29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਦੋ ਧਿਰਾਂ ਦੇ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ

Ad Position 21
No active advertisement
ਅਜੀਤ ਡੈਸਕ 07-02-2026
ਤਿੱਬੜ (ਗੁਰਦਾਸਪੁਰ), 6 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਸਥਾਨਕ ਕਸਬਾ ਤਿੱਬੜ ਵਿਖੇ ਗੜਿਆਂ ਦੀ ਥਾਂ 'ਤੇ ਕਬਜ਼ੇ ਨੰੂ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿਚ ਇਕ 59 ਸਾਲਾ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਪੁਲਿਸ ਥਾਣਾ ਤਿੱਬੜ ਦੇ ਮੁਖੀ ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਝਗੜੇ ਵਾਲੀ ਜਗ੍ਹਾ ਦਾ ਮਾਲ ਵਿਭਾਗ ਦੇ ਅਧਿਕਾਰੀਆਂ ਵਲੋਂ ਇਕ ਧਿਰ ਨੰੂ ਕਬਜ਼ਾ ਦਿਵਾਇਆ ਗਿਆ ਸੀ | ਉਹ ਸੰਬੰਧਿਤ ਧਿਰ ਜਗ੍ਹਾ 'ਤੇ ਕੰਧ ਕਰਨ ਲਈ ਆਈ ਤਾਂ ਦੂਜੀ ਧਿਰ ਨੇ ਉਨ੍ਹਾਂ ਨੰੂ ਕਬਜ਼ਾ ਕਰਨ ਤੋਂ ਰੋਕ ਦਿੱਤਾ, ਜਿਸ ਕਰਕੇ ਦੋਵਾਂ ਧਿਰਾਂ ਵਿਚਕਾਰ ਹੋਈ ਹੱਥੋਪਾਈ 'ਚ ਧੱਕਾ ਵੱਜਣ ਕਰਕੇ ਡੇਵਿਡ ਮਸੀਹ ਪੁੱਤਰ ਚੂਨੀ ਮਸੀਹ ਵਾਸੀ ਤਿੱਬੜ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਵਲੋਂ ਮਿ੍ਤਕ ਦੇ ਪੁੱਤਰ ਸਚਿਨ ਸੈਵਿਊ ਦੇ ਬਿਆਨਾਂ 'ਤੇ ਦੋਸ਼ੀਆਂ ਖ਼ਿਲਾਫ਼ ਕਾਨੰੂਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਵਲੋਂ ਮਾਰਚ ਦੇ ਕਿਸਾਨ ਮੇਲਿਆਂ ਲਈ ਤਰੀਕਾਂ ਦਾ ਐਲਾਨ <br/> ਅਗਲੀ ਖ਼ਬਰ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਲੋਂ ਬਠਿੰਡਾ ਦਾ ਜ਼ਿਲ੍ਹਾ ਪੁਲਿਸ ਮੁਖੀ ਤਲਬ ਮਾਮਲਾ, ਖੇਤ 'ਚੋਂ ਗੰਨਾ ਪੁੱਟਣ ਬ...
Ad Position 24