31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਉਡਾਣਾਂ ਰੱਦ ਹੋਣ ਦੇ ਚੱਲਦਿਆਂ ਵਿਦੇਸ਼ਾਂ 'ਚ ਭਾਰਤੀ ਫਸੇ <br/>

Ad Position 21
No active advertisement
ਅਜੀਤ ਡੈਸਕ 03-03-2026
ਐੱਸ. ਏ. ਐੱਸ. ਨਗਰ, 2 ਮਾਰਚ (ਕਪਿਲ ਵਧਵਾ)-ਦੁਬਈ, ਜੋ ਕਿ ਸੈਰ-ਸਪਾਟਾ ਅਤੇ ਜਾਇਦਾਦ ਵਿਚ ਨਿਵੇਸ਼ ਦਾ ਵੱਡਾ ਕੇਂਦਰ ਬਣ ਚੁੱਕਾ ਹੈ, ਅੱਜ ਕੱਲ੍ਹ ਮਿਡਲ ਈਸਟ ਵਿਚ ਪੈਦਾ ਹੋਏ ਤਣਾਅ ਕਾਰਨ ਚਿੰਤਾ ਦਾ ਕੇਂਦਰ ਬਣਿਆ ਹੋਇਆ ਹੈ | ਦੁਬਈ 'ਚ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਗਏ ਕਈ ਸੈਲਾਨੀ ਅਤੇ ਰੁਜ਼ਗਾਰ ਲਈ ਵਸਦੇ ਭਾਰਤੀ ਫ਼ਿਲਹਾਲ ਫਸੇ ਹੋਏ ਹਨ | ਈਰਾਨ ਅਤੇ ਇਜ਼ਰਾਈਲ ਦਰਮਿਆਨ ਵਧੇ ਤਣਾਅ ਕਾਰਨ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਰਕੇ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ | ਸਿਰਫ਼ ਦੁਬਈ ਹੀ ਨਹੀਂ, ਸਗੋਂ ਮਿਡਲ ਈਸਟ ਦੇ ਹੋਰਨਾਂ ਦੇਸ਼ਾਂ ਵਿਚ ਵਸਦੇ ਜਾਂ ਘੁੰਮਣ ਗਏ ਭਾਰਤੀ ਵੀ ਦੇਸ਼ ਵਾਪਸੀ ਲਈ ਬੇਚੈਨ ਹਨ | ਵਿਦੇਸ਼ 'ਚ ਫਸੇ ਹੋਏ ਭਾਰਤੀਆਂ ਦੀਆਂ ਨਜ਼ਰਾਂ ਹੁਣ ਸੰਬੰਧਿਤ ਭਾਰਤੀ ਦੂਤਾਵਾਸਾਂ 'ਤੇ ਟਿਕੀਆਂ ਹੋਈਆਂ ਹਨ | ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਵਲੋਂ ਜਲਦ ਹੀ ਉਨ੍ਹਾਂ ਦੀ ਸੁਰੱਖਿਅਤ ਦੇਸ਼ ਵਾਪਸੀ ਦੇ ਪ੍ਰਬੰਧ ਕੀਤੇ ਜਾਣਗੇ | ਸਮੁੱਚੇ ਹਾਲਾਤਾਂ 'ਤੇ ਭਾਰਤ ਸਰਕਾਰ ਵਲੋਂ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਰੂਰਤ ਪੈਣ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਦੁਬਈ 'ਚ ਫਸਿਆ ਨਵ-ਵਿਆਹਿਆ ਜੋੜਾ ਅਗਲੀ ਖ਼ਬਰ ਚੰਡੀਗੜ੍ਹ ਤੇ ਪਟਿਆਲਾ 'ਚ ਗੈਸ ਬੰਬ ਦੀ ਧਮਕੀ ਨਾਲ ਮਚਿਆ ਹੜਕੰਪ <br/>
Ad Position 24