ਅਦਾਰਾ 'ਅਜੀਤ' ਵਲੋਂ ਹੜ੍ਹ ਪ੍ਰਭਾਵਿਤ ਹਰੀਕੇ ਹਥਾੜ (ਤਰਨ ਤਾਰਨ) ਖੇਤਰ ਦੇ ਪਿੰਡ ਕੁੱਤੀਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਬੂਹ ਦੇ ਵਿਦਿਆਰਥੀਆਂ ਨੂੰ ਬੈਗ, ਟਿਫ਼ਨ, ਸਟੇਸ਼ਨਰੀ ਅਤੇ ਹੋਰ ਸਾਮਾਨ ਵੰਡਿਆ ਗਿਆ | ਇਸ ਮੌਕੇ ਅਦਾਰਾ 'ਅਜੀਤ' ਦੇ ਉਪ ਦਫ਼ਤਰ ਦੇ ਇੰਚਾਰਜ ਹਰਿੰਦਰ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਬੂਹ ਦੇ ਮੁਖੀ ਸੁਰਿੰਦਰ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਕੁੱਤੀਵਾਲਾ ਦੇ ਇੰਚਾਰਜ ਅਰੁਣ ਕੁਮਾਰ, ਸਰਪੰਚ ਗੁਰਮੇਜ ਸਿੰਘ, ਸਰਪੰਚ ਮੇਜਰ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ, 'ਵਾਰਿਸ ਪੰਜਾਬ ਦੇ' ਆਗੂ ਸਰਵਣ ਸਿੰਘ ਧਾਲੀਵਾਲ, ਸਕੂਲ ਸਟਾਫ਼ ਦੇ ਰਣਜੋਧ ਸਿੰਘ, ਰਾਜਬੀਰ ਪਾਲ ਸਿੰਘ, ਲਵਪ੍ਰੀਤ ਸਿੰਘ, ਸੁਨੀਲ ਕੁਮਾਰ, ਬਲਜਿੰਦਰ ਕੌਰ, ਰਾਜਬੀਰ ਕੌਰ, ਦਵਿੰਦਰ ਸਿੰਘ, ਨਵਦੀਪ ਸਿੰਘ, ਜਸਪਾਲ ਸਿੰਘ ਅਤੇ ਕਸ਼ਮੀਰ ਸਿੰਘ, ਸਕੂਲ ਕਮੇਟੀ ਚੇਅਰਪਰਸਨ ਮਨਦੀਪ ਕੌਰ, ਪਰਮਿੰਦਰ ਕੌਰ ਕਮੇਟੀ ਮੈਂਬਰ ਅਤੇ ਦਾਰਾ ਸਿੰਘ, ਪੱਤਰਕਾਰਾਂ 'ਚ ਇਕਬਾਲ ਸਿੰਘ ਸੋਢੀ, ਅਜੇ ਸਿੰਘ ਹੁੰਦਲ, ਬਲਵਿੰਦਰ ਸਿੰਘ, ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ, ਸੰਜੀਵ ਕੁੰਦਰਾ, ਕਮਲਦੀਪ ਗਿੱਲ ਆਦਿ ਹਾਜ਼ਰ ਸਨ | ਤਸਵੀਰਾਂ : ਸੰਜੀਵ ਕੁੰਦਰਾ <br/>
ਅਜੀਤ ਡੈਸਕ
26-02-2026