18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮੁੱਖ ਮੰਤਰੀ ਵਲੋਂ ਸਰਹਿੰਦ ਫੀਡਰ ਨਹਿਰ ਦੇ ਨਵੀਨੀਕਰਨ ਦਾ ਉਦਘਾਟਨ ਮਾਲਵਾ ਖੇਤਰ ਦੇ ਚਾਰ ਜ਼ਿਲਿ੍ਹਆਂ 'ਚ ਪਹੁੰਚਿਆ ਨਹਿਰੀ ਪਾਣੀ <br/>

Ad Position 21
No active advertisement
ਅਜੀਤ ਡੈਸਕ 26-02-2026
ਮਖੂ (ਫਿਰੋਜ਼ਪੁਰ), 25 ਫਰਵਰੀ (ਵਰਿੰਦਰ ਮਨਚੰਦਾ/ਕੁਲਵਿੰਦਰ ਸਿੰਘ ਸੰਧੂ)-'ਰੰਗਲਾ ਪੰਜਾਬ' ਸਕੀਮ ਤਹਿਤ ਸਰਹੰਦ ਫੀਡਰ ਨਹਿਰ ਦੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੈਲੀਕਾਪਟਰ ਰਾਹੀਂ ਖੇਡ ਸਟੇਡੀਅਮ ਮੱਖੂ ਵਿਖੇ ਹੈਲੀਪੈਡ 'ਤੇ ਉਤਰੇ, ਜਿਥੋਂ ਉਹ ਮੱਖੂ ਨਜ਼ਦੀਕ ਹਰੀਕੇ ਹੈੱਡ ਤੋਂ ਨਿਕਲਦੀ ਸਰਹੰਦ ਫੀਡਰ ਨਹਿਰ ਦਾ ਉਦਘਾਟਨ ਕਰਨ ਲਈ ਪਹੁੰਚੇ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਰਹੰਦ ਫੀਡਰ ਨਹਿਰ ਦਾ ਉਦਘਾਟਨ ਕਰਨ ਉਪਰੰਤ ਦਾਣਾ ਮੰਡੀ ਮੱਖੂ ਵਿਖੇ ਰੱਖੇ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ 'ਚ ਪੰਜਾਬ ਦੀ ਭਲਾਈ ਲਈ ਜਿਥੇ ਅਹਿਮ ਕਦਮ ਚੁੱਕੇ ਹਨ, ਉਥੇ ਸੂਬੇ ਦੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਤਹਿਤ ਹਰੀਕੇ ਹੈੱਡ ਤੋਂ ਨਿਕਲਦੀ ਸਰਹੰਦ ਫੀਡਰ ਨਹਿਰ, ਜੋ ਕਰੀਬ 15 ਕਿਲੋਮੀਟਰ ਤੱਕ ਟੁੱਟੀ ਪਈ ਸੀ, ਜਿਸ ਨੂੰ 190 ਕਰੋੜ ਰੁਪਏ ਦੀ ਰਾਸ਼ੀ ਨਾਲ ਪੱਕਾ ਕਰਕੇ ਨਵੀਨੀਕਰਨ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੀ ਨਹਿਰ ਨੂੰ ਜਲਦ ਹੀ ਪੱਕਾ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਰਹੰਦ ਨਹਿਰ ਦੇ ਨਵੀਨੀਕਰਨ ਦਾ ਇਹ ਪੋ੍ਰਜੈਕਟ ਸਿਰਫ਼ 35 ਦਿਨਾਂ ਵਿਚ ਮੁਕੰਮਲ ਹੋਇਆ ਹੈ, ਜੋ ਕਿ ਪਿਛਲੇ 70 ਸਾਲਾਂ ਵਿਚ ਵੀ ਕੋਈ ਸਰਕਾਰ ਨਹੀਂ ਕਰਵਾ ਸਕੀ, ਜਿਸ ਨਾਲ ਨਹਿਰ 'ਚ ਪਹਿਲਾਂ 5 ਹਜ਼ਾਰ ਕਿਊਸਿਕ ਪਾਣੀ ਚੱਲਦਾ ਸੀ ਅਤੇ ਹੁਣ 7800 ਕਿਊਸਿਕ ਚੱਲਿਆ ਕਰੇਗਾ | ਉਨ੍ਹਾਂ ਦੱਸਿਆ ਕਿ ਸਰਹੰਦ ਫੀਡਰ, ਜਿਸ ਨੂੰ ਫ਼ਿਰੋਜ਼ਪੁਰ ਫੀਡਰ ਵੀ ਕਿਹਾ ਜਾਂਦਾ ਹੈ, ਨੂੰ ਇਕ-ਇਕ ਫੁੱਟ ਉੱਚਾ ਕੀਤਾ ਗਿਆ ਹੈ, ਜਿਸ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਦੇ ਕਿਸਾਨਾਂ ਨੂੰ ਹਰ ਸਮੇਂ ਖੇਤੀਬਾੜੀ ਲਈ ਪਾਣੀ ਮੁਹੱਈਆ ਹੋਵੇਗਾ | ਮੱਖੂ ਦੇ ਵਿਕਾਸ ਕਾਰਜਾਂ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਮਿਹਨਤ ਸਦਕਾ ਅਤੇ ਅਗਵਾਈ ਹੇਠ ਮੱਖੂ ਸ਼ਹਿਰ ਅੰਦਰ ਬਹੁਤ ਵਿਕਾਸ ਕਾਰਜ ਹੋਏ ਹਨ ਅਤੇ ਰਹਿੰਦੇ ਵਿਕਾਸ ਕਾਰਜਾਂ ਲਈ ਵਿਧਾਇਕ ਜ਼ੀਰਾ ਨੂੰ ਹੋਰ ਵੀ ਗਰਾਂਟ ਜਾਰੀ ਕੀਤੀ ਜਾਵੇਗੀ ਤਾਂ ਜੋ ਮੱਖੂ ਸ਼ਹਿਰ ਵਿਕਾਸ ਖੁਣੋਂ ਵਾਂਝਾ ਨਾ ਰਹਿ ਸਕੇ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ, ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ, ਫ਼ੌਜਾ ਸਿੰਘ ਸਰਾਰੀ ਵਿਧਾਇਕ ਗੁਰੂਹਰਸਹਾਏ ਨੇ ਕਿਹਾ ਕਿ ਭਾਵੇਂ ਵੱਖ-ਵੱਖ ਸਮੇਂ 'ਚ ਵੱਖ-ਵੱਖ ਸਰਕਾਰਾਂ ਰਹੀਆਂ ਪਰ ਇਸ ਨਹਿਰ ਨੂੰ ਠੀਕ ਕਰਨ ਅਤੇ ਸਮਰੱਥਾ ਵਧਾਉਣ ਦਾ ਅਤੇ ਲੋਕਾਂ ਨੂੰ ਵੱਧ ਸਹੂਲਤ ਦੇਣ ਦਾ ਕੰਮ ਕਿਸੇ ਨੇ ਨਹੀਂ ਕੀਤਾ, ਸੋ ਇਹ ਪਹਿਲੀ ਵਾਰੀ ਹੈ, ਜੋ ਇਸ ਨਹਿਰ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਅਸੀਂ ਇਹ ਕੰਮ ਕੀਤਾ ਹੈ | ਵਿਧਾਇਕ ਨਰੇਸ਼ ਕਟਾਰੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੱਖੂ ਪਹੁੰਚ ਸਰਹੰਦ ਫੀਡਰ ਨਹਿਰ ਦਾ ਉਦਘਾਟਨ ਕਰਨ 'ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕਾ ਜ਼ੀਰਾ ਦੇ ਵਾਸੀਆਂ ਨੂੰ ਮਾਨ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ, ਜਿਨ੍ਹਾਂ ਦੀਆਂ ਉਮੀਦਾਂ 'ਤੇ ਉਹ ਇਕ ਵਿਧਾਇਕ ਦੇ ਤੌਰ 'ਤੇ ਖਰਾ ਉਤਰਨ ਲਈ ਪੂਰੀ ਮਿਹਨਤ ਕਰ ਰਹੇ ਹਨ ਅਤੇ ਉਹ ਸਰਕਾਰ ਵਲੋਂ ਹਲਕੇ ਦੀ ਤਰੱਕੀ ਲਈ ਕੋਈ ਵਿਸ਼ੇਸ਼ ਪ੍ਰੋਜੈਕਟ ਹਲਕਾ ਜ਼ੀਰਾ ਵਿਖੇ ਸਥਾਪਿਤ ਕਰਨ ਦੀ ਮੰਗ ਕਰਦੇ ਹਨ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਨਛੱਤਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮੱਖੂ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਪਾ ਸ਼ਰਮਾ, ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ, ਏ.ਡੀ.ਸੀ. ਡੀ.ਐੱਸ.ਪੀ. ਜ਼ੀਰਾ ਜਸਪਾਲ ਸਿੰਘ, ਅਰਵਿੰਦਰ ਪਾਲ ਸਿੰਘ ਐੱਸ.ਡੀ.ਐਮ. ਜ਼ੀਰਾ, ਗੁਰਮੀਤ ਸਿੰਘ ਐੱਸ.ਐਸ.ਓ. ਮੱਖੂ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਕਾਰਪੋਰੇਸ਼ਨ, ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ, ਧਰਮਪਾਲ ਚੁੱਘ, ਸਮੀ ਜੈਨ, ਸਤਪਾਲ ਨਰੂਲਾ, ਹਰਪਾਲ ਸਿੰਘ ਜ਼ੀਰਾ, ਬਲਰਾਜ ਸਿੰਘ ਬੋਤੀਆਂ ਵਾਲਾ, ਰਣਬੀਰ ਸਿੰਘ ਬਾਠ, ਪ੍ਰਗਟ ਸਿੰਘ ਘੁੱਦੂ ਵਾਲਾ, ਨਗਰ ਪੰਚਾਇਤ ਮੱਖੂ ਦੇ ਕੌਂਸਲਰ ਦਵਿੰਦਰ ਸਿੰਘ ਬੱਬੂ, ਮਨਜਿੰਦਰ ਸਿੰਘ ਮਿੰਟੂ, ਅਨਿਲ ਧਵਨ ਡੀ.ਸੀ., ਜੋਗਿੰਦਰ ਸਿੰਘ ਥਿੰਦ, ਵੀਨੂੰ ਸ਼ਾਹ, ਹੀਰਾ ਸਿੰਘ, ਹੀਰਾ ਗਿੱਲ, ਵਰਿੰਦਰ ਠੁਕਰਾਲ, ਤਿਲਕ ਰਾਜ, ਸੌਰਵ ਅਹੂਜਾ, ਸੰਦੀਪ ਠੁਕਰਾਲ, ਗੁਰਜੰਟ ਸਿੰਘ, ਉਦੇਸ਼ ਕਟਾਰੀਆ, ਪਵਨ ਕਟਾਰੀਆ, ਪ੍ਰਸ਼ਾਂਤ ਕਟਾਰੀਆ, ਸੈਕਟਰੀ ਮਾਰਕੀਟ ਕਮੇਟੀ ਮੱਖੂ, ਨਹਿਰੀ ਵਿਭਾਗ ਦੇ ਉੱਚ ਅਧਿਕਾਰੀ, ਰਿਸ਼ੂ ਖੁਰਾਣਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੱਖੂ, ਸੁਖਜੀਤ ਸਿੰਘ ਸਰਪੰਚ ਮੱਲੇਵਾਲਾ, ਜਰਨੈਲ ਸਿੰਘ ਸੰਧੂ, ਬਲਵਿੰਦਰ ਠੁਕਰਾਲ, ਮਨਮੋਹਨ ਗਰੋਵਰ, ਪ੍ਰਦੀਪ ਕੱਕੜ, ਵਰਿੰਦਰ ਠੁਕਰਾਲ, ਬਲਵਿੰਦਰ ਸਿੰਘ, ਕਾਰਜ ਸਿੰਘ, ਸਤਜੀਵਨ ਸਿੰਘ ਸਰਪੰਚ ਫਤਿਗੜ੍ਹ ਸਭਰਾ, ਰਣਜੀਤ ਸਿੰਘ, ਗੁਰਦਿੱਤ ਸਿੰਘ ਪੱਧਰੀ, ਜਰਨੈਲ ਸਿੰਘ, ਪ੍ਰਭਜੀਤ ਸਿੰਘ ਫੇਮੀ ਵਾਲਾ, ਗੁਰਲਾਲ ਸਿੰਘ ਚੱਕ ਮਰਹਾਣਾ, ਜਸਵੀਰ ਸਿੰਘ ਸੱਧਰ ਵਾਲਾ, ਰਣਜੀਤ ਸਿੰਘ ਗੱਟਾ ਬਾਦਸ਼ਾਹ, ਬਾਜ਼ ਸਿੰਘ ਤਲਵੰਡੀ, ਗੁਰਮੇਜ ਸਿੰਘ ਤਲਵੰਡੀ, ਮਲਕੀਤ ਸਿੰਘ ਅੰਮੀ ਵਾਲਾ, ਨਿਸ਼ਾਨ ਸਿੰਘ ਅਮੀਵਾਲਾ, ਰੇਸ਼ਮ ਸਿੰਘ ਮੁੰਡੀ ਛੁਰੀ ਮਾਰਾ, ਰਾਮ ਸਿੰਘ ਚੱਕੀਆ, ਨਿਸ਼ਾਨ ਸਿੰਘ ਚੱਕੀਆ, ਗੁਰਸੇਵਕ ਸਿੰਘ ਭੂਤੀ ਵਾਲਾ, ਤਰਲੋਕ ਸਿੰਘ ਰੁਕਨੇ ਵਾਲਾ, ਪਵਨ ਖੰਨਾ, ਗੁਲਸ਼ਨ ਕਟਾਰੀਆ, ਸਿੱਪੀ ਮਾਨਕਟਾਲਾ, ਆਸ਼ੂ ਧਵਨ, ਦਾਨਿਸ਼ ਕਟਾਰੀਆ, ਸਤੀਸ਼ ਕਟਾਰੀਆ, ਕੁਲਦੀਪ ਕੱਕੜ, ਅਜੇ ਕੰਧਾਰੀ, ਸਾਗਰ, ਬਾਬੂ ਰਾਮ, ਬਲਵੀਰ ਲਹਿਰਾ, ਅਨਵਰ ਮਸੀਹ, ਇੰਦਰਜੀਤ ਟੰਡਨ, ਅਸ਼ੋਕ ਠੁਕਰਾਲ, ਗੁਰਦੀਪ ਸਿੰਘ ਕੈਨੇਡਾ ਬਸਤੀ ਵਸਾਵਾ ਸਿੰਘ, ਸਰਪੰਚ ਗੁਰਸੇਵਕ ਸਿੰਘ, ਸਰਪੰਚ ਬਲਜਿੰਦਰ ਸਿੰਘ ਸ਼ਾਹ ਅੱਬੂ ਬੋਕਰ, ਸਰਪੰਚ ਗੁਰਜੰਟ ਸਿੰਘ ਚੁਰੀਆ, ਦਿਲਾਵਰ ਸਿੰਘ ਸੰਧੂ ਸਹਿਰਾਲੀ, ਲਖਵੀਰ ਸਿੰਘ ਵਲਾਇਤ ਸ਼ਾਹ ਵਾਲਾ, ਕੁਲਵਿੰਦਰ ਸਿੰਘ ਫੇਮੀ ਵਾਲਾ, ਹਰਪ੍ਰੀਤ ਸਿੰਘ ਸਰਪੰਚ ਖਡੂਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣੇ ਫ਼ਰਜ਼ ਨਿਭਾਉਣ ਵਾਲਿਆਂ ਦਾ ਹਮੇਸ਼ਾ ਸਤਿਕਾਰ - ਐਸ. ਐਸ. ਪੀ. ਡਾ. ਦਰਪਣ ਅਗਲੀ ਖ਼ਬਰ ਪਾਕਿਸਤਾਨ ਵਿਸਾਖੀ ਮੌਕੇ 3000 ਭਾਰਤੀ ਸ਼ਰਧਾਲੂਆਂ ਲਈ ਵੀਜ਼ੇ ਕਰੇਗਾ ਜਾਰੀ <br/>
Ad Position 24