17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ 6 ਮਾਰਚ ਨੂੰ ਸੱਦੀ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 03-03-2026

ਅੰਮਿ੍ਤਸਰ, 2 ਮਾਰਚ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਅੰਤਿੰ੍ਰਗ ਕਮੇਟੀ ਦੀ ਇਕ ਹੋਰ ਇਕੱਤਰਤਾ 6 ਮਾਰਚ ਨੂੰ ਸੱਦ ਲਈ ਗਈ ਹੈ | ਇਸ ਤੋਂ ਪਹਿਲਾਂ ਅੰਤਿੰ੍ਰਗ ਕਮੇਟੀ ਦੀਆਂ ਦੋ ਅਹਿਮ ਇਕੱਤਰਤਾਵਾਂ ਪਿਛਲੇ ਮਹੀਨੇ 19 ਤੇ 26 ਫਰਵਰੀ ਨੂੰ ੂ ਕੀਤੀਆਂ ਗਈਆਂ ਤੇ ਇਨ੍ਹਾਂ ਵਿਚੋਂ ਪਹਿਲੀ ਇਕੱਤਰਤਾ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸਪੱਸ਼ਟੀਕਰਨ ਦੇ ਲਾਏ ਗਏ ਦੋਸ਼ਾਂ ਦੇ ਸਬੂਤ ਪੇਸ਼ ਕਰਨ ਲਈ 72 ਦਾ ਘੰਟੇ ਦਾ ਨੋਟਿਸ ਦਿੱਤਾ ਗਿਆ ਸੀ ਤੇ ਦੂਜੀ ਇਕੱਤਰਤਾ ਵਿਚ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ | ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਣ ਜਾ ਰਹੀ ਇਸ ਇਕੱਤਰਤਾ ਦੌਰਾਨ ਮਾਰਚ ਮਹੀਨੇ ਹੋਣ ਵਾਲੇ ਬਜਟ ਇਜਲਾਸ ਦੀ ਤਾਰੀਖ ਤੈਅ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ ਵਧੇ ਤਾਪਮਾਨ ਨੇ ਪਿਛਲੇ 2 ਸਾਲਾਂ ਨਾਲੋਂ ਬਿਜਲੀ ਦੀ ਮੰਗ 3500 ਮੈਗਾਵਾਟ ਵਧਾਈ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਜਥੇਦਾਰ ਗੜਗੱਜ ਨੂੰ ਦਿੱਤੇ ਬੈਗਾਂ 'ਤੇ ਸਿੱਖ ਸਦਭਾਵਨਾ ਦਲ ਤੇ ਹੋਰ ਜਥੇਬੰਦੀਆਂ ਨੇ ਉਠਾਏ ਸਵਾਲ
Ad Position 24