਾ ਕਰਦਿਆਂ, ਮੋਦੀ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੇ 75ਵੇਂ ਜਨਮ ਦਿਨ 'ਤੇ ਇਕ ਆਗੂ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ | ਪ੍ਰਧਾਨ ਮੰਤਰੀ ਨੇ ਕਿਹਾ,'ਅਜੇ ਹਾਲ ਹੀ 'ਚ ਇਕ ਆਗੂ ਨੇ ਮੇਰੇ ਜਨਮ ਦਿਨ, 17 ਸਤੰਬਰ ਨੂੰ ਮੈਨੂੰ ਫੋਨ ਕੀਤਾ | ਉਨ੍ਹਾਂ ਨੇ ਕਿਹਾ,'ਆਪ 75 ਸਾਲਾਂ ਦੇ ਹੋ ਗਏ ਹੋ |' ਮੋਦੀ ਨੇ ਮਣੀਪੁਰ ਦੇ ਇਕ ਵਿਦਿਆਰਥੀ ਨੂੰ ਕਿਹਾ,'ਮੈਂ ਜਵਾਬ ਦਿੱਤਾ, 'ਨਹੀਂ, ਅਜੇ 25 ਸਾਲ ਬਾਕੀ ਹਨ |' ਇੰਫਾਲ ਦੇ ਸੈਨਿਕ ਸਕੂਲ ਦੇ ਵਿਦਿਆਰਥੀ ਇਮੋਟਾ ਦੇ ਸ਼ਿਆਮ ਨੇ ਮੋਦੀ ਨੂੰ ਕਿਹਾ ਸੀ ਕਿ ਉਹ ਬਚਪਨ ਤੋਂ ਹੀ ਉਨ੍ਹਾਂ ਦੇ ਲਈ ਬਹੁਤ ਵੱਡੀ ਪ੍ਰੇਰਣਾ ਰਹੇ ਹਨ ਅਤੇ ਉਨ੍ਹਾਂ ਦਾ ਜਨਮ ਦਿਨ ਵੀ ਪ੍ਰਧਾਨ ਮੰਤਰੀ ਦੇ ਨਾਲ ਹੀ ਆਉਂਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ,' ਜੋ ਬੀਤ ਗਿਆ, ਮੈਂ ਉਸ ਨੂੰ ਨਹੀਂ ਗਿਣਦਾ | ਮੈਂ ਉਸਨੂੰ ਗਿਣਦਾ ਹਾਂ ਜੋ ਬਚਿਆ ਹੈ | ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਬੀਤ ਗਿਆ ਉਸ ਨੂੰ ਗਿਣਨ 'ਚ ਸਮਾਂ ਬਰਬਾਦ ਨਾ ਕਰੋ | ਸੋਚੋ ਕਿ ਜੋ ਬਚਿਆ ਹੈ ਉਸ ਨੂੰ ਕਿਵੇਂ ਜਿਉਣਾ ਹੈ | ਹੁਣ ਮੈਨੂੰ ਦੱਸੋ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਬਿਹਾਰ ਚੋਣਾਂ ਰੱਦ ਕਰਨ ਦੀ ਮੰਗ ਵਾਲੀ ਜਨ ਸੁਰਾਜ ਦੀ ਪਟੀਸ਼ਨ ਖ਼ਾਰਜ <br/> ਅਗਲੀ ਖ਼ਬਰ ਬੰਬ ਦੀ ਧਮਕੀ ਤੋਂ ਬਾਅਦ ਅੰਬਾਲਾ ਅਦਾਲਤ ਕੰਪਲੈਕਸ ਦੀ ਤਲਾਸ਼ੀ ਲਈ
Ad Position 24