29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਰਿਜ਼ਰਵ ਬੈਂਕ ਵਲੋਂ ਡਿਜ਼ੀਟਲ ਧੋਖਾਧੜੀ ਤੋਂ ਪ੍ਰਭਾਵਿਤ ਬੈਂਕ ਗਾਹਕਾਂ ਨੂੰ 25 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 07-02-2026
ਮੁੰਬਈ, 6 ਫਰਵਰੀ (ਪੀ. ਟੀ. ਆਈ.)-ਰਿਜ਼ਰਵ ਬੈਂਕ ਨੇ ਅੱਜ ਡਿਜ਼ੀਟਲ ਧੋਖਾਧੜੀ ਦੇ ਮਾਮਲੇ 'ਚ ਇਕ ਵੱਡਾ ਫ਼ੈਸਲਾ ਕਰਦੇ ਹੋਏ ਬੈਂਕ ਗਾਹਕਾਂ ਨੂੰ ਕੁਝ ਹੱਦ ਤੱਕ ਰਾਹਤ ਦੇਣ ਦਾ ਐਲਾਨ ਕੀਤਾ ਹੈ | ਰਿਜ਼ਰਵ ਬੈਂਕ ਨੇ ਵੱਧ ਰਹੇ ਡਿਜੀਟਲ ਧੋਖਾਧੜੀ ਦੇ ਮਾਮਲਿਆਂ ਦਰਮਿਆਨ ਵੀਰਵਾਰ ਨੂੰ ਕਿਹਾ ਕਿ ਧੋਖਾਧੜੀ ਵਾਲੇ ਲੈਣ-ਦੇਣ ਦੇ ਮਾਮਲੇ ਵਿਚ ਗਾਹਕਾਂ ਨੂੰ 25,000 ਰੁਪਏ ਤੱਕ ਦਾ ਮੁਆਵਜ਼ਾ ਮਿਲੇਗਾ | ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਮੁਆਵਜ਼ਾ ਉਨ੍ਹਾਂ ਮਾਮਲਿਆਂ ਵਿਚ ਵੀ ਦਿੱਤਾ ਜਾਵੇਗਾ ਜਿੱਥੇ ਗਾਹਕ ਗਲਤੀ ਨਾਲ ਆਪਣਾ ਵਨ-ਟਾਈਮ ਪਾਸਵਰਡ (ਓ.ਟੀ.ਪੀ.) ਧੋਖਾਧੜੀ ਕਰਨ ਵਾਲਿਆਂ ਨਾਲ ਸਾਂਝਾ ਕਰਦਾ ਹੈ | ਕੇਂਦਰੀ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਆਵਜਾ ਬੈਂਕ ਗਾਹਕਾਂ ਨੂੰ 85,000 ਕਰੋੜ ਦੇ ਡਿਪਾਜ਼ੀਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਫੰਡ 'ਚੋਂ ਦਿੱਤਾ ਜਾਵੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਇਕ ਗਾਹਕ ਨੂੰ ਜ਼ਿੰਦਗੀ ਭਰ ਵਿਚ ਸਿਰਫ਼ ਇਕ ਵਾਰ ਹੀ ਮੁਆਵਜ਼ਾ ਮਿਲੇਗਾ, ਬਸ਼ਰਤੇ ਕਿ ਧੋਖਾਧੜੀ ਵਿਚ ਕੋਈ ਵੀ ਗਲਤ ਇਰਾਦਾ ਸ਼ਾਮਿਲ ਨਾ ਪਾਇਆ ਜਾਵੇ | ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਡਿਜੀਟਲ ਧੋਖਾਧੜੀ ਦੇ ਦੋ-ਤਿਹਾਈ ਮਾਮਲੇ ਭਾਵੇਂ ਕੁੱਲ ਰਕਮ ਛੋਟੀ 50,000 ਤੋਂ ਘੱਟ ਹਨ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧੋਖਾਧੜੀ ਤੋਂ ਪ੍ਰਭਾਵਿਤ ਜ਼ਿਆਦਾਤਰ ਲੋਕ ਇਸ ਸਹੂਲਤ ਦਾ ਲਾਭ ਉਠਾਉਣਗੇ | ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਉਦੋਂ ਤੱਕ ਮੁਆਵਜ਼ਾ ਦੇਵਾਂਗੇ ਜਦੋਂ ਤੱਕ ਲੈਣ-ਦੇਣ ਅਣਜਾਣੇ 'ਚ ਹੋਇਆ ਸੀ ਅਤੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ | ਉਨ੍ਹਾਂ ਅੱਗੇ ਕਿਹਾ ਕਿ ਗਾਹਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਅਤੇ ਖਾਤਾ ਧਾਰਕ ਨੂੰ ਧੋਖਾਧੜੀ ਦੀ ਰਕਮ ਦਾ 15 ਪ੍ਰਤੀਸ਼ਤ ਸਹਿਣ ਕਰਨਾ ਪਵੇਗਾ, ਭਾਵੇਂ ਧੋਖਾਧੜੀ 25,000 ਰੁਪਏ ਦੀ ਸੀਮਾ ਤੋਂ ਘੱਟ ਹੋਵੇ¢ ਵੱਧ ਰਕਮ ਨਾਲ ਸੰਬੰਧਿਤ ਧੋਖਾਧੜੀ ਦੇ ਮਾਮਲਿਆਂ ਵਿਚ ਮੁਆਵਜ਼ਾ 25,000 ਰੁਪਏ ਤੱਕ ਸੀਮਿਤ ਹੋਵੇਗਾ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਲੋਂ ਬਠਿੰਡਾ ਦਾ ਜ਼ਿਲ੍ਹਾ ਪੁਲਿਸ ਮੁਖੀ ਤਲਬ ਮਾਮਲਾ, ਖੇਤ 'ਚੋਂ ਗੰਨਾ ਪੁੱਟਣ ਬ... ਅਗਲੀ ਖ਼ਬਰ ਔਰਤ ਦੀ ਮਰਜ਼ੀ ਬਗੈਰ ਉਸ ਨੂੰ ਮਾਂ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ-ਸੁਪਰੀਮ ਕੋਰਟ <br/>
Ad Position 24